ਪਵਿੱਤਰ ਰਮਜ਼ਾਨ ਉਲ ਮੁਬਾਰਕ ਦਾ ਗਿਆਰਵਾਂ ਰੋਜ਼ਾ ਅੱਜ
Published : May 27, 2018, 5:29 pm IST
Updated : May 27, 2018, 5:29 pm IST
SHARE ARTICLE
Ramzan Ul Mubarak 11th Roza
Ramzan Ul Mubarak 11th Roza

ਇਸਲਾਮ ਧਰਮ ਵਿੱਚ ਰਮਜ਼ਾਨ ਉਲ ਮੁਬਾਰਕ (ਰੋਜ਼ਿਆਂ ਦੇ ਮਹੀਨੇ ) ਨੂੰ ਬਹੁਤ ਸਤਿਕਾਰ ਅਤੇ ਮਹੱਤਵ ਦਿੱਤਾ ਗਿਆ ਹੈ।

ਮਲੇਰਕੋਟਲਾ, 27 ਮਈ (ਇਸਮਾਈਲ ਏਸ਼ੀਆ): ਇਸਲਾਮ ਧਰਮ ਵਿੱਚ ਰਮਜ਼ਾਨ ਉਲ ਮੁਬਾਰਕ (ਰੋਜ਼ਿਆਂ ਦੇ ਮਹੀਨੇ ) ਨੂੰ ਬਹੁਤ ਸਤਿਕਾਰ ਅਤੇ ਮਹੱਤਵ ਦਿੱਤਾ ਗਿਆ ਹੈ। ਵਿਸ਼ਵ ਭਰ ਵਿੱਚ ਮੁਸਲਿਮ ਵਰਗ ਲਈ ਧਾਰਮਿਕ ਪੱਖ ਤੋਂ ਮਹੱਤਵਪੂਰਨ ਅਰਬੀ ਮਹੀਨਾ ਰਮਜ਼ਾਨ-ਉਲ-ਮੁਬਾਰਕ 17 ਮਈ ਤੋਂ ਸ਼ੁਰੂ ਹੋ ਚੁੱਕਾ ਹੈ।

RamzanRamzanਇਸ ਸਬੰਧੀ ਮੁਫਤੀ-ਏ-ਆਜ਼ਮ ਪੰਜਾਬ ਹਜ਼ਰਤ ਮੋਲਾਨਾ ਮੁਫਤੀ ਇਰਤਕਾ-ਉਲ-ਹਸਨ ਕਾਂਧਲਵੀ,ਮੋਲਾਨਾ ਅਬਦੁਲ ਸੱਤਾਰ ਇਮਾਮ ਤੇ ਖਤੀਬ ਜਾਮਾ ਮਸਜਿਦ ਮਾਲੇਰਕੋਟਲਾ ਵੱਲੋਂ ਜਾਰੀ ਸੂਚਨਾਵਾਂ ਅਨੁਸਾਰ ਅੱਜ ਰਮਜ਼ਾਨ ਉਲ ਮੁਬਾਰਕ ਦਾ ਗਿਆਰਵਾਂ ਰੋਜ਼ਾ ਮਾਲੇਰਕੋਟਲਾ ਵਿਖੇ 28 ਮਈ ਨੂੰ ਸ਼ਾਮ 7:23 ਤੇ ਖੋਲਿਆ ਜਾਵੇਗਾ ਤੇ ਅਗਲੇ ਦਿਨ ਬਾਰਵਾਂ ਰੋਜ਼ਾ 29 ਮਈ ਨੂੰ ਰੱਖਣ (ਸ਼ਹਿਰੀ)ਦਾ ਸਮਾਂ ਸਵੇਰੇ 3:52 ਵਜੇ ਤੱਕ ਰਹੇਗਾ।ਜਦੋਂ ਕਿ ਪੰਜਾਬ ਦੇ ਦੂਜੇ ਸ਼ਹਿਰਾਂ ਲੁਧਿਆਣਾ, ਧੂਰੀ ਤੇ ਫਗਵਾੜਾ 'ਚ ਹਰ ਰੋਜ਼ (ਰੋਜ਼ ਖੋਲਣ ਤੇ ਰੱਖਣ ਦਾ ਸਮਾਂ) ਮਾਲੇਰਕੋਟਲਾ ਮੁਤਾਬਿਕ ਹੀ ਹੋਵੇਗਾ ਪਰ ਨਾਭਾ ਅੱਧਾ ਮਿੰਟ, ਸਰਹਿੰਦ 2 ਮਿੰਟ, ਹੁਸ਼ਿਆਰਪੁਰ ਅੱਧਾ ਮਿੰਟ, ਚੰਡੀਗੜ੍ਹ 3 ਮਿੰਟ, ਖੰਨਾਂ 1 ਮਿੰਟ, ਰੋਪੜ 3 ਮਿੰਟ, ਪਟਿਆਲਾ 2 ਮਿੰਟ, ਅੰਬਾਲਾ 4 ਮਿੰਟ, ਰਾਜਪੁਰਾ 2 ਮਿੰਟ, ਪਹਿਲਾ ਹੋਵੇਗਾ ।

RamzanRamzanਸੰਗਰੂਰ ਅੱਧਾ ਮਿੰਟ, ਮਾਨਸਾ 2 ਮਿੰਟ, ਸੁਨਾਮ ਅੱਧਾ ਮਿੰਟ, ਜਲੰਧਰ 3 ਮਿੰਟ, ਅਹਿਮਦਗੜ੍ਹ 2 ਮਿੰਟ, ਪਠਾਨਕੋਟ 3 ਮਿੰਟ, ਬਰਨਾਲਾ 2 ਮਿੰਟ, ਮੋਗਾ 3 ਮਿੰਟ, ਫੂਲ ਮੰਡੀ 2 ਮਿੰਟ, ਬਟਾਲਾ 3 ਮਿੰਟ, ਕਪੂਰਥਲਾ 2 ਮਿੰਟ, ਬਠਿੰਡਾ 4 ਮਿੰਟ, ਅੰਮ੍ਰਿਤਸਰ 4 ਮਿੰਟ, ਫਰੀਦਕੋਟ 4 ਮਿੰਟ ਬਾਅਦ ਹੋਵੇਗਾ।

RamzanRamzanਰੋਜ਼ਾ ਰੱਖਣ ਅਤੇ ਖੋਲ੍ਹਣ ਸਮੇਂ ਇਹ ਨੀਯਤ (ਦੁਆ) ਪੜ੍ਹੀ ਜਾਦੀ ਹੈ 
ਰੋਜ਼ਾ ਖੋਲਣ ਦੀ ਅਰਬੀ 'ਚ ਨੀਯਤ (ਦੁਆ)
“ਅਲ੍ਹਾਹੁੰਮਾ ਇੰਨੀ ਲਕਾ ਸੁਮਤੁ ਵ ਬਿਕਾ ਆਮਨਤੂ ਵ ਅਲੈਕਾ ਤਵੱਕਲਤੂ ਵ ਅਲਾ ਰਿਜ਼ਕਿਕਾ ਅਫਤਰਤੂ”
ਰੋਜ਼ਾ ਰੱਖਣ ਦੀ ਅਰਬੀ 'ਚ ਨੀਯਤ (ਦੁਆ)
“ ਵ ਬਿ ਸੋਮੀ ਗ਼ਦਿੱਨ ਨਵੈਤੂ ਮਿਨ ਸ਼ਹਿਰੀ ਰਮਜ਼ਾਨ”

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement