
ਹੁਣ ਪਿਤਾ ਦੀ ਮੌਤ ਤੋਂ ਬਾਅਦ ਤੋਂ ਪਿਛਲੇ ਇਕ ਮਹੀਨੇ ਤੋਂ...
ਨਵੀਂ ਦਿੱਲੀ: ਬਿਹਾਰ ਦੇ ਸਾਸਾਰਾਮ ਦੇ ਇਕ ਬੇਹੱਦ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਸਾਸਾਰਾਮ ਦੇ ਕੋਡਰ ਦੇ ਰਹਿਣ ਵਾਲੇ ਸੁਰਿੰਦਰ ਮਿਸ਼ਰਾ ਨਾਮ ਦੇ ਵਿਅਕਤੀ ਦੀ 23 ਮਈ ਨੂੰ ਅਚਾਨਕ ਮੌਤ ਹੋ ਗਈ। ਸਥਾਨਕ ਲੋਕਾਂ ਮੁਤਾਬਕ 3 ਸਾਲ ਪਹਿਲਾਂ ਸੁਰਿੰਦਰ ਦੀ ਪਤਨੀ ਅਪਣੇ ਚਾਰਾਂ ਬੱਚਿਆਂ ਨੂੰ ਛੱਡ ਕੇ ਕਿਤੇ ਚਲੀ ਗਈ ਸੀ। ਉਸ ਤੋਂ ਬਾਅਦ ਤੋਂ ਅੱਜ ਤਕ ਵਾਪਸ ਨਹੀਂ ਆਈ।
Poor Children
ਹੁਣ ਪਿਤਾ ਦੀ ਮੌਤ ਤੋਂ ਬਾਅਦ ਤੋਂ ਪਿਛਲੇ ਇਕ ਮਹੀਨੇ ਤੋਂ ਚਾਰੇ ਬੱਚੇ ਅਨਾਥ ਹੋ ਗਏ ਹਨ। ਹੁਣ ਇਹਨਾਂ ਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਹੈ। ਸੁਰਿੰਦਰ ਮਿਸ਼ਰਾ ਮਜ਼ਦੂਰੀ ਕਰ ਅਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਦਾ ਸੀ ਪਰ ਲਾਕਡਾਊਨ ਕਾਰਨ ਉਸ ਕੋਲ ਕੋਈ ਕੰਮ ਨਹੀਂ ਸੀ ਅਥੇ ਅਚਾਨਕ ਹੀ ਉਸ ਦੀ ਮੌਤ ਹੋ ਗਈ। ਇਹਨਾਂ ਮਾਸੂਮ ਬੱਚਿਆਂ ਦੀ ਮਾਂ ਦਾ ਹੁਣ ਤਕ ਪਤਾ ਨਹੀਂ ਚਲ ਸਕਿਆ ਅਤੇ ਹੁਣ ਸਿਰ ਤੋਂ ਪਿਤਾ ਦਾ ਸਾਇਆ ਵੀ ਉੱਠ ਚੁੱਕਿਆ ਹੈ।
Poor Children House
ਅਜਿਹੇ ਵਿਚ ਹੁਣ ਇਹਨਾਂ ਬੱਚਿਆਂ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਇਹਨਾਂ ਚਾਰਾਂ ਭਰਾ-ਭੈਣਾਂ ਵਿਚ ਜੈਕਿਸ਼ਨ 9 ਸਾਲ ਦਾ ਹੈ ਤੇ ਨੰਦਨੀ 8 ਸਾਲ ਤੋਂ ਵੀ ਘਟ ਹੈ। ਸਵੀਟੀ 6 ਸਾਲ ਦੀ ਹੈ ਅਤੇ ਸਭ ਤੋਂ ਛੋਟਾ ਪ੍ਰਿੰਸ 4 ਸਾਲ ਦਾ ਹੈ ਜਿਹਨਾਂ ਨੂੰ ਇਹ ਵੀ ਸਮਝ ਨਹੀਂ ਆਉਂਦਾ ਕਿ ਉਹਨਾਂ ਦਾ ਮਾਤਾ-ਪਿਤਾ ਕਿੱਥੇ ਹਨ। ਪਿਤਾ ਦੇ ਜਾਣ ਤੋਂ ਬਾਅਦ ਇਹਨਾਂ ਬੱਚਿਆਂ ਕੋਲ ਮਿੱਟੀ ਦੀ ਝੌਂਪੜੀ ਤੋਂ ਸਿਵਾਏ ਹੋਰ ਕੁੱਝ ਨਹੀਂ ਬਚਿਆ।
Poor Children
ਬੱਚਿਆਂ ਦੇ ਰਿਸ਼ਤੇਦਾਰ ਵੀ ਆਰਥਿਕ ਰੂਪ ਤੋਂ ਇੰਨੇ ਕਮਜ਼ੋਰ ਹਨ ਕਿ ਉਹ ਵੀ ਇਹਨਾਂ ਦੀ ਮਦਦ ਨਹੀਂ ਕਰ ਸਕਦੇ। ਉੱਥੇ ਹੀ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਫਿਲਹਾਲ ਪਿੰਡ ਦੇ ਆਸਪਾਸ ਦੇ ਕੁੱਝ ਸਮਾਜਸੇਵੀ ਇਹਨਾਂ ਬੱਚਿਆਂ ਦਾ ਖਿਆਲ ਰੱਖ ਰਹੇ ਹਨ। ਪਿੰਡ ਦੇ ਲੋਕ ਬੱਚਿਆਂ ਦੇ ਦੂਰ ਦੇ ਰਿਸ਼ਤੇਦਾਰਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜੋ ਇਹਨਾਂ ਬੱਚਿਆਂ ਦੀ ਦੇਖਭਾਲ ਕਰ ਸਕਣ।
Poor Children
ਪਿੰਡ ਦੇ ਲੋਕ ਥੋੜੀ ਬਹੁਤ ਮਦਦ ਕਰ ਦਿੰਦੇ ਹਨ। ਕਿਸੇ ਤਰ੍ਹਾਂ ਨਾਲ ਇਹਨਾਂ ਮਾਸੂਮ ਬੱਚਿਆਂ ਦਾ ਗੁਜ਼ਾਰਾ ਚਲ ਰਿਹਾ ਹੈ। ਪਰ ਅਜਿਹੇ ਵਿਚ ਸਵਾਲ ਉਠ ਰਿਹਾ ਹੈ ਕਿ ਕਦੋਂ ਤਕ ਇਹਨਾਂ ਬੱਚਿਆਂ ਦਾ ਹਾਲ ਅਜਿਹਾ ਹੀ ਰਹੇਗਾ? ਇਹਨਾਂ ਨੂੰ ਹੁਣ ਤਕ ਕੋਈ ਵੀ ਸਰਕਾਰੀ ਮਦਦ ਨਹੀਂ ਮਿਲੀ ਹੈ ਜੋ ਇਹਨਾਂ ਦੇ ਭਵਿੱਖ ਨੂੰ ਬਦਲ ਸਕੇ। ਪਿਤਾ ਦੇ ਜਾਣ ਤੋਂ ਬਾਅਦ, ਇਨ੍ਹਾਂ ਬੱਚਿਆਂ ਕੋਲ ਸਿਰਫ ਇੱਕ ਝੌਂਪੜੀ ਵਾਲਾ ਘਰ ਬਚਿਆ ਹੈ।
Poor Children
ਅਜਿਹੀ ਸਥਿਤੀ ਵਿਚ ਇਨ੍ਹਾਂ ਬੱਚਿਆਂ ਲਈ ਹੋਰ ਮੁਸੀਬਤ ਖੜ੍ਹੀ ਹੋ ਸਕਦੀ ਹੈ। ਪਿੰਡ ਵਾਸੀਆਂ ਨੇ ਇਸ ਬੱਚਿਆਂ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਪਾ ਦਿੱਤੀ ਸੀ ਤਾਂ ਜੋ ਉਹਨਾਂ ਦੀ ਕਿਸੇ ਤਰੀਕੇ ਨਾਲ ਮਦਦ ਹੋ ਸਕੇ। ਹੁਣ ਕੁਝ ਸਰਕਾਰੀ ਅਤੇ ਗੈਰ-ਸਰਕਾਰੀ ਸੰਸਥਾਵਾਂ ਇਨ੍ਹਾਂ ਬੱਚਿਆਂ ਦੀ ਸਹਾਇਤਾ ਲਈ ਅੱਗੇ ਆਈਆਂ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।