ਹਰਿਆਣਾ ਦੇ ਸਾਬਕਾ CM ਓਮ ਪ੍ਰਕਾਸ਼ ਚੌਟਾਲਾ ਨੂੰ ਹੋਈ 4 ਸਾਲ ਦੀ ਸਜ਼ਾ ਤੇ 50 ਲੱਖ ਰੁਪਏ ਜੁਰਮਾਨਾ 
Published : May 27, 2022, 4:24 pm IST
Updated : May 27, 2022, 4:24 pm IST
SHARE ARTICLE
Former Haryana CM Om Prakash Chautala sentenced to 4 years imprisonment
Former Haryana CM Om Prakash Chautala sentenced to 4 years imprisonment

ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਦਿੱਲੀ ਦੀ ਰਾਉਸ ਐਵੇਨਿਊ ਅਦਾਲਤ ਨੇ ਸੁਣਾਇਆ ਫ਼ੈਸਲਾ 

JBT ਭਰਤੀ ਮਾਮਲੇ 'ਚ ਵੀ ਕੱਟ ਚੁੱਕੇ ਹਨ ਜੇਲ੍ਹ 
ਨਵੀਂ ਦਿੱਲੀ :
ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿਚ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੂੰ ਚਾਰ ਸਾਲ ਦੀ ਸਜ਼ਾ ਸੁਣਾਈ ਗਈ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੂੰ 50 ਲੱਖ ਰੁਪਏ ਦਾ ਜੁਰਮਾਨਾ ਵੀ ਹੋਇਆ ਹੈ। ਇਸ ਵਿੱਚੋਂ 5 ਲੱਖ ਰੁਪਏ ਸੀਬੀਆਈ ਨੂੰ ਦਿੱਤੇ ਜਾਣਗੇ। ਜੁਰਮਾਨਾ ਅਦਾ ਨਾ ਕਰਨ 'ਤੇ 6 ਮਹੀਨੇ ਦੀ ਵਾਧੂ ਕੈਦ ਹੋਵੇਗੀ।

Court HammerCourt Hammer

ਅਦਾਲਤ ਨੇ ਬਚਾਅ ਪੱਖ ਦੀ ਅਪਾਹਜਤਾ ਦੇ ਆਧਾਰ 'ਤੇ ਹਮਦਰਦੀ ਰੱਖਣ ਦੀ ਅਪੀਲ ਨੂੰ ਸਵੀਕਾਰ ਨਹੀਂ ਕੀਤਾ। ਅਦਾਲਤ ਨੇ ਹੇਲੀ ਰੋਡ, ਪੰਚਕੂਲਾ, ਗੁਰੂਗ੍ਰਾਮ, ਅਸੋਲਾ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਦਾ ਵੀ ਹੁਕਮ ਦਿੱਤਾ ਹੈ। ਸੀਬੀਆਈ ਦੇ ਵਕੀਲ ਅਜੇ ਗੁਪਤਾ ਨੇ ਦੱਸਿਆ ਕਿ ਮੁਲਜ਼ਮ ਨੇ 10 ਦਿਨਾਂ ਦਾ ਸਮਾਂ ਮੰਗਿਆ ਤਾਂ ਜੋ ਮੈਡੀਕਲ ਰਿਪੋਰਟ ਦਿਤੀ ਜਾ ਸਕੇ। ਪਰ ਅਦਾਲਤ ਨੇ ਕਿਹਾ ਕਿ ਜੋ ਮੈਡੀਕਲ ਟੈਸਟ ਹੋਣੇ ਹਨ, ਉਹ ਜੇਲ੍ਹ ਵਿੱਚ ਹੀ ਹੋਣੇ ਚਾਹੀਦੇ ਹਨ। ਸਜ਼ਾ ਸੁਣਾਏ ਜਾਣ ਤੋਂ ਬਾਅਦ ਉਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ।

Om Prakash ChautalaOm Prakash Chautala

ਸਜ਼ਾ ਸੁਣਾਏ ਜਾਣ ਸਮੇਂ ਉਨ੍ਹਾਂ ਦਾ ਪੁੱਤਰ ਅਭੈ ਚੌਟਾਲਾ ਅਤੇ ਪਤ੍ਰ ਅਰਜੁਨ ਵੀ ਉਨ੍ਹਾਂ ਦੇ ਨਾਲ ਸਨ। ਇਸ ਦੇ ਨਾਲ ਹੀ ਅਭੈ ਚੌਟਾਲਾ ਨੇ ਕਿਹਾ ਕਿ ਫ਼ੈਸਲੇ 'ਤੇ ਉਹ ਹਾਈ ਕੋਰਟ ਜਾਣਗੇ। ਇਸ ਸਬੰਧੀ ਵਕੀਲਾਂ ਨਾਲ ਸਲਾਹ ਕਰਨਗੇ। ਇਸ ਤੋਂ ਪਹਿਲਾਂ ਦਿੱਲੀ ਦੀ ਰਾਉਸ ਐਵੇਨਿਊ ਅਦਾਲਤ ਨੇ ਸਜ਼ਾ 'ਤੇ ਵਕੀਲਾਂ ਦੀਆਂ ਦਲੀਲਾਂ ਤੋਂ ਬਾਅਦ ਵੀਰਵਾਰ ਨੂੰ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ।

ਚੌਟਾਲਾ ਦੇ ਵਕੀਲ ਨੇ ਅਦਾਲਤ 'ਚ ਦਲੀਲ ਦਿੱਤੀ ਕਿ ਉਹ 87 ਸਾਲ ਦੇ ਹਨ ਅਤੇ ਲੰਬੇ ਸਮੇਂ ਤੋਂ ਬਿਮਾਰ ਹਨ। ਉਨ੍ਹਾਂ ਕੋਲ 60 ਫ਼ੀਸਦੀ ਅਪੰਗਤਾ ਦਾ ਸਰਟੀਫਿਕੇਟ ਹੈ, ਪਰ ਹੁਣ ਉਹ 90 ਫ਼ੀਸਦੀ ਅਪੰਗ ਹੋ ਗਏ ਹਨ। ਉਨ੍ਹਾਂ ਕਿਹਾ ਕਿ ਓਮ ਪ੍ਰਕਾਸ਼ ਚੌਟਾਲਾ ਦੀ ਸਿਹਤ ਖ਼ਰਾਬ ਰਹਿੰਦੀ ਹੈ ਅਤੇ ਆਪਣੇ ਕੱਪੜੇ ਵੀ ਨਹੀਂ ਬਦਲ ਸਕਦੇ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਉਹ ਜੇਬੀਟੀ ਭਰਤੀ ਮਾਮਲੇ ਵਿੱਚ ਜੇਲ੍ਹ ਦੀ ਸਜ਼ਾ ਭੁਗਤ ਚੁੱਕੇ ਹਨ। ਜੇਲ੍ਹ ਵਿੱਚ ਰਹਿੰਦਿਆਂ ਉਨ੍ਹਾਂ ਨੇ 10ਵੀਂ ਅਤੇ 12ਵੀਂ ਪਾਸ ਕੀਤੀ ਹੈ। ਇਸ ਦੇ ਨਾਲ ਹੀ ਸੀਬੀਆਈ ਦੇ ਵਕੀਲ ਨੇ ਦਲੀਲ ਦਿੱਤੀ ਹੈ ਕਿ ਸਾਬਕਾ ਮੁੱਖ ਮੰਤਰੀ ਨੂੰ ਘੱਟ ਸਜ਼ਾ ਦੇਣ ਨਾਲ ਗ਼ਲਤ ਸੰਦੇਸ਼ ਜਾਵੇਗਾ।

Court hammerCourt hammer

ਜ਼ਿਕਰਯੋਗ ਹੈ ਕਿ ਚੌਟਾਲਾ ਨੂੰ ਅਦਾਲਤ ਨੇ 21 ਮਈ ਨੂੰ ਦੋਸ਼ੀ ਕਰਾਰ ਦਿੱਤਾ ਸੀ। ਸੀਬੀਆਈ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਚੌਟਾਲਾ ਖ਼ਿਲਾਫ਼ 106 ਗਵਾਹ ਪੇਸ਼ ਕੀਤੇ ਸਨ। ਸੀਬੀਆਈ ਨੇ 2005 ਵਿੱਚ ਸਾਬਕਾ ਮੁੱਖ ਮੰਤਰੀ ਖ਼ਿਲਾਫ਼ ਇਹ ਕੇਸ ਦਰਜ ਕੀਤਾ ਸੀ। 2010 ਵਿੱਚ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕੀਤੀ ਗਈ ਸੀ। ਚਾਰਜਸ਼ੀਟ ਤੋਂ ਬਾਅਦ ਓਪੀ ਚੌਟਾਲਾ ਦਾ ਬਿਆਨ 16 ਜਨਵਰੀ 2018 ਨੂੰ ਦਰਜ ਕੀਤਾ ਗਿਆ ਸੀ। ਸੀਬੀਆਈ ਨੇ ਚੌਟਾਲਾ ਅਤੇ ਉਨ੍ਹਾਂ ਦੇ ਪੁੱਤਰਾਂ ਖ਼ਿਲਾਫ਼ ਤਿੰਨ ਵੱਖ-ਵੱਖ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦਰਜ ਕੀਤੇ ਸਨ।

ਜ਼ਿਕਰਯੋਗ ਹੈ ਕਿ ਸੀਬੀਆਈ ਨੇ 2005 ਵਿੱਚ ਕਾਂਗਰਸੀ ਆਗੂ ਸ਼ਮਸ਼ੇਰ ਸਿੰਘ ਸੂਰਜੇਵਾਲਾ ਦੀ ਸ਼ਿਕਾਇਤ ’ਤੇ ਆਮਦਨ ਤੋਂ ਵੱਧ ਜਾਇਦਾਦ ਦਾ ਕੇਸ ਦਰਜ ਕੀਤਾ ਸੀ। ਸੀਬੀਆਈ ਨੇ ਚਾਰਜਸ਼ੀਟ ਦਾਇਰ ਕੀਤੀ ਸੀ ਕਿ ਓਮ ਪ੍ਰਕਾਸ਼ ਚੌਟਾਲਾ ਦੀ ਨਿਰਧਾਰਤ ਮਿਆਦ ਦੌਰਾਨ ਆਮਦਨ 3.22 ਕਰੋੜ ਰੁਪਏ ਦੀ ਆਮਦਨ ਤੋਂ 189 ਫ਼ੀਸਦੀ ਵੱਧ ਸੀ। ਅਜੇ ਚੌਟਾਲਾ ਕੋਲ ਆਪਣੀ ਜਾਇਜ਼ ਆਮਦਨ ਨਾਲੋਂ 339.27 ਫ਼ੀਸਦੀ ਜ਼ਿਆਦਾ ਜਾਇਦਾਦ ਸੀ। ਮਈ 1993 ਤੋਂ ਮਈ 2006 ਦਰਮਿਆਨ ਉਸ ਦੀ ਕਾਨੂੰਨੀ ਆਮਦਨ 8.17 ਕਰੋੜ ਰੁਪਏ ਸੀ।

ਅਭੈ ਚੌਟਾਲਾ ਦੀ ਜਾਇਦਾਦ 2000 ਤੋਂ 2005 ਦਰਮਿਆਨ ਆਮਦਨ ਕਰ ਦੇ ਅੰਕੜਿਆਂ ਅਨੁਸਾਰ 22.89 ਕਰੋੜ ਰੁਪਏ ਦੀ ਆਮਦਨ ਤੋਂ ਪੰਜ ਗੁਣਾ ਵੱਧ ਸੀ। ਈਡੀ ਨੇ ਇਸ ਮਾਮਲੇ ਵਿੱਚ 6 ਕਰੋੜ ਤੋਂ ਵੱਧ ਦੀ ਜਾਇਦਾਦ ਕੁਰਕ ਕੀਤੀ ਹੈ। ਇਸ ਵਿੱਚ ਦਿੱਲੀ, ਪੰਚਕੂਲਾ ਅਤੇ ਸਿਰਸਾ ਦੀਆਂ ਜਾਇਦਾਦਾਂ ਸ਼ਾਮਲ ਹਨ।
ਇਸ ਤੋਂ ਇਲਾਵਾ 4 ਦਸੰਬਰ 2019 ਨੂੰ ਈਡੀ ਨੇ ਓਮ ਪ੍ਰਕਾਸ਼ ਚੌਟਾਲਾ ਦੇ ਤੇਜਾਖੇੜਾ ਫਾਰਮ ਹਾਊਸ ਦਾ ਕੁਝ ਹਿੱਸਾ ਜ਼ਬਤ ਕਰ ਲਿਆ ਸੀ।

ਉਸ ਸਮੇਂ ਸੀਆਰਪੀਐਫ ਦੇ ਜਵਾਨ ਈਡੀ ਦੇ ਨਾਲ ਸਨ। ਇਹ ਕਾਰਵਾਈ ਸਵੇਰੇ 7 ਵਜੇ ਕੀਤੀ ਗਈ। ਇਸ ਤੋਂ ਬਾਅਦ ਈਡੀ ਨੇ ਸਾਬਕਾ ਮੁੱਖ ਮੰਤਰੀ ਦੀ ਪਤਨੀ ਸਨੇਹਲਤਾ ਅਤੇ ਨੂੰਹ ਕਾਂਤਾ ਚੌਟਾਲਾ ਦੀਆਂ ਜਾਇਦਾਦਾਂ ਦੇ ਵੇਰਵੇ ਵੀ ਇਕੱਠੇ ਕੀਤੇ। ਹਾਲਾਂਕਿ ਇਸ ਕਾਰਵਾਈ ਨੂੰ ਚੌਟਾਲਾ ਪਰਿਵਾਰ ਵੱਲੋਂ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ ਗਿਆ ਹੈ। ਚੌਟਾਲਾ ਦੀ ਦਿੱਲੀ ਅਤੇ ਪੰਚਕੂਲਾ ਸਥਿਤ ਜਾਇਦਾਦਾਂ ਨੂੰ ਵੀ ਈਡੀ ਨੇ ਕੁਰਕ ਕਰ ਲਿਆ ਹੈ।

SHARE ARTICLE

ਏਜੰਸੀ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement