Banda News : ਜਿਸ ਗੱਡੀ 'ਚ ਪੁੱਤ ਦੀ ਬਰਾਤ ਲੈ ਕੇ ਗਿਆ ਸੀ ਪਿਓ , ਉਸੇ ਗੱਡੀ ਹੇਠਾਂ ਆ ਕੇ ਹੋਈ ਮੌਤ
Published : Apr 27, 2024, 11:50 am IST
Updated : Apr 27, 2024, 11:51 am IST
SHARE ARTICLE
Father death
Father death

ਲਾੜੀ ਦੀ ਡੋਲੀ ਤੋਂ ਪਹਿਲਾਂ ਪਹੁੰਚੀ ਅਰਥੀ

Banda News : ਉੱਤਰ ਪ੍ਰਦੇਸ਼ ਦੇ ਬਾਂਦਾ ਜ਼ਿਲ੍ਹੇ (Banda) ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਜਿਸ ਗੱਡੀ ਵਿੱਚ ਪਿਤਾ ਆਪਣੇ ਬੇਟੇ ਦੇ ਵਿਆਹ ਦੀ ਬਰਾਤ ਲੈ ਕੇ ਗਿਆ ਸੀ, ਉਸ ਨਾਲ ਹੀ ਕੁਚਲ ਕੇ ਉਸਦੀ ਮੌਤ ਹੋ ਗਈ ਹੈ।

ਇਸ ਘਟਨਾ ਤੋਂ ਬਾਅਦ ਵਿਆਹ ਦੀਆਂ ਖੁਸ਼ੀਆਂ ਮਾਤਮ ਵਿੱਚ ਬਦਲ ਗਈਆਂ। ਘਰ ਵਿੱਚ ਚੀਕ-ਚਿਹਾੜਾ ਪੈ ਗਿਆ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਕੀਤੀ। ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਦਰਅਸਲ, 25 ਅਪ੍ਰੈਲ ਨੂੰ ਬਿਸੰਡਾ ਦੇ ਰਹਿਣ ਵਾਲੇ ਗਣੇਸ਼ ਪ੍ਰਜਾਪਤੀ ਆਪਣੇ ਵੱਡੇ ਬੇਟੇ ਵਿਨੋਦ ਦੀ ਬਰਾਤ ਲੈ ਕੇ ਬਡੌਸਾ ਥਾਣਾ ਖੇਤਰ ਦੇ ਪੋਹਾਰ ਪਿੰਡ ਗਏ ਸੀ। ਵਿਆਹ ਦੀਆਂ ਸਾਰੀਆਂ ਰਸਮਾਂ ਅਤੇ ਪ੍ਰੋਗਰਾਮ ਤੈਅ ਸਮੇਂ ਅਨੁਸਾਰ ਚੱਲ ਰਹੇ ਸਨ। ਘਰ ਵਿੱਚ ਖੁਸ਼ੀ ਦਾ ਮਾਹੌਲ ਸੀ। ਸਵੇਰ ਦੇ ਸਮੇਂ ਬਰਾਤ ਤੋਂ ਬਾਅਦ ਲਾੜੇ ਦਾ ਭਰਾ ਆਪਣੀ ਬੋਲੈਰੋ ਤੋਂ ਜਨਵਾਸੇ ਸਾੜੀਆਂ ਲੈਣ ਜਾ ਰਿਹਾ ਸੀ।

ਜਨਵਾਸ 'ਚ ਲਾੜੇ ਦਾ ਭਰਾ ਕਾਰ ਨੂੰ ਪਿੱਛੇ ਕਰਕੇ ਮੋੜਨ ਲੱਗਿਆ। ਉਸੇ ਸਮੇਂ ਲਾੜੇ ਦੇ ਪਿਤਾ ਗਣੇਸ਼ ਪ੍ਰਜਾਪਤੀ ਟਾਇਲਟ ਕਰ ਰਹੇ ਸਨ ਅਤੇ ਕਾਰ ਉਨ੍ਹਾਂ ਦੇ ਉੱਪਰ ਚੜ੍ਹ ਗਈ। ਇਸ ਕਾਰਨ ਗਣੇਸ਼ ਪ੍ਰਜਾਪਤੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਇਸ ਘਟਨਾ ਤੋਂ ਬਾਅਦ ਮੁਲਜ਼ਮ ਪੁੱਤਰ ਕਾਰ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਲਾੜੇ ਦੇ ਪਿਤਾ ਦੀ ਮੌਤ ਨੇ ਦੋਵੇਂ ਪਾਸੇ ਹਫੜਾ-ਦਫੜੀ ਮਚਾ ਦਿੱਤੀ। ਇਸ ਤੋਂ ਬਾਅਦ ਬਰਾਤ ਬਿਨ੍ਹਾਂ ਲਾੜੀ ਦੀ ਵਿਦਾਈ ਕਰਵਾਏ ਵਾਪਸ ਲੌਟ ਗਈ।

ਇਸ ਘਟਨਾ ਸਬੰਧੀ ਐਸਐਚਓ ਬਡੂਸਾ ਸਵਿਤਾ ਸ੍ਰੀਵਾਸਤਵ ਨੇ ਦੱਸਿਆ ਕਿ ਇੱਕ ਵਿਅਕਤੀ ਜੋ ਆਪਣੇ ਲੜਕੇ ਦੇ ਵਿਆਹ ਵਿੱਚ ਬਰਾਤ ਲੈ ਕੇ ਪਿੰਡ ਪੋਹੜ ਆਇਆ ਹੋਇਆ ਸੀ, ਦੀ ਗੱਡੀ ਦੀ ਲਪੇਟ ਵਿੱਚ ਆਉਣ ਨਾਲ ਮੌਤ ਹੋ ਗਈ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਰਿਪੋਰਟ ਆਉਣ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ਅਜੇ ਤੱਕ ਕੋਈ ਸ਼ਿਕਾਇਤ ਨਹੀਂ ਮਿਲੀ ਹੈ।

Location: India, Uttar Pradesh, Banda

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement