ਕਰਾਚੀ ਤੋਂ ਲਾਹੌਰ ਜਾ ਰਹੀ ਟਰੇਨ ਨੂੰ ਲੱਗੀ ਅੱਗ, 3 ਬੱਚਿਆਂ ਅਤੇ 1 ਔਰਤ ਸਮੇਤ 7 ਲੋਕਾਂ ਦੀ ਮੌਤ
Published : Apr 27, 2023, 3:06 pm IST
Updated : Apr 27, 2023, 3:06 pm IST
SHARE ARTICLE
File Photo
File Photo

ਸਿੰਧ ਸੂਬੇ ਦੀ ਰਾਜਧਾਨੀ ਕਰਾਚੀ ਤੋਂ ਲਗਭਗ 500 ਕਿਲੋਮੀਟਰ (300 ਮੀਲ) ਉੱਤਰ ਵੱਲ ਖੈਰਪੁਰ ਜ਼ਿਲ੍ਹੇ 'ਚ ਟ੍ਰੇਨ ਨੂੰ ਅੱਗ ਲੱਗ ਗਈ

ਕਰਾਚੀ - ਪਾਕਿਸਤਾਨ ਦੇ ਸਿੰਧ ਸੂਬੇ 'ਚ ਇਕ ਐਕਸਪ੍ਰੈੱਸ ਟਰੇਨ ਦੇ ਡੱਬੇ 'ਚ ਅੱਗ ਲੱਗਣ ਕਾਰਨ ਤਿੰਨ ਬੱਚਿਆਂ ਅਤੇ ਇਕ ਔਰਤ ਸਮੇਤ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਰੇਲਵੇ ਦੇ ਬੁਲਾਰੇ ਕੋਮਲ ਰਾਸ਼ਿਦ ਨੇ ਦੱਸਿਆ ਕਿ ਸਿੰਧ ਸੂਬੇ ਦੀ ਰਾਜਧਾਨੀ ਕਰਾਚੀ ਤੋਂ ਲਗਭਗ 500 ਕਿਲੋਮੀਟਰ (300 ਮੀਲ) ਉੱਤਰ ਵੱਲ ਖੈਰਪੁਰ ਜ਼ਿਲ੍ਹੇ 'ਚ ਟ੍ਰੇਨ ਨੂੰ ਅੱਗ ਲੱਗ ਗਈ। ਉਨ੍ਹਾਂ ਦੱਸਿਆ ਕਿ ਅੱਗ ਨਾਲ ਟਰੇਨ ਦੇ ਕਈ ਹੋਰ ਡੱਬੇ ਵੀ ਬੁਰੀ ਤਰ੍ਹਾਂ ਨਾਲ ਨੁਕਸਾਨੇ ਗਏ ਹਨ ਅਤੇ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। 

ਟੀਵੀ ਫੁਟੇਜ ਵਿਚ ਰੇਲਗੱਡੀ ਦੇ ਕਈ ਸੜੇ ਹੋਏ ਹਿੱਸੇ ਦਿਖਾਏ ਗਏ ਹਨ, ਜੋ ਕਰਾਚੀ ਤੋਂ ਪੂਰਬੀ ਸ਼ਹਿਰ ਲਾਹੌਰ ਜਾ ਰਹੀ ਸੀ, ਜਦੋਂ ਇੱਕ ਡੱਬੇ ਵਿਚ ਅੱਗ ਲੱਗ ਗਈ। ਸਥਾਨਕ ਮੀਡੀਆ ਨੇ ਦੱਸਿਆ ਕਿ ਟਰੇਨ ਨੂੰ ਬੁੱਧਵਾਰ ਰਾਤ ਨੂੰ ਅੱਗ ਲੱਗ ਗਈ ਅਤੇ ਕਈ ਬੋਗੀਆਂ ਨੂੰ ਆਪਣੀ ਲਪੇਟ 'ਚ ਲੈ ਲਿਆ।
ਪਾਕਿਸਤਾਨ ਵਿਚ ਰੇਲ ਹਾਦਸੇ ਅਕਸਰ ਮਾੜੇ ਰੇਲਵੇ ਬੁਨਿਆਦੀ ਢਾਂਚੇ ਅਤੇ ਸਰਕਾਰੀ ਲਾਪਰਵਾਹੀ ਦਾ ਨਤੀਜਾ ਹੁੰਦੇ ਹਨ।

 

SHARE ARTICLE

ਏਜੰਸੀ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement