
ਸ਼੍ਰੀਨਗਰ ਦੇ ਸ਼ਿਰੀਨਬਾਗ਼ ਸਥਿਤ ਇਕ ਸੁਪਰ ਸਪੈਸ਼ਲਟੀ ਹਸਪਤਾਲ ਦੇ ਡਾਕਟਰਾਂ ਨੇ ਕਸ਼ਮੀਰ 'ਚ ਪੁਲਿਸ ਵਲੋਂ ਸਿਹਤ ਪੇਸ਼ੇਵਰਾਂ ਨਾਲ
ਸ਼੍ਰੀਨਗਰ, 26 ਮਈ : ਸ਼੍ਰੀਨਗਰ ਦੇ ਸ਼ਿਰੀਨਬਾਗ਼ ਸਥਿਤ ਇਕ ਸੁਪਰ ਸਪੈਸ਼ਲਟੀ ਹਸਪਤਾਲ ਦੇ ਡਾਕਟਰਾਂ ਨੇ ਕਸ਼ਮੀਰ 'ਚ ਪੁਲਿਸ ਵਲੋਂ ਸਿਹਤ ਪੇਸ਼ੇਵਰਾਂ ਨਾਲ ਕਥਿਤ ਸ਼ੋਸ਼ਣ ਵਿਰੁਧ ਮੰਗਲਵਾਰ ਨੂੰ ਸਾਂਕੇਤਿਕ ਪ੍ਰਦਰਸ਼ਨ ਕੀਤਾ। ਡਾਕਟਰਾਂ ਦੇ ਹੱਥ 'ਚ ਪਸੋਟਰ ਸਨ ਜਿਨ੍ਹਾਂ 'ਤੇ ਲਿਖਿਆ ਸੀ, ''ਉਹ ਸਾਨੂੰ ਰੋਕ ਸਕਦੇ ਹਨ, ਸਾਨੂੰ ਕੁੱਟ ਸਕਦੇ ਹਨ, ਨੰਗਾ ਕਰ ਸਕਦੇ ਹਨ, ਸਾਨੂੰ ਗ੍ਰਿਫ਼ਤਾਰ ਕਰ ਸਕਦੇ ਹਨ ਪਰ ਅਸੀਂ ਤੁਹਾਡੇ ਲਈ ਹਮੇਸ਼ਾ ਰਹਾਂਗੇ।'' ਬੰਦੀਪੁਰਾ ਦੇ ਮੁੱਖ ਮੈਡੀਕਲ ਅਧਿਕਾਰੀ ਡਾ. ਤਾਜਾਮੁਲ ਹੁਸੈਨ ਨੂੰ ਪੁਲਿਸ ਵਲੋਂ ਰੋਕੇ ਜਾਣ ਦਾ ਵੀਡੀਉ ਸੋਸ਼ਲ ਮੀਡੀਆ 'ਤੇ ਵਾਇਰਸ ਹੋ ਰਿਹਾ ਹੈ।
ਹੁਸੈਨ ਉਤਰ ਕਸ਼ਮੀਰ ਜ਼ਿਲ੍ਹੇ ਦੇ ਇਕ ਇਕਾਤਵਾਸ ਕੇਂਦਰ ਅਤੇ ਨਮੂਨੇ ਇਕੱਠੇ ਕਰਨ ਵਾਲੇ ਕੇਂਦਰ ਦਾ ਨਿਰੀਖਣ ਕਰਨ ਜਾ ਰਹੇ ਸਨ। ਪਿਛਲੇ ਹਫ਼ਤੇ ਸ਼੍ਰੀਨਗਰ 'ਚ ਪੁਲਿਸ ਕਰਮੀਆ ਨੇ ਇਕ ਸੀਨੀਅਰ ਡਾਕਟਰ ਨੂੰ ਕÎਥਿਤ ਤੌਰ 'ਤੇ ਬੇਇਜ਼ਤ ਕੀਤਾ ਅਤੇ ਇਕ ਦਿਨ ਲਈ ਹਿਰਾਸਤ ਵਿਚ ਰਖਿਆ। ਉਹ ਹਸਪਤਾਲ ਜਾ ਰਹੇ ਸਨ।
File photo
ਸੀਨੀਅਰ ਦਿਲ ਦੇ ਮਾਹਰ ਡਾਕਟਰ ਸਇਦ ਮਕਬੂਲ ਨੇ ਦੋਸ਼ ਲਗਾਇਆ ਕਿ ਉਨ੍ਹਾਂ ਨਾਲ ਪੁਲਿਸ ਵਾਲਿਆਂ ਨੇ ਕੁੱਟਮਾਰ ਕੀਤੀ ਅਤੇ ਉਨ੍ਹਾਂ ਨੂੰ ਗਾਲਾਂ ਵੀ ਕੱਢੀਆਂ। ਇਸ ਘਟਨਾ ਕਾਰਨ ਡਾਕਟਰਾਂ 'ਚ ਗੁੱਸਾ ਦੇਖਿਆ ਗਿਆ। ਸਰਕਾਰੀ ਮੈਡੀਕਲ ਕਾਲਜ ਸ਼੍ਰੀਨਗਰ ਦੀ ਪ੍ਰਿਂਸੀਪਲ ਡਾ. ਸਾਮਿਆ ਰਾਸ਼ਿਦ ਨੇ ਇਸ ਮਾਮਲੇ 'ਚ ਜਲਦ ਕਰਾਵਾਈ ਦੀ ਮੰਗ ਕੀਤੀ ਹੈ। ਘਟਨਾ ਸਾਹਮਣੇ ਆਉਣ ਦੇ ਬਾਅਦ ਐਸ.ਐਸ.ਪੀ ਹਸੀਬ ਮੁਗ਼ਲ ਨੇ ਜਾਂਚ ਦੇ ਆਦੇਸ਼ ਦਿਤੇ। ਉਨ੍ਹਾਂ ਨੇ ਕਿਹਾ ਸੀ ਕਿ ਪੁਸਿਲ ਕਰਮੀ ਨੂੰ ਕਥਿਤ ਤੌਰ 'ਤੇ ਕੰਮ ਕਰਨ ਤੋਂ ਰੋਕਣ ਦੇ ਮਾਮਲੇ 'ਚ ਡਾਕਟਰ ਵਿਰੁਧ ਸ਼ਿਕਾਇਤ ਦਰਜ ਕੀਤੀ ਗਈ। ਡਾਕਟਰ ਏਸੋਸੀਏਸ਼ਨ ਕਸ਼ਮੀਰ ਨੇ ਇਨ੍ਹਾਂ ਘਟਨਾਵਾਂ ਵਿਰੁਧ ਇਕ ਦਿਨ ਦੇ ਬੰਦ ਦਾ ਐਲਾਨ ਕੀਤਾ। (ਪੀਟੀਆਈ)