ਦੇਸ਼ ਅੰਦਰ ਹਰ ਰੋਜ਼ ਤਕਰੀਬਨ 21 ਔਰਤਾਂ ਚੜ੍ਹਦੀਆਂ ਹਨ ਦਾਜ ਦੀ ਬਲੀ
Published : Jun 27, 2020, 7:37 am IST
Updated : Jun 27, 2020, 7:46 am IST
SHARE ARTICLE
Married Girl
Married Girl

ਇਹ ਕੋਈ ਬਹੁਤ ਪੁਰਾਣੀ ਗੱਲ ਨਹੀਂ ਜਦੋਂ ਪੰਜਾਬ ਵਿਚ ਕੁੜੀਆਂ ਦੀ ਗਿਣਤੀ ਮੁੰਡਿਆਂ ਨਾਲੋਂ ਵਧੇਰੇ ਸੀ  

ਅਮਰਗੜ੍ਹ : ਇਹ ਕੋਈ ਬਹੁਤ ਪੁਰਾਣੀ ਗੱਲ ਨਹੀਂ ਜਦੋਂ ਪੰਜਾਬ ਵਿਚ ਕੁੜੀਆਂ ਦੀ ਗਿਣਤੀ ਮੁੰਡਿਆਂ ਨਾਲੋਂ ਵਧੇਰੇ ਸੀ ਪਰ ਦਾਜ ਦਹੇਜ ਦੇ ਲੋਭੀਆਂ ਦੀ ਮੰਗ ਦੇ ਨਾਲ ਨਾਲ ਬਰਾਤਾਂ ਦੀ ਸੇਵਾ ਅਤੇ ਕਾਰਾਂ ਗੱਡੀਆਂ ਦੀ ਮੰਗ ਕਾਰਨ ਧੀਆਂ ਦੇ ਬਾਪ ਕਰਜਾਈ ਹੋ ਗਏ। ਸੂਬੇ ਦੇ ਲਾਲਚੀ ਕਿਸਮ ਦੇ ਲੋਕਾਂ ਜਿਨ੍ਹਾਂ ਦਾਜ ਦੇ ਲੋਭ ਅਤੇ ਲਾਲਚ ਵਿਚ ਅਪਣੇ ਪੁੱਤ ਵਿਕਾਊ ਕਰ ਦਿਤੇ ਵਲੋਂ ਵਿਆਹਾਂ ਮੰਗਣੀਆਂ ਮੌਕੇ ਨਕਦ ਕੈਸ਼ ਦੀ ਮੰਗ ਪੂਰੀ ਨਾ ਹੋਣ ਦੇ ਮਾਮਲਿਆਂ ਵਿਚ ਅਪਣੀਆਂ ਨੂੰਹਾਂ ਸਾੜਨ ਦੇ ਅਤਿ ਗੰਭੀਰ ਅਤੇ ਸੰਗੀਨ ਅਪਰਾਧ ਵਧਣ ਕਾਰਨ ਧੀਆਂ ਜੰਮਣ ਵਾਲਿਆਂ ਵਲੋਂ ਪਿਛਲੇ ਦੋ-ਤਿੰਨ ਦਹਾਕੇ ਪਹਿਲਾਂ ਕੁੜੀਆਂ ਨੂੰ ਕੁੱਖ ਵਿਚ ਕਤਲ ਕਰਵਾਉਣ ਦਾ ਰੁਝਾਨ ਬਹੁਤ ਜ਼ਿਆਦਾ ਜ਼ੋਰ ਫੜ੍ਹ ਗਿਆ

 

ਜਿਸ ਦੇ ਚਲਦਿਆਂ ਸੂਬੇ ਵਿਚ ਕੁੜੀਆਂ ਦੀ ਗਿਣਤੀ ਮੁੰਡਿਆਂ ਨਾਲੋਂ ਔਸਤਨ ਬਹੁਤ ਹੀ ਜ਼ਿਆਦਾ ਘਟ ਗਈ। ਲੋਕ ਸਭਾ ਵਿਚ ਜਾਣਕਾਰੀ ਦਿੰਦਿਆਂ ਕੇਂਦਰੀ ਮੰਤਰੀ ਮੇਨਕਾ ਗਾਂਧੀ ਨੇ ਦਸਿਆ ਸੀ ਕਿ 2012-14 ਦੌਰਾਨ ਦੇਸ਼ ਅੰਦਰ 25000 ਕੁੜੀਆਂ ਉਨ੍ਹਾਂ ਦੇ ਸਹੁਰਿਆਂ ਵਲੋਂ ਮਾਰ ਦਿਤੀਆਂ ਗਈਆਂ ਜਾਂ ਉਨ੍ਹਾਂ ਖੁਦਕਸ਼ੀ ਕਰ ਲਈ। ਇਸੇ ਸਮੇਂ ਦੌਰਾਨ ਦਾਜ ਦਹੇਜ ਰੋਕੂ ਐਕਟ ਅਧੀਨ 30000 ਵਿਅਕਤੀਆਂ ਵਿਰੁਧ ਕੇਸ ਦਰਜ ਕੀਤੇ ਗਏ।

Dowry victimDowry victim

ਦੇਸ਼ ਦੀ ਕੌਮੀ ਅਪਰਾਧ ਬਿਊਰੋ ਦੇ ਅੰਕੜਿਆਂ ਮੁਤਾਬਕ ਦਾਜ ਰੋਕੂ ਐਕਟ ਅਧੀਨ 2012,2013 ਅਤੇ 2014 ਵਿਚ ਦੋਸ਼ੀਆਂ ਵਿਰੁਧ ਕ੍ਰਮਵਾਰ 8233, 8083 ਅਤੇ 8455 ਕੇਸ ਦਰਜ ਕੀਤੇ ਗਏ ਸਨ। ਇਕ ਮੋਟੇ ਜਿਹੇ ਅਨੁਮਾਨ ਮੁਤਾਬਕ ਦੇਸ਼ ਅੰਦਰ ਹਰ ਰੋਜ਼ ਤਕਰੀਬਨ 21 ਕੁੜੀਆਂ ਦਾਜ਼ ਦੀ ਬਲੀ ਚੜ੍ਹਦੀਆਂ ਹਨ। ਇਨ੍ਹਾਂ ਮੌਤਾਂ ਲਈ ਜ਼ਿੰਮੇਵਾਰ 93 ਫ਼ੀ ਸਦੀ ਪਰਵਾਰਾਂ ਵਿਰੁਧ ਪਰਚੇ ਦਰਜ ਕੀਤੇ ਜਾਂਦੇ ਹਨ

Dowry Dowry

ਪਰ ਸਜ਼ਾ ਹੋਣ ਦੀ ਦਰ 35 ਫ਼ੀ ਸਦੀ ਨਾਲੋਂ ਵੀ ਘੱਟ ਹੈ। ਇਨ੍ਹਾਂ ਹਾਲਾਤਾਂ ਦੌਰਾਨ ਜਿਥੇ ਪੰਜਾਬੀ ਧੀਆਂ ਦੀ ਗਿਣਤੀ ਘਟੀ ਉਥੇ ਮਾਪਿਆਂ ਵਲੋਂ ਉਨ੍ਹਾਂ ਦੀ ਉੱਚ ਵਿਦਿਆ ਵਲ ਵੀ ਉਚੇਚੀ ਤਵੱਜੋਂ ਦਿਤੀ ਗਈ ਕਿਉਂਕਿ ਪੜ੍ਹਾਈ ਦੇ ਮਾਮਲੇ ਵਿਚ ਕੁੜੀਆਂ ਮੁੰਡਿਆਂ ਨਾਲੋਂ ਜ਼ਿਆਦਾ ਮਿਹਨਤੀ, ਜ਼ਿਆਦਾ ਯੋਗ ਅਤੇ ਜ਼ਿਆਦਾ ਕਾਬਲ ਮੰਨੀਆਂ ਜਾਣ ਲੱਗੀਆਂ।

Dowry Dowry

ਇਸੇ ਸਮੇਂ ਦੌਰਾਨ ਮੁੰਡਿਆਂ ਨੂੰ ਉੱਚ ਵਿੱਦਿਆ ਲਈ ਵਿਦੇਸ਼ ਭੇਜਣ ਦੇ ਰੁਝਾਨ ਦੇ ਨਾਲੋ ਨਾਲ ਮਾਪਿਆਂ ਵਲੋਂ ਕੁੜੀਆਂ ਨੂੰ ਵੀ ਵਿਦੇਸ਼ ਭੇਜਣ ਦਾ ਜਾਨੂੰਨ ਅਤੇ ਰਿਵਾਜ਼ ਜ਼ੋਰ ਫੜ੍ਹ ਗਿਆ। ਪੰਜ ਦਰਿਆਵਾਂ ਦੀ ਧਰਤੀ ਤੇ ਨਸ਼ਿਆਂ ਦਾ ਛੇਵਾਂ ਦਰਿਆ ਵਗਣਾ ਸ਼ੁਰੂ ਹੋ ਗਿਆ ਜਿਸ ਨੂੰ ਗੰਭੀਰਤਾ ਨਾਲ ਲੈਂਦਿਆਂ ਸਮਝਦਾਰ ਮਾਪਿਆਂ ਵਲੋਂ ਅਪਣੀਆਂ ਲਾਡਲੀਆਂ ਨੂੰ ਸੂਬੇ ਦੇ ਨਸ਼ਈ ਨੌਜਵਾਨਾਂ ਨਾਲ ਵਿਆਹੁਣ ਦੀ ਬਜਾਏ ਵਿਦੇਸ਼ ਭੇਜਣਾ ਸ਼ੁਰੂ ਕਰ ਦਿਤਾ।

Dowry Dowry

ਇਸ ਤਰ੍ਹਾਂ ਪੰਜਾਬ ਵਿਚ ਕੁੜੀਆਂ ਦੀ ਗਿਣਤੀ ਹੋਰ ਵੀ ਘਟ ਗਈ ਜਿਸ ਕਰ ਕੇ ਹਰ ਕਿਸੇ ਦਾ ਚਿੰਤਤ ਹੋਣਾ ਲਾਜਮੀ ਸੀ ਕਿਉਂਕਿ ਨੌਜਵਾਨਾਂ ਲਈ ਵਿਆਹ ਦੇ ਮੌਕੇ ਬਹੁਤ ਸੀਮਤ ਹੁੰਦੇ ਜਾ ਰਹੇ ਸਨ ਤੇ ਸੂਬੇ ਅੰਦਰ ਕੁਆਰਿਆਂ ਮੁੰਡਿਆਂ ਦੀ ਗਿਣਤੀ ਹੋ ਵਧ ਰਹੀ ਸੀ। ਹੁਣ ਸੂਬੇ ਵਿਚ ਕੁੜੀਆਂ ਦੀ ਘਟ ਰਹੀ ਗਿਣਤੀ ਕਾਰਨ ਪੰਜਾਬ ਦੀ ਤਸਵੀਰ ਬਦਲ ਚੁੱਕੀ ਹੈ

Dowry Dowry

5 ਏਕੜ੍ਹ,10 ਏਕੜ ਅਤੇ 20 ਏਕੜ ਜ਼ਮੀਨ ਦੀ ਮਾਲਕੀ ਵਾਲਾ ਨੌਜਵਾਨ ਵੀ ਚਾਹੁੰਦਾ ਹੈ ਕਿ ਉਹ ਵਿਦੇਸ਼ ਸੈਟਲ ਹੋ ਜਾਵੇ ਜਿਸ ਦੇ ਚਲਦਿਆਂ ਉਹ ਆਈਲੈਟਸ ਪਾਸ ਕੁੜੀ ਨਾਲ ਵਿਆਹ ਕਰਵਾਉਣ ਬਦਲੇ 10 ਜਾਂ 20 ਲੱਖ ਰੁਪਏ ਖਰਚ ਕਰਨ ਤੋਂ ਗੁਰੇਜ਼ ਨਹੀਂ ਕਰਦਾ। ਇਸ ਤਰ੍ਹਾਂ ਉਸ ਦੇ ਵਿਆਹ ਅਤੇ ਰੁਜ਼ਗਾਰ ਦੋਵਾਂ ਦਾ ਪ੍ਰਬੰਧ ਹੋ ਜਾਂਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

kartik baggan murder Case : ਦੇਖੋ ਕਿਵੇਂ ਕੀਤਾ ਗਿਆ Ludhiana Influencer Kartik Baggan ਦਾ murder

28 Aug 2025 2:56 PM

Punjab Flood Rescue Operation : ਲੋਕਾਂ ਦੀ ਜਾਨ ਬਚਾਉਣ ਲਈ ਪਾਣੀ 'ਚ ਉਤਰਿਆ ਫੌਜ ਦਾ 'HULK'

28 Aug 2025 2:55 PM

Gurdwara Sri Kartarpur Sahib completely submerged in water after heavy rain Pakistan|Punjab Floods

27 Aug 2025 3:16 PM

400 ਬੱਚਿਆਂ ਦੇ ਮਾਂ-ਪਿਓ ਆਏ ਕੈਮਰੇ ਸਾਹਮਣੇ |Gurdaspur 400 students trapped as floodwaters |Punjab Floods

27 Aug 2025 3:13 PM

'ਅਕਾਲੀਆਂ ਦੇ ਝੂਠ ਦਾ ਪਰਦਾਫ਼ਾਸ਼, Video Edit ਕਰਕੇ Giani harpreet singh ਨੂੰ ਕੀਤਾ ਗਿਆ ਬਦਨਾਮ'| Sukhbir Badal

24 Aug 2025 3:07 PM
Advertisement