ਲੋਕਾਂ ਦੀ ਜਾਨ ਬਚਾਉਣਾ ਸਟੀਲ ਉਤਪਾਦਨ ਨਾਲੋਂ ਜ਼ਿਆਦਾ ਮਹੱਤਵਪੂਰਨ - ਸੱਜਣ ਜਿੰਦਲ 
Published : Apr 27, 2021, 5:14 pm IST
Updated : Apr 27, 2021, 5:14 pm IST
SHARE ARTICLE
Sajjan Jindal
Sajjan Jindal

ਸਟੀਲ ਮੰਤਰਾਲਾ ਦੇ ਦਿਸ਼ਾ-ਨਿਰਦੇਸ਼ਾਂ 'ਤੇ ਦੇਸ਼ ਵਿਚ ਸਟੀਲ ਪਲਾਂਟ ਵੱਖ-ਵੱਖ ਸੂਬਿਆਂ ਨੂੰ ਤਰਲ ਮੈਡੀਕਲ ਆਕਸੀਜਨ (ਐੱਲ. ਐੱਮ. ਓ.) ਦੀ ਸਪਲਾਈ ਕਰ ਰਹੇ ਹਨ।

ਨਵੀਂ ਦਿੱਲੀ- ਭਾਰਤ ਵਿਚ ਕੋਰੋਨਾ ਹਾਲਾਤ ਗੰਭੀਰ ਹੋਣ ਵਿਚਕਾਰ ਆਕਸੀਜਨ ਦੀ ਘਾਟ ਨੂੰ ਪੂਰਾ ਕਰਨ ਲਈ ਸਟੀਲ ਕੰਪਨੀਆਂ ਨੇ ਮਦਦ ਦਾ ਹੱਥ ਵਧਾਇਆ ਹੈ। ਜੇ. ਐੱਸ. ਡਬਲਿਊ. ਗਰੁੱਪ ਦੇ ਚੇਅਰਮੈਨ ਸੱਜਣ ਜਿੰਦਲ ਨੇ ਮੰਗਲਵਾਰ ਨੂੰ ਕਿਹਾ ਕਿ ਇਸ ਵੇਲੇ ਸਟੀਲ ਉਤਪਾਦਨ ਨਾਲੋਂ ਜਾਨਾਂ ਬਚਾਉਣਾ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਜੇ. ਐੱਸ. ਡਬਲਿਊ. ਕੋਵਿਡ ਦੇ ਮਾਮਲੇ ਤੇਜ਼ੀ ਨਾਲ ਵਧਣ ਦੌਰਾਨ ਜ਼ਿੰਦਗੀਆਂ ਬਚਾਉਣ ਵਾਲੀ ਆਕਸੀਜਨ ਗੈਸ ਦੀ ਘਾਟ ਨੂੰ ਪੂਰਾ ਕਰਨ ਲਈ ਤਰਲ ਮੈਡੀਕਲ ਆਕਸੀਜਨ ਦੀ ਸਪਲਾਈ ਵਧਾਏਗਾ।

JSW Steel JSW Steel

ਸਟੀਲ ਮੰਤਰਾਲਾ ਦੇ ਦਿਸ਼ਾ-ਨਿਰਦੇਸ਼ਾਂ 'ਤੇ ਦੇਸ਼ ਵਿਚ ਸਟੀਲ ਪਲਾਂਟ ਵੱਖ-ਵੱਖ ਸੂਬਿਆਂ ਨੂੰ ਤਰਲ ਮੈਡੀਕਲ ਆਕਸੀਜਨ (ਐੱਲ. ਐੱਮ. ਓ.) ਦੀ ਸਪਲਾਈ ਕਰ ਰਹੇ ਹਨ। ਇਕ ਬਿਆਨ ਵਿਚ ਜਿੰਦਲ ਨੇ ਕਿਹਾ ਕਿ ਉਹ ਵੱਧ ਤੋਂ ਵੱਧ ਭਾਰਤੀਆਂ ਦੀ ਜਾਨ ਬਚਾਉਣ ਲਈ ਆਪਣੇ ਪਲਾਂਟਾਂ ਤੋਂ ਆਕਸੀਜਨ ਦੀ ਸਪਲਾਈ ਵਧਾਉਣਗੇ। ਉਨ੍ਹਾਂ ਸਟੀਲ ਉਤਪਾਦਨ ਘਟਾਉਣ ਦਾ ਸੰਕੇਤ ਦਿੰਦੇ ਹੋਏ ਕਿਹਾ ਕਿ ਉਤਪਾਦਨ ਵਿਚ ਨੁਕਸਾਨ ਉਸ ਸਮੇਂ ਤੱਕ ਝੱਲਿਆ ਜਾ ਸਕਦਾ ਹੈ ਜਦੋਂ ਤੱਕ ਕੰਪਨੀ ਕੋਲ ਮੌਜੂਦ ਕਿਸੇ ਸਰੋਤ ਦੀ ਦੇਸ਼ ਨੂੰ ਜ਼ਰੂਰਤ ਹੈ।

 lack of oxygenOxygen

ਜਿੰਦਲ ਨੇ ਅੱਗੇ ਕਿਹਾ ਕਿ ਐਮਰਜੈਂਸੀ ਆਧਾਰ 'ਤੇ ਪਲਾਂਟ ਦੇ ਨਜ਼ਦੀਕ ਵੱਡੇ ਕੋਵਿਡ ਕੇਂਦਰ ਵੀ ਸਥਾਪਿਤ ਕੀਤੇ ਜਾ ਰਹੇ ਹਨ ਜਿੱਥੇ ਜੇ. ਐੱਸ. ਡਬਲਿਊ. ਮਰੀਜ਼ਾਂ ਨੂੰ ਸਿੱਧੇ ਆਕਸੀਜਨ ਪਹੁੰਚਾਉਣ ਲਈ ਪਾਈਪਲਾਈਨਾਂ ਵਿਛਾ ਰਹੀ ਹੈ। ਇਸ ਨਾਲ ਤਰਲ ਆਕਸੀਜਨ 'ਤੇ ਨਿਰਭਰਤਾ ਘੱਟ ਹੋ ਸਕੇਗੀ। ਜੇ. ਐੱਸ. ਡਬਲਿਊ. ਸਟੀਲ ਪਹਿਲਾਂ ਹੀ ਐਲਾਨ ਕਰ ਚੁੱਕੀ ਹੈ ਕਿ ਉਹ ਇਸ ਮਹੀਨੇ ਦੇ ਅੰਤ ਤੱਕ ਆਪਣੀ ਰੋਜ਼ਾਨਾ ਆਕਸੀਜਨ ਸਪਲਾਈ ਦੀ ਸੀਮਾ 900 ਟਨ ਕਰ ਦੇਵੇਗੀ। ਕੰਪਨੀ ਦਾ ਅਪ੍ਰੈਲ ਵਿਚ ਮਹਾਰਾਸ਼ਟਰ, ਕਰਨਾਟਕ ਤੇ ਤਾਮਿਲਨਾਡੂ ਵਿਚ ਆਪਣੇ ਤਿੰਨ ਪਲਾਂਟਾਂ ਤੋਂ ਲਗਭਗ 20,000 ਟਨ ਆਕਸੀਜਨ ਸਪਲਾਈ ਕਰਨ ਦਾ ਟੀਚਾ ਹੈ।

SHARE ARTICLE

ਏਜੰਸੀ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement