
ਦੁਬਈ ਦੇ ਗੁਰੂ ਨਾਨਕ ਦਰਬਾਰ ਗੁਰਦੁਆਰਾ ਸਾਹਿਬ ਨੇ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਵਿਚ ਫਸੇ ਭਾਰਤੀਆਂ ਨੂੰ ਪੰਜਾਬ ਵਿਚ ਅੰਮ੍ਰਿਤਸਰ ਵਾਪਸ
ਦੁਬਈ : ਦੁਬਈ ਦੇ ਗੁਰੂ ਨਾਨਕ ਦਰਬਾਰ ਗੁਰਦੁਆਰਾ ਸਾਹਿਬ ਨੇ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਵਿਚ ਫਸੇ ਭਾਰਤੀਆਂ ਨੂੰ ਪੰਜਾਬ ਵਿਚ ਅੰਮ੍ਰਿਤਸਰ ਵਾਪਸ ਭੇਜਣ ਲਈ ਪਹਿਲੀ ਚਾਰਟਰ ਉਡਾਣ ਦੀ ਸਹੂਲਤ ਦਿਤੀ ਹੈ। ਗਲਫ਼ ਨਿਊਜ਼ ਦੀ ਰਿਪੋਰਟ ਮੁਤਾਬਕ, ਫ਼ਲਾਈਟ ਵੀਰਵਾਰ ਸਵੇਰੇ ਦੁਬਈ ਤੋਂ ਕੁਲ 209 ਯਾਤਰੀਆਂ ਦੇ ਨਾਲ ਰਵਾਨਾ ਹੋਈ।
Flight
ਗੁਰਦੁਆਰਾ ਸਾਹਿਬ ਨੇ ਕਿਹਾ ਕਿ ਉਹ ਆਉਣ ਵਾਲੇ ਦਿਨਾਂ ਵਿਚ ਅੰਮ੍ਰਿਤਸਰ ਲਈ ਵਧੇਰੇ ਚਾਰਟਰ ਉਡਾਣਾਂ ਦਾ ਪ੍ਰਬੰਧ ਕਰਨ ਦੀ ਤਿਆਰੀ ਵਿਚ ਹੈ। ਇਕ ਬਿਆਨ ਵਿਚ ਕਿਹਾ ਗਿਆ ਹੈ,“ਦੂਜੀ ਉਡਾਣ 27 ਜੂਨ ਨੂੰ ਨਿਰਧਾਰਤ ਕੀਤੀ ਗਈ ਹੈ, ਦੋ ਪਾਈਪਲਾਈਨ ਵਿਚ ਹਨ ਅਤੇ ਅਸੀ ਆਉਣ ਵਾਲੇ ਹਫ਼ਤਿਆਂ ਵਿਚ ਛੇ ਹੋਰ ਉਡਾਣਾਂ ਉਤੇ ਕੰਮ ਕਰ ਰਹੇ ਹਾਂ ਤਾਂ ਜੋ ਇਹ ਯਕੀਨੀ ਕੀਤਾ ਜਾ ਸਕੇ ਕਿ ਭਾਰਤੀ ਸੁਰੱਖਿਅਤ ਅਤੇ ਜਲਦੀ ਘਰ ਪਹੁੰਚ ਜਾਣਗੇ।”
Flight
ਇਹ ਵੀ ਕਿਹਾ ਗਿਆ,“ਅਸੀ ਦੁਬਈ ਵਿਚਲੇ ਭਾਰਤੀ ਕੌਂਸਲੇਟ ਅਤੇ ਯੂ.ਏ.ਈ ਦੇ ਭਾਰਤੀ ਦੂਤਘਰ ਦੇ ਉਨ੍ਹਾਂ ਦੇ ਸਹਿਯੋਗ ਲਈ ਉਨ੍ਹਾਂ ਦਾ ਧਨਵਾਦ ਕਰਦੇ ਹਾਂ। ਸਾਨੂੰ ਖ਼ਾਲਸਾ ਮੋਟਰਸਾਈਕਲ ਕਲੱਬ ਯੂ.ਏ.ਈ. ਦੇ ਮੈਂਬਰਾਂ ਦਾ ਬਹੁਤ ਵੱਡਾ ਸਮਰਥਨ ਮਿਲਿਆ ਹੈ, ਜੋ ਇਸ ਉਪਰਾਲੇ ਵਿਚ ਸਾਡੀ ਅਣਥੱਕ ਮਦਦ ਕਰ ਰਹੇ ਹਨ। ਸਮੇਂ ਸਿਰ ਮਨਜ਼ੂਰੀਆਂ ਲਈ ਪੰਜਾਬ ਸਰਕਾਰ ਦਾ ਵਿਸ਼ੇਸ਼ ਧਨਵਾਦ।
Punjab Government
ਗੁਰਦੁਆਰਾ ਸਾਹਿਬ ਦੇ ਚੇਅਰਮੈਨ ਸੁਰਿੰਦਰ ਸਿੰਘ ਕੰਧਾਰੀ ਨੇ ਕਿਹਾ ਕਿ ਸਾਨੂੰ ਇਹ ਦੇਖ ਕੇ ਖੁਸ਼ੀ ਹੋ ਰਹੀ ਹੈ ਕਿ ਦੁਬਈ ਵਿਚ ਇਸ ਮੁਸ਼ਕਲ ਸਥਿਤੀ ਦੌਰਾਨ ਸਾਡੇ ਭਰਾਵਾਂ ਨੂੰ ਉਹਨਾਂ ਦੇ ਘਰ ਵਾਪਸ ਭੇਜਿਆ ਜਾ ਰਿਹਾ ਹੈ ਅਤੇ ਸਾਨੂੰ ਆਸ ਹੈ ਕਿ ਇਹ ਸਾਰੇ ਇਕਾਂਤਵਾਸ ਤੋਂ ਬਾਅਦ ਜਲਦੀ ਅਪਣੇ ਪਰਵਾਰ ਵਾਲਿਆਂ ਦੇ ਨਾਲ ਮਿਲ ਸਕਣਗੇ।