ਰਾਸ਼ਟਰਪਤੀ ਦਾ ਕਾਫ਼ਲਾ ਲੰਘਾਉਣ ਲਈ ਪੁਲਿਸ ਨੇ ਬੀਮਾਰ ਔਰਤ ਦੀ ਗੱਡੀ ਰੋਕੀ, ਹੋਈ ਮੌਤ
Published : Jun 27, 2021, 10:30 am IST
Updated : Jun 27, 2021, 10:30 am IST
SHARE ARTICLE
Vandana Mishra
Vandana Mishra

ਪੁਲਿਸ ਨੇ ਮੰਗੀ ਮਾਫ਼ੀ

ਲਖਨਊ : ਉੱਤਰ ਪ੍ਰਦੇਸ਼ ਦੇ ਤਿੰਨ ਦਿਨਾਂ ਦੌਰੇ ’ਤੇ ਆਏ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਸੁਰੱਖਿਆ ’ਚ ਤਾਇਨਾਤ ਪੁਲਿਸ ਕਰਮੀਆਂ ਦੀ ਲਾਪਰਵਾਹੀ ਕਾਰਨ ਇਕ ਮਹਿਲਾ ਦੀ ਮੌਤ ਹੋ ਗਈ ਹੈ। ਸੂਬਾ ਸਰਕਾਰ ਨੇ ਕਾਨਪੁਰ ਸ਼ਹਿਰ ’ਚ ਗੰਭੀਰ ਰੂਪ ਨਾਲ ਬੀਮਾਰ ਮਹਿਲਾ ਵੰਦਨਾ ਮਿਸ਼ਰਾ ( Vandana Mishra) ਦੀ ਮੌਤ ’ਤੇ ਮਾਫ਼ੀ ਮੰਗੀ ਹੈ।

Ram Nath KovindRam Nath Kovind

ਰਾਸ਼ਟਰਪਤੀ ਦੇ ਕਾਨਪੁਰ ਯਾਤਰਾ ਦੌਰਾਨ ਸ਼ੁਕਰਵਾਰ ਦੀ ਰਾਤ ਉਸ ਨੂੰ ਤੇ ਉਸ ਦੇ ਪਰਵਾਰ ਨੂੰ ਕਥਿਤ ਤੌਰ ’ਤੇ ਆਵਾਜਾਈ ਪਾਬੰਦੀ ’ਚ ਰੋਕ ਦਿਤਾ ਗਿਆ ਸੀ। ਇਸ ਵਜ੍ਹਾ ਨਾਲ ਮਹਿਲਾ ਸਮੇਂ ’ਤੇ ਹਸਪਤਾਲ ਨਹੀਂ ਪਹੁੰਚ ਸਕੀ।

Vandana MishraVandana Mishra

ਮਰਨ ਵਾਲੀ 50 ਸਾਲਾ ਮਹਿਲਾ ਵੰਦਨਾ ਮਿਸ਼ਰਾ ਇੰਡੀਅਨ ਐਸੋਸੀਏਸ਼ਨ ਆਫ਼ ਇੰਡਸਟਰੀਜ਼ ਦੇ ਕਾਨਪੁਰ ਚੈਪਟਰ ਦੀ ਮਹਿਲਾ ਵਿੰਗ ਦੀ ਮੁਖੀ ਸੀ। ਮਿਸ਼ਰਾ (Vandana Mishra) ਦੀ ਹਾਲਤ ਵਿਗੜਨ ’ਤੇ ਉਨ੍ਹਾਂ ਦਾ ਪਰਵਾਰ ਦੂਜੇ ਹਸਪਤਾਲ ’ਚ ਸ਼ਿਫ਼ਟ ਕਰਵਾਉਣ ਲਈ ਨਿਕਲਿਆ ਸੀ। ਉਦੋਂ ਹੀ ਕਾਨਪੁਰ ’ਚ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦਾ ਆਗਮਨ ਹੋਇਆ।

Ram nath KovindRam nath Kovind

ਰਾਸ਼ਟਰਪਤੀ ਦੀ ਸੁਰੱਖਿਆ ’ਚ ਤਾਇਨਾਤ ਪੁਲਿਸਕਰਮੀਆਂ ਨੇ ਕਥਿਤ ਤੌਰ ’ਤੇ ਉਸ ਰਸਤੇ ’ਤੇ ਆਵਾਜਾਈ ਰੋਕ ਦਿਤੀ ਸੀ ਜਿਸ ਮਾਰਗ ’ਤੇ ਵੰਨਦਾ ਮਿਸ਼ਰਾ ਦਾ ਪਰਵਾਰ ਉਨ੍ਹਾਂ ਨੂੰ ਹਸਪਤਾਲ ਲਿਜਾ ਜਾ ਰਿਹਾ ਸੀਰੀਪੋਰਟ ’ਚ ਕਿਹਾ ਗਿਆ ਹੈ ਕਿ ਇਸ ਸਥਿਤੀ ਕਾਰਨ ਟ੍ਰੈਫ਼ਿਕ ਜਾਮ ਲੱਗ ਗਿਆ ਤੇ ਮਹਿਲਾ ਨੂੰ ਹਸਪਤਾਲ ਪਹੁੰਚਣ ’ਚ ਜ਼ਿਆਦਾ ਸਮਾਂ ਲੱਗ ਗਿਆ ਜਿਥੇ ਉਨ੍ਹਾਂ ਦੀ ਮੌਤ ਹੋ ਗਈ। ਕਾਨਪੁਰ ਪੁਲਿਸ ਕਮਿਸ਼ਨਰ ਅਸੀਮ ਅਰੁਣ ਨੇ ਇਸ ਘਟਨਾ ’ਤੇ ਦੁੱਖ ਪ੍ਰਗਟਾਇਆ ਹੈ ਤੇ ਟਵੀਟ ਕਰ ਕੇ ਮਾਫ਼ੀ ਮੰਗੀ ਹੈ। (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement