
ਨੈਸ਼ਨਲ ਅਕਾਲੀ ਦਲ ਨੇ ਅਪਣਾ ਸਥਾਪਨਾ ਦਿਵਸ ਬੜੇ ਉਤਸ਼ਾਹ ਨਾਲ ਬੀਤੇ ਦਿਨੀਂ ਮਨਾਇਆ। ਇਸ ਮੌਕੇ ਨੈਸ਼ਨਲ ਅਕਾਲੀ ਦਲ......
ਨਵੀਂ ਦਿੱਲੀ : ਨੈਸ਼ਨਲ ਅਕਾਲੀ ਦਲ ਨੇ ਅਪਣਾ ਸਥਾਪਨਾ ਦਿਵਸ ਬੜੇ ਉਤਸ਼ਾਹ ਨਾਲ ਬੀਤੇ ਦਿਨੀਂ ਮਨਾਇਆ। ਇਸ ਮੌਕੇ ਨੈਸ਼ਨਲ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਪੰਮਾ ਨੇ ਕਿਹਾ ਕਿ ਅਤਿਵਾਦ, ਮਹਿੰਗਾਈ, ਭ੍ਰਿਸ਼ਟਾਚਾਰ ਅਤੇ ਲੋਕ ਭਲਾਈ ਦੇ ਮੁੱਦਿਆਂ ਸਬੰਧੀ ਦਲ ਵਲੋਂ ਲੜਾਈ ਜਾਰੀ ਰੱਖੀ ਜਾਵੇਗੀ ਅਤੇ ਸਮਾਜ ਤੇ ਦੇਸ਼ ਪ੍ਰਤੀ ਵਫ਼ਾਦਾਰ ਰਹਿ ਕੇ ਦੇਸ਼ ਦੀ ਜਨਤਾ ਨੂੰ ਇਨਸਾਫ਼ ਦਿਵਾਉਣ ਲਈ ਉਹ ਸਮੇਂ-ਸਮੇਂ ਜਾਗਰੂਕ ਕਰਦੇ ਰਹਿਣਗੇ ਅਤੇ ਸਮੇਂ ਦੀਆਂ ਸਰਕਾਰਾਂ ਦਾ ਦਰਵਾਜ਼ਾ ਖੜਕਾਉਣ 'ਚ ਕਦੇ ਪਿੱਛੇ ਨਹੀਂ ਰਹਿਣਗੇ।
ਇਸ ਮੌਕੇ ਪਰਮਜੀਤ ਸਿੰਘ ਪੰਮਾ ਨੂੰ ਸਮਰਥਕਾਂ, ਸਮਾਜ ਸੇਵੀਆਂ ਅਤੇ ਦੁਕਾਨਦਾਰਾਂ ਤੇ ਬਾਜ਼ਾਰ ਦੇ ਲੋਕਾਂ ਨੇ ਵਧਾਈ ਦਿਤੀ। ਪੰਮਾ ਨੇ ਸੱਭ ਦਾ ਧਨਵਾਦ ਕਰਦਿਆਂ ਵਧਾਈ ਲੈਂਦਿਆਂ ਕਿਹਾ ਕਿ ਉਨ੍ਹਾਂ ਦਾ ਉਦੇਸ਼ ਰਾਜਨੀਤੀ ਕਰਨਾ ਨਹੀਂ ਹੈ, ਸਗੋਂ ਆਮ ਲੋਕਾਂ ਦੀ ਆਵਾਜ਼ ਨੂੰ ਉਪਰ ਚੁਕਣਾ ਹੈ। ਇਸ ਮੌਕੇ ਫ਼ੈਡਰੇਸ਼ਨ ਆਫ਼ ਸਦਰ ਬਾਜ਼ਾਰ ਦੇ ਪ੍ਰਧਾਨ ਰਾਕੇਸ਼ ਯਾਦਵ, ਸਮਾਜ ਸੇਵੀ ਬਿੰਦੀਆ ਮਲਹੋਤਰਾ, ਰੌਸ਼ਨ ਲਾਲ ਅਨੰਦ ਤੋਂ ਇਲਾਵਾ ਵੱਡੀ ਗਿਣਤੀ ਵਿਚ ਦੁਕਾਨਦਾਰ ਆਦਿ ਮੌਜੂਦ ਸਨ।