
8 ਦਿਨ ਪਹਿਲਾਂ ਚੋਣਾਂ ਦੌਰਾਨ ਹੋਈ ਸੀ ਹਿੰਸਾ
Manipur News: ਮਨੀਪੁਰ - ਸ਼ੁੱਕਰਵਾਰ (26 ਅਪ੍ਰੈਲ) ਨੂੰ ਮਨੀਪੁਰ ਦੇ ਬਿਸ਼ਨੂਪੁਰ ਜ਼ਿਲ੍ਹੇ ਦੇ ਨਰਸੇਨਾ ਇਲਾਕੇ 'ਚ ਅਤਿਵਾਦੀਆਂ ਦੇ ਹਮਲੇ 'ਚ ਦੋ ਜਵਾਨ ਸ਼ਹੀਦ ਹੋ ਗਏ। ਦੋਵੇਂ ਜਵਾਨ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ) ਦੀ 128ਵੀਂ ਬਟਾਲੀਅਨ ਨਾਲ ਸਬੰਧਤ ਸਨ। ਨਿਊਜ਼ ਏਜੰਸੀ ਏਐਨਆਈ ਮੁਤਾਬਕ ਕੁਕੀ ਭਾਈਚਾਰੇ ਦੇ ਅਤਿਵਾਦੀਆਂ ਨੇ ਰਾਤ ਕਰੀਬ 12 ਵਜੇ ਤੋਂ ਲੈ ਕੇ 2:15 ਵਜੇ ਤੱਕ ਸੀਆਰਪੀਐਫ ਜਵਾਨਾਂ ’ਤੇ ਹਮਲਾ ਕੀਤਾ। ਫਿਲਹਾਲ ਘਟਨਾ ਸਬੰਧੀ ਕੋਈ ਹੋਰ ਜਾਣਕਾਰੀ ਨਹੀਂ ਮਿਲੀ ਹੈ।
ਬਿਸ਼ਨੂਪੁਰ ਜ਼ਿਲ੍ਹਾ ਅੰਦਰੂਨੀ ਮਨੀਪੁਰ ਲੋਕ ਸਭਾ ਹਲਕੇ ਵਿਚ ਪੈਂਦਾ ਹੈ। ਇੱਥੇ 19 ਅਪ੍ਰੈਲ ਨੂੰ ਪਹਿਲੇ ਪੜਾਅ ਦੀ ਵੋਟਿੰਗ ਦੌਰਾਨ ਹਿੰਸਾ ਹੋਈ ਸੀ। ਇਸ 'ਚ 3 ਲੋਕ ਜ਼ਖਮੀ ਹੋ ਗਏ। ਦੋ ਦਿਨ ਬਾਅਦ, 22 ਅਪ੍ਰੈਲ ਨੂੰ, ਰਾਜ ਦੇ ਲੁਵਾਂਗਸਨੋਲ ਸੇਕਮਾਈ ਵਿਚ ਕੁਕੀ ਅਤੇ ਮੇਈਤੀ ਧੜਿਆਂ ਵਿਚਕਾਰ ਗੋਲੀਬਾਰੀ ਹੋਈ।