
ਹਰਿਆਣਾ ਦੀ ਮੰਡੀ ਕਾਲਾਂਵਾਲੀ ਵਿਖੇ ਵੱਖ-ਵੱਖ ਸਮਾਜਸੇਵੀ ਸੰਸਥਾਵਾਂ ਵਲੋਂ ਅੰਤਰਾਸ਼ਟਰੀ ਨਸ਼ਾ ਮੁਕਤੀ ਦਿਵਸ ਨੂੰ......
ਕਾਲਾਂਵਾਲੀ : ਹਰਿਆਣਾ ਦੀ ਮੰਡੀ ਕਾਲਾਂਵਾਲੀ ਵਿਖੇ ਵੱਖ-ਵੱਖ ਸਮਾਜਸੇਵੀ ਸੰਸਥਾਵਾਂ ਵਲੋਂ ਅੰਤਰਾਸ਼ਟਰੀ ਨਸ਼ਾ ਮੁਕਤੀ ਦਿਵਸ ਨੂੰ ਮੁੱਖ ਰੱਖ ਕੇ ਨਸ਼ਿਆਂ ਵਿਰੁਧ ਇਕ ਰੈਲੀ ਕੱਢੀ ਗਈ। ਇਸ ਮੌਕੇ ਸੈਂਕੜੇ ਨੌਜਵਾਨ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਇਸ ਰੈਲੀ ਦਾ ਹਿੱਸਾ ਬਣੇ। ਸਥਾਨਕ ਨਸ਼ਾਮੁਕਤੀ ਕੇਂਦਰ ਵਿਚੋਂ ਸ਼ੁਰੂ ਹੋਈ ਇਸ ਰੈਲੀ ਨੂੰ ਕਾਲਾਂਵਾਲੀ ਦੇ ਐਸ.ਡੀ.ਐਮ. ਵਿਜੇਂਦਰ ਸਿੰਘ ਅਤੇ ਡੀ.ਐਸ.ਪੀ. ਨਰ ਸਿੰਘ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।
ਇਸ ਮੌਕੇ ਨਵੀਂ ਸੋਚ ਚੈਰੀਟੇਬਲ ਟਰੱਸਟ ਦੇ ਆਗੂ ਕ੍ਰਿਸ਼ਨ ਕੁਮਾਰ ਜਿੰਦਲ ਨੇ ਵੱਡੀ ਗਿਣਤੀ ਵਿਚ ਸਾਥੀਆਂ ਨੂੰ ਨਾਲ ਲੈ ਕੇ ਰੈਲੀ ਵਿਚ ਯੋਗਦਾਨ ਪਾਇਆ। ਇਸੇ ਤਰ੍ਹਾਂ ਹੈਲਪਿੰਗ ਹੈਂਡ ਟਰੱਸਟ ਦੇ ਆਗੂ ਲਖਵੀਰ ਸਿੰਘ ਸੋਢੀ, ਨਗਰ ਕੌਂਸਲਰ ਸੰਦੀਪ ਵਰਮਾ, ਆਜ਼ਾਦ ਸਪੋਰਟਸ ਅਕੈਡਮੀ, ਭਗਵਾਨ ਦਾਸ, ਰਾਜੂ, ਫ਼ੌਜੀ ਡਿਫੈਂਸ ਅਕੈਡਮੀ, ਸੰਨੀ ਸ਼ਰਮਾ, ਨਿਹਾਲ ਸਿੰਘ ਕੈਂਥ, ਸੁਨੀਲ ਅਹਿਲਾਵਤ, ਜੋਤੀ ਸਰਾਂ ਸਮੇਤ ਅਨੇਕਾਂ ਪਤਵੰਤਿਆਂ ਨੇ ਸ਼ਮੂਲੀਅਤ ਕੀਤੀ।