Gold Smuggling: ਵਿਦੇਸ਼ ਤੋਂ ਗੁਪਤ ਅੰਗ 'ਚ ਰੱਖ ਕੇ ਲਿਆਇਆ ਕਿਲੋ ਸੋਨਾ, ਏਅਰਪੋਰਟ 'ਤੇ ਇੰਝ ਖੁੱਲ੍ਹਿਆ ਭੇਤ
Published : Apr 27, 2024, 12:26 pm IST
Updated : Apr 27, 2024, 12:26 pm IST
SHARE ARTICLE
Gold Smuggling
Gold Smuggling

ਪੇਸਟ ਦੇ ਰੂਪ ਵਿੱਚ ਛੁਪਾਇਆ ਸੀ ਸੋਨਾ

Gold Smuggling: ਤਿਰੂਚਿਰਾਪੱਲੀ ਹਵਾਈ ਅੱਡੇ 'ਤੇ ਏਅਰ ਇੰਟੈਲੀਜੈਂਸ ਯੂਨਿਟ (AIU) ਦੇ ਅਧਿਕਾਰੀਆਂ ਨੇ ਇੱਕ ਹੈਰਾਨ ਕਰਨ ਵਾਲੀ ਘਟਨਾ ਵਿੱਚ 26 ਅਪ੍ਰੈਲ ਨੂੰ ਦੁਬਈ ਤੋਂ ਆਏ ਇੱਕ ਯਾਤਰੀ ਦੇ ਗੁਪਤ ਅੰਗ ਵਿੱਚੋਂ 70 ਲੱਖ ਰੁਪਏ ਤੋਂ ਵੱਧ ਮੁੱਲ ਦਾ 24 ਕੈਰੇਟ ਸੋਨਾ ਬਰਾਮਦ ਕੀਤਾ ਹੈ।

 ਪੇਸਟ ਦੇ ਰੂਪ ਵਿੱਚ ਛੁਪਾਇਆ ਸੀ ਸੋਨਾ 

ਖੁਫੀਆ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਅਧਿਕਾਰੀਆਂ ਨੇ ਯਾਤਰੀ ਦੀ ਤਲਾਸ਼ੀ ਲਈ ਅਤੇ ਉਸ ਦੇ ਗੁਪਤ ਅੰਗ 'ਚ ਛੁਪਾਏ  ਤਿੰਨ ਪੈਕਟ ਬਰਾਮਦ ਕੀਤੇ। ਇਹ ਪੈਕੇਟ ਇੱਕ ਪੇਸਟ ਵਰਗੇ ਪਦਾਰਥ ਨਾਲ ਭਰੇ ਹੋਏ ਸਨ, ਜਿਸਦਾ ਭਾਰ 1,081 ਗ੍ਰਾਮ ਸੀ। ਜਾਂਚ ਕਰਨ 'ਤੇ ਪਤਾ ਲੱਗਾ ਕਿ ਇਸ ਪੇਸਟ 'ਚ 977 ਗ੍ਰਾਮ 24 ਕੈਰੇਟ ਸੋਨਾ ਛੁਪਾਇਆ ਗਿਆ ਸੀ, ਜਿਸ ਦੀ ਕੀਮਤ 70.58 ਲੱਖ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ।

ਯਾਤਰੀ ਗ੍ਰਿਫਤਾਰ, ਜਾਂਚ ਜਾਰੀ

ਯਾਤਰੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਤਿਰੂਚਿਰਾਪੱਲੀ ਕਸਟਮ ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਹਨ। ਇਹ ਘਟਨਾ ਹਵਾਈ ਅੱਡੇ 'ਤੇ ਸੁਰੱਖਿਆ ਪ੍ਰਬੰਧਾਂ 'ਤੇ ਸਵਾਲ ਖੜ੍ਹੇ ਕਰ ਰਹੀ ਹੈ ਅਤੇ ਤਸਕਰੀ ਦੇ ਨਵੇਂ ਤਰੀਕਿਆਂ ਨਾਲ ਨਜਿੱਠਣ ਲਈ ਵਧੇਰੇ ਚੌਕਸੀ ਦੀ ਲੋੜ 'ਤੇ ਜ਼ੋਰ ਦੇ ਰਹੀ ਹੈ।

ਸੋਨੇ ਦੀ ਤਸਕਰੀ ਦੇ ਨਵੇਂ ਤਰੀਕੇ

ਤਸਕਰ ਸੋਨੇ ਦੀ ਤਸਕਰੀ ਲਈ ਲਗਾਤਾਰ ਨਵੇਂ -ਨਵੇਂ ਤਰੀਕੇ ਅਪਣਾ ਰਹੇ ਹਨ। ਇਸ ਤੋਂ ਪਹਿਲਾਂ ਵੀ ਸੋਨੇ ਨੂੰ ਕੱਪੜਿਆਂ ਵਿੱਚ ਸਿਲਾਈ ਕਰਕੇ, ਜੁੱਤੀਆਂ ਵਿੱਚ ਲੁਕੋ ਕੇ ਅਤੇ ਇਥੋਂ ਤੱਕ ਕੇ ਸਰੀਰ ਦੇ ਅੰਦਰ ਛੁਪਾ ਕੇ ਸੋਨੇ ਦੀ ਤਸਕਰੀ ਕਰਨ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਘਟਨਾ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਤਸਕਰ ਕਿੰਨੇ ਚਲਾਕ ਹਨ ਅਤੇ ਅਧਿਕਾਰੀਆਂ ਨੂੰ ਇਨ੍ਹਾਂ ਨਾਲ ਨਜਿੱਠਣ ਲਈ ਲਗਾਤਾਰ ਚੌਕਸ ਰਹਿਣ ਦੀ ਲੋੜ ਹੈ।

 

 

SHARE ARTICLE

ਏਜੰਸੀ

Advertisement

ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਨਾਲ ਵੱਡਾ ਪਰਦਾ ਸਾਂਝਾ ਕਰਨ ਵਾਲੇ Soni Crew ਦੇ ਗੁਰਪ੍ਰੀਤ ਨੇ ਛੱਡਿਆ ਫ਼ਾਨੀ ਸੰਸਾਰ

08 May 2024 5:16 PM

Punjab ਸਣੇ ਦੇਸ਼ ਦੁਨੀਆ ਦੀਆਂ ਵੱਡੀਆਂ ਤੇ ਤਾਜ਼ਾ ਖ਼ਬਰਾਂ ਦੇਖਣ ਲਈ ਜੁੜੇ ਰਹੋ SPOKESMAN ਨਾਲ |

08 May 2024 5:12 PM

ਬਿਨਾ IELTS, ਕੰਮ ਦੇ ਅਧਾਰ ਤੇ Canada ਜਾਣਾ ਹੋਇਆ ਸੌਖਾ।, ਖੇਤੀਬਾੜੀ ਤੇ ਹੋਰ ਕੀਤੇ ਵਾਲਿਆਂ ਦੀ ਹੈ Canada ਨੂੰ ਲੋੜ।

08 May 2024 4:41 PM

Sukhbir Badal ਨੇ ਸਾਡੀ ਸੁਣੀ ਕਦੇ ਨਹੀਂ, ਭਾਵੁਕ ਹੁੰਦੇ ਬੋਲੇ ਅਕਾਲੀਆਂ ਦੇ ਉਮੀਦਵਾਰ, ਛੱਡ ਗਏ ਪਾਰਟੀ !

08 May 2024 3:47 PM

'ਆਓ! ਇਸ ਵਾਰ ਆਪਣੀ ਵੋਟ ਦੀ ਤਾਕਤ ਦਾ ਸਹੀ ਇਸਤੇਮਾਲ ਕਰੀਏ'

08 May 2024 3:42 PM
Advertisement