
ਉਸ ਨੂੰ SSKM ਹਸਪਤਾਲ ਲਿਜਾਇਆ ਗਿਆ, ਜਿੱਥੇ ਉਹਨਾਂ ਨੂੰ ਕੁਝ ਟਾਂਕੇ ਲੱਗੇ।
Mamata Banerjee: ਬੰਗਾਲ - ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਜ਼ਖਮੀ ਹੋ ਗਏ ਹਨ। ਉਹ ਚੋਣ ਪ੍ਰਚਾਰ ਕਰਨ ਲਈ ਦੁਰਗਾਪੁਰ ਗਏ ਹੋਏ ਸਨ। ਜਿੱਥੇ ਹੈਲੀਕਾਪਟਰ 'ਤੇ ਚੜ੍ਹਦੇ ਸਮੇਂ ਉਹਨਾਂ ਦਾ ਪੈਰ ਫਿਸਲ ਗਿਆ। ਇਸ ਤੋਂ ਪਹਿਲਾਂ 14 ਮਾਰਚ ਨੂੰ ਕੋਲਕਾਤਾ ਸਥਿਤ ਆਪਣੇ ਘਰ 'ਚ ਡਿੱਗ ਕੇ ਉਹ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਸਨ। ਫਿਰ ਉਸ ਦੇ ਮੱਥੇ 'ਤੇ ਗੰਭੀਰ ਅਤੇ ਡੂੰਘੀ ਸੱਟ ਲੱਗੀ। ਉਸ ਨੂੰ SSKM ਹਸਪਤਾਲ ਲਿਜਾਇਆ ਗਿਆ, ਜਿੱਥੇ ਉਹਨਾਂ ਨੂੰ ਕੁਝ ਟਾਂਕੇ ਲੱਗੇ।