
ਇਸ ਵੀਡੀਓ ਨੂੰ ਮੌਕੇ 'ਤੇ ਮੌਜੂਦ ਇਕ ਹੋਰ ਪੁਲਿਸ ਕਰਮੀ ਨੇ ਸ਼ੂਟ ਕੀਤਾ, ਜੋ ਧਮਾਕੇ ਤੋਂ ਬਾਅਦ ਇਕ ਹੋਰ ਵਾਹਨ ਦੇ ਪਿੱਛੇ ਲੁਕਿਆ ਹੋਇਆ ਸੀ
ਦਾਂਤੇਵਾੜਾ : ਛੱਤੀਸਗੜ੍ਹ ਦੇ ਦਾਂਤੇਵਾੜਾ 'ਚ ਬੁੱਧਵਾਰ ਨੂੰ ਹੋਏ ਨਕਸਲੀ ਹਮਲੇ 'ਚ 10 ਜਵਾਨ ਸ਼ਹੀਦ ਹੋ ਗਏ ਸਨ। ਇਕ ਨਿਜੀ ਚੈਨਲ ਕੋਲ ਇਸ ਹਮਲੇ ਨਾਲ ਸਬੰਧਤ ਇੱਕ ਵਿਸ਼ੇਸ਼ ਵੀਡੀਓ ਹੈ, ਜਿਸ ਵਿਚ ਧਮਾਕੇ ਤੋਂ ਬਾਅਦ ਦੇ ਪਲਾਂ ਨੂੰ ਦਿਖਾਇਆ ਗਿਆ ਹੈ। ਵੀਡੀਓ ਵਿਚ, ਇੱਕ ਪੁਲਿਸ ਕਰਮਚਾਰੀ ਰਿੜਦੇ ਹੋਏ ਆ ਰਿਹਾ ਹੈ ਅਤੇ ਇਸ ਤੋਂ ਬਾਅਦ ਉਹ ਮਾਓਵਾਦੀਆਂ 'ਤੇ ਜਵਾਬੀ ਕਾਰਵਾਈ ਕਰਦਾ ਦਿਖਾਈ ਦੇ ਰਿਹਾ ਹੈ।
ਇਸ ਵੀਡੀਓ ਨੂੰ ਮੌਕੇ 'ਤੇ ਮੌਜੂਦ ਇਕ ਹੋਰ ਪੁਲਿਸ ਕਰਮੀ ਨੇ ਸ਼ੂਟ ਕੀਤਾ, ਜੋ ਧਮਾਕੇ ਤੋਂ ਬਾਅਦ ਇਕ ਹੋਰ ਵਾਹਨ ਦੇ ਪਿੱਛੇ ਲੁਕਿਆ ਹੋਇਆ ਸੀ ਅਤੇ ਨਕਸਲੀਆਂ ਨਾਲ ਲੜ ਰਿਹਾ ਸੀ। ਵੀਡੀਓ ਵਿਚ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੰਦੀ ਹੈ- “ਉੱਡ ਗਿਆ, ਪੂਰਾ ਉੱਡ ਗਿਆ। ਜਿਸਦਾ ਮਤਲਬ ਹੈ- ਪੂਰੀ ਗੱਡੀ ਨੂੰ ਉਡਾ ਦਿੱਤਾ ਗਿਆ ਹੈ।
ਇਸ ਵੀਡੀਓ ਨੂੰ ਸ਼ੂਟ ਕਰਨ ਵਾਲੇ ਜਵਾਨ ਨੇ ਇਕ ਨਿੱਜੀ ਚੈਨਲ ਨਾਲ ਵਿਸ਼ੇਸ਼ ਗੱਲਬਾਤ ਕੀਤੀ ਤੇ ਕਿਹਾ ਕਿ ਅਸੀਂ ਮੰਗਲਵਾਰ ਨੂੰ ਨਕਸਲ ਵਿਰੋਧੀ ਮੁਹਿੰਮ ਲਈ ਤਿਆਰ ਸੀ। ਬੁੱਧਵਾਰ ਦੁਪਹਿਰ ਕਰੀਬ 1.30 ਵਜੇ ਜਦੋਂ ਧਮਾਕਾ ਹੋਇਆ ਤਾਂ ਉਹ ਵਾਪਸ ਆ ਰਹੇ ਸਨ। ਸੱਤ ਵਾਹਨਾਂ ਦੇ ਕਾਫ਼ਲੇ ਵਿਚੋਂ ਉਨ੍ਹਾਂ ਨੇ ਤੀਜੇ ਵਾਹਨ ਨੂੰ ਨਿਸ਼ਾਨਾ ਬਣਾਇਆ, ਜਿਸ ਵਿਚ ਜਵਾਨ ਸਨ। ਉਨ੍ਹਾਂ ਵਿਚ ਕੋਈ ਵੀ ਜਿਉਂਦਾ ਨਹੀਂ ਬਚਿਆ, ਸਾਰੇ ਮਰ ਚੁੱਕੇ ਸਨ।
ਪੁਲਿਸ ਕਰਮਚਾਰੀ ਨੇ ਕਿਹਾ ਕਿ ਉਹ ਅਤੇ ਸੱਤ ਹੋਰ ਜਵਾਨ USV ਦੇ ਬਿਲਕੁਲ ਪਿੱਛੇ ਸਨ ਜਿਸ ਨੂੰ ਉਡਾ ਦਿੱਤਾ ਗਿਆ ਸੀ। ਉਹਨਾਂ ਦੀ ਗੱਡੀ 100 ਤੋਂ 150 ਮੀਟਰ ਪਿੱਛੇ ਸੀ। ਜਵਾਨ ਨੇ ਦੱਸਿਆ ਕਿ ਸੁਰੱਖਿਆ ਅਧਿਕਾਰੀਆਂ ਮੁਤਾਬਕ ਸੰਵੇਦਨਸ਼ੀਲ ਇਲਾਕਿਆਂ 'ਚ ਅਜਿਹੇ ਹਮਲਿਆਂ 'ਚ ਵੱਡੀ ਗਿਣਤੀ 'ਚ ਜਾਨੀ ਨੁਕਸਾਨ ਤੋਂ ਬਚਣ ਲਈ ਕਾਫਲਿਆਂ ਵਿਚਕਾਰ ਸੁਰੱਖਿਅਤ ਦੂਰੀ ਬਣਾਈ ਰੱਖੀ ਜਾਂਦੀ ਹੈ।
ਇਹ ਪੁੱਛੇ ਜਾਣ 'ਤੇ ਕਿ ਕੀ ਧਮਾਕੇ ਤੋਂ ਬਾਅਦ ਨਕਸਲੀ ਅਜੇ ਵੀ ਆਸ-ਪਾਸ ਸਨ, ਪੁਲਿਸ ਮੁਲਾਜ਼ਮ ਨੇ ਜਵਾਬ ਦਿੱਤਾ ਕਿ "ਜਦੋਂ ਅਸੀਂ ਉਨ੍ਹਾਂ ਦੀ ਦਿਸ਼ਾ ਵਿਚ ਗੋਲੀਬਾਰੀ ਕੀਤੀ ਤਾਂ ਉਨ੍ਹਾਂ ਦੇ ਪਾਸਿਓਂ ਇੱਕ ਜਾਂ ਦੋ ਰਾਉਂਡ ਫਾਇਰ ਕੀਤੇ ਗਏ, ਫਿਰ ਗੋਲੀਬਾਰੀ ਰੁਕ ਗਈ।" ਇਮਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈਈਡੀ) ਦੁਆਰਾ ਕੀਤੇ ਗਏ ਧਮਾਕੇ ਵਿਚ 10 ਜ਼ਿਲ੍ਹਾ ਰਿਜ਼ਰਵ ਗਾਰਡ ਦੇ ਕਰਮਚਾਰੀ ਅਤੇ ਇੱਕ ਡਰਾਈਵਰ ਦੀ ਮੌਤ ਹੋ ਗਈ।
ਜ਼ਿਲ੍ਹਾ ਰਿਜ਼ਰਵ ਗਾਰਡ ਵਿਚ ਮਾਓਵਾਦੀਆਂ ਨਾਲ ਨਜਿੱਠਣ ਲਈ ਸਿਖਲਾਈ ਪ੍ਰਾਪਤ ਸਥਾਨਕ ਕਬਾਇਲੀ ਜਵਾਨ ਸ਼ਾਮਲ ਹੁੰਦੇ ਹਨ। ਸੁਰੱਖਿਆ ਕਰਮਚਾਰੀਆਂ ਵੱਲੋਂ ਇੱਕ ਮਿੰਨੀ ਮਾਲ ਵੈਨ ਕਿਰਾਏ 'ਤੇ ਲਈ ਗਈ ਸੀ। ਸੂਬੇ ਦੀ ਰਾਜਧਾਨੀ ਰਾਏਪੁਰ ਤੋਂ ਲਗਭਗ 450 ਕਿਲੋਮੀਟਰ ਦੂਰ ਹੋਇਆ ਇਹ ਧਮਾਕਾ ਛੱਤੀਸਗੜ੍ਹ ਵਿਚ ਪਿਛਲੇ ਦੋ ਸਾਲਾਂ ਵਿੱਚ ਸਭ ਤੋਂ ਵੱਡਾ ਮਾਓਵਾਦੀ ਹਮਲਾ ਹੈ।
#WATCH छत्तीसगढ़ में दंतेवाड़ा नक्सली हमले के बाद का वायरल वीडियो सामने आया है।
— ANI_HindiNews (@AHindinews) April 27, 2023
(सोर्स: असत्यापित) pic.twitter.com/jlVx84Yfh4