
ਮੁਕੱਦਮੇ ਦੀ ਸੁਣਵਾਈ ਦੌਰਾਨ ਅਦਾਲਤ ਵਿਚ ਧਨਖੜ ਦੇ ਅਪਰਾਧਾਂ ਦੇ ਕਈ ਸਬੂਤ ਪੇਸ਼ ਕੀਤੇ ਗਏ ਸਨ।
ਸਿਡਨੀ - ਭਾਰਤੀ ਮੂਲ ਦੇ ਬਾਲੇਸ਼ ਧਨਖੜ ਨੂੰ ਆਸਟ੍ਰੇਲੀਆ ਦੇ ਸਿਡਨੀ ਦੀ ਇੱਕ ਜ਼ਿਲ੍ਹਾ ਅਦਾਲਤ ਨੇ ਸੋਮਵਾਰ ਨੂੰ ਪੰਜ ਕੋਰੀਆਈ ਔਰਤਾਂ ਨੂੰ ਨੌਕਰੀ ਦੇ ਜਾਅਲੀ ਇਸ਼ਤਿਹਾਰ ਦੇ ਕੇ ਆਪਣੇ ਅਪਾਰਟਮੈਂਟ ਵਿਚ ਲੁਭਾਉਣ ਤੋਂ ਬਾਅਦ ਬਲਾਤਕਾਰ ਕਰਨ ਦਾ ਦੋਸ਼ੀ ਪਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ 43 ਸਾਲਾ ਬਾਲੇਸ਼ ਧਨਖੜ ਆਸਟ੍ਰੇਲੀਆ 'ਚ ਓਵਰਸੀਜ਼ ਫਰੈਂਡਜ਼ ਆਫ਼ ਬੀਜੇਪੀ ਦੇ ਸਾਬਕਾ ਪ੍ਰਧਾਨ ਹਨ। ਜੋ ਕਿ ਭਾਰਤੀ ਜਨਤਾ ਪਾਰਟੀ ਦਾ ਅਧਿਕਾਰਤ ਸਮਰਥਨ ਸਮੂਹ ਹੈ।
ਸਿਡਨੀ ਦੇ ਡਾਊਨਿੰਗ ਸੈਂਟਰ ਵਿਖੇ ਇੱਕ ਜ਼ਿਲ੍ਹਾ ਅਦਾਲਤ ਦੀ ਜਿਊਰੀ ਨੇ ਧਨਖੜ ਨੂੰ ਜਿਨਸੀ ਸ਼ੋਸ਼ਣ, ਸਹਿਮਤੀ ਤੋਂ ਬਿਨਾਂ ਇੰਟੀਮੇਟ ਰਿਕਾਰਡਿੰਗ ਬਣਾਉਣ, ਨਸ਼ੀਲੇ ਪਦਾਰਥਾਂ ਦੀ ਵਰਤੋਂ ਅਤੇ ਅਸ਼ਲੀਲ ਹਰਕਤਾਂ ਦਾ ਦੋਸ਼ੀ ਪਾਇਆ। ਦੱਸ ਦਈਏ ਕਿ ਪੁਲਿਸ ਨੇ ਅਕਤੂਬਰ 2018 'ਚ ਬਲੇਸ਼ ਦੇ ਅਪਾਰਟਮੈਂਟ 'ਤੇ ਛਾਪੇਮਾਰੀ ਕਰ ਕੇ ਉਸ ਦੇ ਕੋਰੀਆਈ ਔਰਤਾਂ ਨਾਲ ਸੈਕਸ ਕਰਨ ਦੇ ਦਰਜਨਾਂ ਵੀਡੀਓ ਮਿਲਣ ਤੋਂ ਬਾਅਦ ਮਾਮਲਾ ਦਰਜ ਕੀਤਾ ਸੀ।
Balesh Dhankhar
ਬਾਲੇਸ਼ ਧਨਖੜ 'ਤੇ 2017 'ਚ ਕੋਰੀਆਈ ਮਹਿਲਾ ਅਨੁਵਾਦਕਾਂ ਲਈ ਨੌਕਰੀ ਦਾ ਫਰਜ਼ੀ ਇਸ਼ਤਿਹਾਰ ਪੋਸਟ ਕਰਨ ਦਾ ਦੋਸ਼ ਸੀ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਉਹ ਆਪਣੇ ਅਪਾਰਟਮੈਂਟ ਦੇ ਨੇੜੇ ਹਿਲਟਨ ਹੋਟਲ ਬਾਰ ਵਿਚ ਨੌਕਰੀ ਲੱਭਣ ਵਾਲਿਆਂ ਨੂੰ ਮਿਲਦਾ ਸੀ। ਉੱਥੇ ਮੁਲਜ਼ਮ ਬਲੇਸ਼ ਧਨਖੜ ਉਹਨਾਂ ਨੂੰ ਆਪਣੇ ਅਪਾਰਟਮੈਂਟ ਵਿਚ ਲਿਜਾਣ ਦਾ ਬਹਾਨਾ ਬਣਾਉਂਦਾ ਸੀ।
ਉਹ ਔਰਤਾਂ ਨੂੰ ਓਪੇਰਾ ਹਾਊਸ ਦਿਖਾਉਣ ਦਾ ਵਾਅਦਾ ਕਰਦਾ ਸੀ ਜਾਂ ਫਿਰ ਇਹ ਦਾਅਵਾ ਕਰਦਾ ਸੀ ਕਿ ਉਸ ਨੂੰ ਆਪਣੀ ਕਾਰ ਦੀਆਂ ਚਾਬੀਆਂ ਦੀ ਲੋੜ ਹੈ। ਜਿਸ ਤੋਂ ਬਾਅਦ ਉਹ ਉਨ੍ਹਾਂ ਦੀ ਸ਼ਰਾਬ ਜਾਂ ਆਈਸਕ੍ਰੀਮ ਵਿੱਚ ਨਸ਼ੀਲਾ ਪਦਾਰਥ ਮਿਲਾ ਦਿੰਦਾ ਸੀ ਅਤੇ ਬੇਹੋਸ਼ੀ ਦੀ ਹਾਲਤ ਵਿਚ ਉਨ੍ਹਾਂ ਨਾਲ ਬਲਾਤਕਾਰ ਕਰਦਾ ਸੀ। ਇੰਨਾ ਹੀ ਨਹੀਂ, ਉਹ ਆਪਣੇ ਬੈੱਡਸਾਈਡ ਅਲਾਰਮ ਕਲਾਕ ਅਤੇ ਫ਼ੋਨ ਕੈਮਰੇ ਨਾਲ ਔਰਤਾਂ ਨਾਲ ਬਲਾਤਕਾਰ ਦੀਆਂ ਵੀਡੀਓ ਵੀ ਬਣਾਉਂਦਾ ਸੀ।
Balesh Dhankhar
- ਕੌਣ ਹੈ ਬਾਲੇਸ਼ ਧਨਖੜ
ਭਾਰਤ ਦੇ ਇੰਡੀਅਨ ਇੰਸਟੀਚਿਊਟ ਆਫ਼ ਮਾਸ ਕਮਿਊਨੀਕੇਸ਼ਨ (ਆਈਆਈਐਮਸੀ) ਤੋਂ ਪੜ੍ਹਾਈ ਕਰਨ ਵਾਲੇ ਬਾਲੇਸ਼ ਧਨਖੜ ਆਸਟ੍ਰੇਲੀਆ ਵਿਚ 'ਓਵਰਸੀਜ਼ ਫਰੈਂਡਜ਼ ਆਫ਼ ਬੀਜੇਪੀ' ਸੰਸਥਾ ਦੇ ਸਾਬਕਾ ਮੁਖੀ ਰਹਿ ਚੁੱਕੇ ਹਨ। ਨਵੰਬਰ 2014 'ਚ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਸਟ੍ਰੇਲੀਆ ਦੌਰੇ 'ਤੇ ਸਨ ਤਾਂ ਉਨ੍ਹਾਂ ਦੇ ਰਿਸੈਪਸ਼ਨ ਤੋਂ ਲੈ ਕੇ ਸਾਰੇ ਪ੍ਰੋਗਰਾਮਾਂ 'ਚ ਬਾਲੇਸ਼ ਧਨਖੜ ਨੂੰ ਦੇਖਿਆ ਗਿਆ। ਇਸ ਤੋਂ ਇਲਾਵਾ ਉਹ ਦਿੱਲੀ ਵਿਚ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮ ਵਿਚ ਵੀ ਸ਼ਾਮਲ ਹੋਇਆ ਸੀ।
ਪੀਐਮ ਮੋਦੀ ਨਾਲ ਬਾਲੇਸ਼ ਦੀਆਂ ਕਈ ਤਸਵੀਰਾਂ ਵੀ ਅਖਬਾਰਾਂ 'ਚ ਛਪੀਆਂ ਸਨ। ਭਾਰਤ ਦੇ ਪ੍ਰਧਾਨ ਮੰਤਰੀ ਦੇ ਕਰੀਬੀ ਹੋਣ ਕਾਰਨ ਸਿਆਸੀ ਗਲਿਆਰਿਆਂ ਵਿੱਚ ਕਾਫੀ ਪ੍ਰਭਾਵ ਸੀ। ਵੱਡੇ ਲੋਕਾਂ ਨਾਲ ਉੱਠਣਾ ਬੈਠਣਾ ਪੈਂਦਾ ਸੀ। ਬਾਲੇਸ਼ ਧਨਖੜ ਕਈ ਸਥਾਨਕ ਹਿੰਦੂ ਸੰਗਠਨਾਂ ਵਿਚ ਵੀ ਸਰਗਰਮ ਸੀ, ਜਿਸ ਵਿਚ ਹਿੰਦੂ ਕੌਂਸਲ ਆਫ਼ ਆਸਟ੍ਰੇਲੀਆ ਵੀ ਸ਼ਾਮਲ ਹੈ, ਜਿਸ ਨੂੰ ਆਸਟ੍ਰੇਲੀਆ ਵਿੱਚ ਇੱਕ ਸ਼ਕਤੀਸ਼ਾਲੀ ਸੰਗਠਨ ਮੰਨਿਆ ਜਾਂਦਾ ਹੈ।
ਪਰ ਅਚਾਨਕ ਸਾਲ 2018 'ਚ ਬਲਾਤਕਾਰ ਦੇ ਦੋਸ਼ 'ਚ ਗ੍ਰਿਫ਼ਤਾਰ ਹੋਣ ਤੋਂ ਬਾਅਦ ਬਾਲੇਸ਼ ਗਾਇਬ ਹੋ ਗਿਆ। ਦਰਅਸਲ, ਮੁਕੱਦਮੇ ਦੀ ਸੁਣਵਾਈ ਸ਼ੁਰੂ ਹੁੰਦੇ ਹੀ ਉਸ ਨੇ ਅਦਾਲਤ ਤੋਂ ਦਮਨ ਦੇ ਹੁਕਮ ਲੈ ਲਏ, ਜਿਸ ਕਾਰਨ ਮੀਡੀਆ ਵਿਚ ਉਸ ਦੇ ਦੋਸ਼ਾਂ ਬਾਰੇ ਖ਼ਬਰਾਂ ਪ੍ਰਕਾਸ਼ਤ ਕਰਨ 'ਤੇ ਰੋਕ ਲਗਾ ਦਿੱਤੀ ਗਈ। ਮੀਡੀਆ ਵਿਚ ਵੀ ਖ਼ਬਰ ਨਾ ਹੋਣ ਕਾਰਨ ਲੋਕਾਂ ਨੂੰ ਇਸ ਮਾਮਲੇ ਬਾਰੇ ਪਤਾ ਨਹੀਂ ਲੱਗ ਸਕਿਆ।
Balesh Dhankhar
ਪਿਛਲੇ ਮਹੀਨੇ ਜਦੋਂ ਬਾਲੇਸ਼ ਧਨਖੜ ਦੇ ਕੇਸ ਦੀ ਸੁਣਵਾਈ ਸ਼ੁਰੂ ਹੋਈ ਤਾਂ ਅਦਾਲਤ ਨੇ ਦਮਨ ਦੇ ਹੁਕਮ ਹਟਾ ਦਿੱਤੇ। ਜਿਸ ਤੋਂ ਬਾਅਦ ਖ਼ਬਰ ਆਈ ਸੀ ਕਿ ਧਨਖੜ 'ਤੇ ਪੰਜ ਕੋਰੀਆਈ ਔਰਤਾਂ ਨਾਲ ਬਲਾਤਕਾਰ ਕਰਨ ਦੇ 39 ਦੋਸ਼ ਲੱਗੇ ਹਨ। ਧਨਖੜ ਨੇ ਆਪਣੇ ਦੋਸ਼ਾਂ ਨੂੰ ਸਵੀਕਾਰ ਨਾ ਕਰਦੇ ਹੋਏ, ਸਿਡਨੀ ਤੋਂ ਇੱਕ ਮਸ਼ਹੂਰ ਵਕੀਲ ਨੂੰ ਨੌਕਰੀ 'ਤੇ ਰੱਖਿਆ, ਜੋ ਮੋਟੀ ਫੀਸ ਲੈਂਦੀ ਹੈ, ਜੋ ਉਸ ਦਾ ਕੇਸ ਲੜ ਰਹੀ ਹੈ।
ਹਾਲਾਂਕਿ ਮੁਕੱਦਮੇ ਦੀ ਸੁਣਵਾਈ ਦੌਰਾਨ ਅਦਾਲਤ ਵਿਚ ਧਨਖੜ ਦੇ ਅਪਰਾਧਾਂ ਦੇ ਕਈ ਸਬੂਤ ਪੇਸ਼ ਕੀਤੇ ਗਏ ਸਨ। ਕਈ ਵੀਡੀਓ ਫੁਟੇਜ 'ਚ ਉਹ ਔਰਤਾਂ ਨਾਲ ਸੈਕਸ ਕਰਦੇ ਨਜ਼ਰ ਆ ਰਹੇ ਸਨ। ਉਹ ਨੌਕਰੀ ਦੇ ਬਹਾਨੇ ਔਰਤਾਂ ਨੂੰ ਸਿਡਨੀ ਦੇ ਇੱਕ ਮਹਿੰਗੇ ਹੋਟਲ ਵਿਚ ਇੰਟਰਵਿਊ ਲਈ ਬੁਲਾਉਂਦੇ ਸਨ। ਫਿਰ ਕਿਸੇ ਨਾ ਕਿਸੇ ਬਹਾਨੇ ਉਹ ਉਨ੍ਹਾਂ ਨੂੰ ਆਪਣੇ ਫਲੈਟ ਵਿਚ ਲੈ ਜਾਂਦਾ ਸੀ।
ਪੀੜਤਾ ਨੇ ਆਪਣੇ ਬਿਆਨ 'ਚ ਦੱਸਿਆ ਕਿ ਉਸ ਨੂੰ ਕਮਰੇ 'ਚ ਲਿਜਾ ਕੇ ਧਨਖੜ ਨੇ ਉਸ ਨੂੰ ਸ਼ਰਾਬ ਪੀਣ ਲਈ ਦਿੱਤੀ, ਜਿਸ ਤੋਂ ਬਾਅਦ ਉਸ ਨੂੰ ਕੁਝ ਯਾਦ ਨਹੀਂ ਰਿਹਾ। ਇੱਥੋਂ ਤੱਕ ਕਿ ਵੀਡੀਓ ਵਿਚ ਔਰਤਾਂ ਨੂੰ ਬੇਹੋਸ਼ ਦੇਖਿਆ ਗਿਆ ਸੀ ਜਾਂ ਫਿਰ ਉਸ ਤੋਂ ਦੂਰ ਹੋਣ ਲਈ ਸੰਘਰਸ਼ ਕਰਦੇ ਦੇਖਿਆ ਗਿਆ ਸੀ। ਹਾਲਾਂਕਿ ਆਸਟ੍ਰੇਲੀਆਈ ਅਖਬਾਰਾਂ ਮੁਤਾਬਕ ਧਨਖੜ ਨੇ ਕੇਸ ਲੜਨ ਲਈ ਆਪਣੇ ਪਰਿਵਾਰ ਦੀ ਜਾਇਦਾਦ ਵੀ ਵੇਚ ਦਿੱਤੀ ਹੈ। ਇਸ ਦੇ ਨਾਲ ਹੀ ਧਨਖੜ ਦੀ ਪਤਨੀ ਨੇ ਅਦਾਲਤ 'ਚ ਉਨ੍ਹਾਂ ਦੇ ਸਮਰਥਨ 'ਚ ਬਿਆਨ ਦਿੱਤਾ ਹੈ। ਇਸ ਦੌਰਾਨ ਉਹ ਕਈ ਵਾਰ ਰੋਇਆ। ਅਦਾਲਤ ਨੇ ਧਨਖੜ ਨੂੰ ਸਾਰੇ 39 ਦੋਸ਼ਾਂ 'ਚ ਦੋਸ਼ੀ ਪਾਇਆ ਹੈ। ਅਗਲੇ ਕੁਝ ਮਹੀਨਿਆਂ ਵਿਚ ਉਸ ਨੂੰ ਸਜ਼ਾ ਦਿੱਤੀ ਜਾਵੇਗੀ।