ਫੋਰਬਸ ਨੇ 25 ਸਾਲਾ Alexandr Wang ਨੂੰ ਦੁਨੀਆ ਦਾ ਸਭ ਤੋਂ ਘੱਟ ਉਮਰ ਦਾ ਅਰਬਪਤੀ ਐਲਾਨਿਆ
Published : May 27, 2022, 3:30 pm IST
Updated : May 27, 2022, 3:30 pm IST
SHARE ARTICLE
Alexandr Wang
Alexandr Wang

ਇਸ ਕੰਪਨੀ ਵਿਚ ਵਾਂਗ ਦੀ ਅੰਦਾਜ਼ਨ 15 ਪ੍ਰਤੀਸ਼ਤ ਭਾਵ 1 ਬਿਲੀਅਨ ਡਾਲਰ ਦੀ ਹੈ

 

ਨਵੀਂ ਦਿੱਲੀ - ਫੋਰਬਸ ਨੇ 25 ਸਾਲਾ ਅਲੈਗਜ਼ੈਂਡਰ ਵਾਂਗ ਨੂੰ ਦੁਨੀਆ ਦਾ ਸਭ ਤੋਂ ਛੋਟੀ ਉਮਰ ਦਾ  ਅਰਬਪਤੀ ਐਲਾਨਿਆ ਹੈ। ਵਾਂਗ ਨੇ 19 ਸਾਲ ਦੀ ਉਮਰ ਵਿਚ ਇੱਕ ਸਾਫਟਵੇਅਰ ਕੰਪਨੀ, ਸਕੇਲ ਏਆਈ ਦੀ ਸਹਿ-ਸਥਾਪਨਾ ਕਰਨ ਲਈ MIT ਭਾਵ ਪੜ੍ਹਾਈ ਛੱਡ ਦਿੱਤੀ ਸੀ। ਇਸ ਕੰਪਨੀ ਵਿਚ ਵਾਂਗ ਦੀ ਅੰਦਾਜ਼ਨ 15 ਪ੍ਰਤੀਸ਼ਤ ਭਾਵ 1 ਬਿਲੀਅਨ ਡਾਲਰ ਦੀ ਹੈ, ਜਿਸ ਨਾਲ ਉਹ ਦੁਨੀਆਂ ਦਾ ਸਭ ਤੋਂ ਘੱਟ ਉਮਰ ਦਾ ਸਵੈ-ਨਿਰਮਿਤ ਅਰਬਪਤੀ ਬਣ ਗਿਆ ਹੈ। 

Alexandr WangAlexandr Wang

25 ਸਾਲਾ ਅਲੈਗਜ਼ੈਂਡਰ ਵੈਂਗ ਨੇ ਬਚਪਨ ਵਿਚ ਗਣਿਤ ਅਤੇ ਕੋਡਿੰਗ ਮੁਕਾਬਲਿਆਂ ਵਿਚ ਹਿੱਸਾ ਲੈਂਦੇ ਸਨ ਤਾਂ ਜੋ ਉਹ ਡਿਜ਼ਨੀ ਵਰਲਡ ਦੀਆਂ ਮੁਫ਼ਤ ਟਿਕਟਾਂ ਪ੍ਰਾਪਤ ਕਰ ਸਕੇ। ਹਾਲਾਂਕਿ ਉਹ ਉਦੋਂ ਕਦੇ ਕਾਮਯਾਬ ਨਹੀਂ ਹੋ ਸਕਿਆ, ਪਰ ਉਸ ਹਾਰ ਨੇ ਉਸ ਨੂੰ ਇੰਨਾ ਮਜ਼ੂਤ ਕਰ ਦਿੱਤਾ ਕਿ ਅੱਜ ਉਹ ਇੱਕ ਪ੍ਰਤਿਭਾਵਾਨ ਕੋਡਰ ਹੈ। ਅਲੈਗਜ਼ੈਂਡਰ ਵਾਂਗ ਦਾ ਕੋਡਿੰਗ ਸਿੱਖਣ ਵਿਚ ਇੰਨਾ ਜਨੂੰਨ ਸੀ ਕਿ 17 ਸਾਲ ਦੀ ਉਮਰ ਵਿਚ, ਕੁਓਰਾ ਨਾਮ ਦੀ ਇੱਕ ਸਾਈਟ ਨੇ ਉਸ ਨੂੰ ਇੱਕ ਫੁੱਲ-ਟਾਈਮ ਕੋਡਿੰਗ ਨੌਕਰੀ ਦਿੱਤੀ। ਇੱਥੋਂ ਹੀ ਉਸ ਦੀ ਸਫ਼ਲਤਾ ਦਾ ਰਾਹ ਸ਼ੁਰੂ ਹੋਇਆ। ਹੁਣ 25 ਸਾਲ ਦੀ ਉਮਰ ਵਿਚ ਜਿੱਥੇ ਅਲੈਗਜ਼ੈਂਡਰ ਵਾਂਗ ਨੇ ਆਪਣੇ ਕਾਲਜ ਦੀ ਪੜ੍ਹਾਈ ਛੱਡ ਦਿੱਤੀ ਹੈ। 

Alexandr WangAlexandr Wang

ਜ਼ਿਕਰਯੋਗ ਹੈ ਕਿ ਉਸ ਦੀ ਕੰਪਨੀ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਤਾਇਨਾਤ ਕਰਨ ਵਿਚ ਮਦਦ ਕਰਦੀ ਹੈ ਅਤੇ 7.3 ਬਿਲੀਅਨ ਡਾਲਰ ਮੁਲਾਂਕਣ 'ਤੇ ਅੰਦਾਜ਼ਨ 100 ਮਿਲੀਅਨ ਡਾਲਰ ਦੀ ਆਮਦਨ ਬਣਾਉਂਦੀ ਹੈ। ਕੰਪਨੀ ਵਿਚ ਵਾਂਗ ਦੀ ਅੰਦਾਜ਼ਨ 15%  ਭਾਵ 1 ਬਿਲੀਅਨ ਡਾਲਰ ਦੀ ਹਿੱਸੇਦਾਰੀ ਹੈ।
ਅਲੈਗਜ਼ੈਂਡਰ ਵਾਂਗ ਇੱਕ ਗਣਿਤ ਵਿਜ਼ ਸੀ ਜੋ ਰਾਸ਼ਟਰੀ ਗਣਿਤ ਅਤੇ ਕੋਡਿੰਗ ਮੁਕਾਬਲਿਆਂ ਵਿਚ ਹਿੱਸਾ ਲੈਣਾ ਪਸੰਦ ਕਰਦਾ ਸੀ। 25 ਸਾਲ ਦੀ ਉਮਰ ਵਿਚ ਉਹ ਦੁਨੀਆ ਦਾ ਸਭ ਤੋਂ ਘੱਟ ਉਮਰ ਦਾ ਸੈਲਫਮੇਡ ਅਰਬਪਤੀ ਬਣਿਆ ਅਤੇ ਉਸ ਦੀ ਕੰਪਨੀ  artificial intelligence ਦੀ ਵਰਤੋਂ ਕਰਦੇ ਹੋਏ ਇਹ ਵਿਸ਼ਲੇਸ਼ਣ ਕਰ ਰਹੀ ਹੈ ਕਿ ਯੂਕਰੇਨ ਵਿਚ ਰੂਸੀ ਬੰਬਾਂ ਨਾਲ ਕਿੰਨਾ ਨੁਕਸਾਨ ਹੋ ਰਿਹਾ ਹੈ।

Alexandr WangAlexandr Wang

ਫੋਰਬਸ ਨੇ ਇਕ ਰਿਪੋਰਟ ਵਿਚ ਦੱਸਿਆ ਕਿ ਵੈਂਗ ਦੀ ਛੇ ਸਾਲਾ ਸੈਨ ਫਰਾਂਸਿਸਕੋ-ਅਧਾਰਤ ਸਕੇਲ ਏਆਈ ਕੰਪਨੀ ਕੋਲ ਪਹਿਲਾਂ ਹੀ ਅਮਰੀਕਾ ਦੀ ਹਵਾਈ ਸੈਨਾ ਅਤੇ ਫੌਜ artificial intelligence(ਏਆਈ) ਨੂੰ ਰੁਜ਼ਗਾਰ ਦੇਣ ਵਿੱਚ ਮਦਦ ਕਰਨ ਲਈ 110 ਮਿਲੀਅਨ ਡਾਲਰ ਦੇ ਤਿੰਨ ਠੇਕੇ ਹਨ। ਸਕੇਲ AI ਦੀ ਤਕਨਾਲੋਜੀ ਸੈਟੇਲਾਈਟ ਚਿੱਤਰਾਂ ਦੀ ਜਾਂਚ ਕਰਨ ਲਈ ਮਨੁੱਖੀ ਵਿਸ਼ਲੇਸ਼ਕਾਂ ਨਾਲੋਂ ਬਹੁਤ ਤੇਜ਼ੀ ਨਾਲ ਕੰਮ ਕਰਦੀ ਹੈ ਜਿਹੜੀ ਕਿ ਫੌਜ ਲਈ ਬਹੁਤ ਲਾਭਦਾਇਕ ਹੈ। ਫੋਰਬਸ ਦੇ ਅਨੁਸਾਰ, ਫਲੈਕਸਪੋਰਟ ਅਤੇ ਜਨਰਲ ਮੋਟਰਜ਼ ਵਰਗੀਆਂ 300 ਤੋਂ ਵੱਧ ਕੰਪਨੀਆਂ ਕੱਚੇ ਡੇਟਾ ਜਿਵੇਂ ਕਿ, ਸਵੈ-ਡਰਾਈਵਿੰਗ ਕਾਰਾਂ ਜਾਂ ਲੱਖਾਂ ਦਸਤਾਵੇਜ਼ਾਂ ਤੋਂ ਕੱਚੀ ਫੁਟੇਜ ਤੋਂ ਜਾਣਕਾਰੀ ਪ੍ਰਾਪਤ ਕਰਨ ਵਿਚ ਮਦਦ ਲਈ ਸਕੇਲ ਦੀ ਵਰਤੋਂ ਕਰਦੀਆਂ ਹਨ।

Alexandr WangAlexandr Wang

ਫੋਰਬਸ ਨੇ ਰਿਪੋਰਟ ਵਿਚ ਕਿਹਾ ਕਿ ਵਾਂਗ ਨੇ 19 ਸਾਲ ਦੀ ਉਮਰ ਵਿਚ ਕੰਪਨੀ ਦੀ ਸ਼ੁਰੂਆਤ ਕੀਤੀ ਸੀ ਅਤੇ ਹੁਣ, ਪਿਛਲੇ ਸਾਲ 325 ਮਿਲੀਅਨ ਡਾਲਰ ਫੰਡਿੰਗ ਦੌਰ ਤੋਂ ਬਾਅਦ ਸਕੇਲ AI ਦੀ ਕੀਮਤ 7.3 ਬਿਲੀਅਨ ਡਾਲਰ ਹੈ । ਵਾਂਗ ਦੇ ਮਾਤਾ-ਪਿਤਾ ਭੌਤਿਕ ਵਿਗਿਆਨੀ ਸਨ ਅਤੇ ਅਮਰੀਕੀ ਫੌਜ ਲਈ ਹਥਿਆਰਾਂ ਦੇ ਪ੍ਰੋਜੈਕਟਾਂ 'ਤੇ ਕੰਮ ਕਰਦੇ ਸਨ। ਜਦੋਂ ਉਹ ਸਕੂਲ ਵਿੱਚ ਸੀ, ਉਸ ਨੇ ਕੋਰਾ ਵਿਚ ਕੋਡਿੰਗ ਸ਼ੁਰੂ ਕੀਤੀ ਸੀ, ਜਦੋਂ ਉਹ ਲੂਸੀ ਗੁਓ ਨੂੰ ਮਿਲਿਆ ਅਤੇ ਬਾਅਦ ਵਿੱਚ ਉਸਦੇ ਨਾਲ ਸਕੇਲ AI ਸਥਾਪਤ ਕਰਨ ਲਈ ਗਿਆ। ਵਾਂਗ ਨੇ ਦੱਸਿਆ, “ਮੈਂ ਆਪਣੇ ਮਾਤਾ-ਪਿਤਾ ਨੂੰ ਕਿਹਾ ਕਿ ਇਹ ਸਿਰਫ਼ ਉਹ ਚੀਜ਼ ਹੋਵੇਗੀ ਜੋ ਮੈਂ ਗਰਮੀਆਂ ਲਈ ਕੀਤੀ ਸੀ। "ਸਪੱਸ਼ਟ ਤੌਰ 'ਤੇ ਮੈਂ ਕਦੇ ਸਕੂਲ ਵਾਪਸ ਨਹੀਂ ਗਿਆ।"

SHARE ARTICLE

ਏਜੰਸੀ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement