Ahmedabad News : ਅਹਿਮਦਾਬਾਦ ’ਚ ਜਗਨਨਾਥ ਰੱਥ ਯਾਤਰਾ ਦੌਰਾਨ ਹਾਥੀ ਬੇਕਾਬੂ
Published : Jun 27, 2025, 11:23 am IST
Updated : Jun 27, 2025, 11:23 am IST
SHARE ARTICLE
Elephant goes Out of Control during Jagannath Rath Yatra in Ahmedabad Latest News in Punjabi
Elephant goes Out of Control during Jagannath Rath Yatra in Ahmedabad Latest News in Punjabi

Ahmedabad News : 17 ਹਾਥੀਆਂ ਦੇ ਸਮੂਹ ਵਿਚ ਕਰ ਰਿਹਾ ਸੀ ਅਗਵਾਈ, ਜੰਗਲਾਤ ਵਿਭਾਗ ਨੇ ਕੀਤਾ ਕਾਬੂ 

Elephant goes Out of Control during Jagannath Rath Yatra in Ahmedabad Latest News in Punjabi ਅੱਜ ਸਵੇਰੇ 10 ਵਜੇ ਅਹਿਮਦਾਬਾਦ ਵਿਚ ਭਗਵਾਨ ਜਗਨਨਾਥ ਜੀ ਦੀ ਰੱਥ ਯਾਤਰਾ ਵਿਚ ਇਕ ਹਾਥੀ ਬੇਕਾਬੂ ਹੋ ਗਿਆ। ਇਸ ਤੋਂ ਬਾਅਦ ਰੱਥ ਯਾਤਰਾ ਵਿਚ ਭਗਦੜ ਮਚ ਗਈ। ਲੋਕ ਇਧਰ-ਉਧਰ ਭੱਜਦੇ ਦਿਖਾਈ ਦਿਤੇ। ਇਹ ਹਾਥੀ ਰੱਥ ਯਾਤਰਾ ਵਿਚ 17 ਹਾਥੀਆਂ ਦੇ ਸਮੂਹ ਵਿਚ ਅਗਵਾਈ ਕਰ ਰਿਹਾ ਸੀ। ਜੰਗਲਾਤ ਵਿਭਾਗ ਦੇ ਕਰਮਚਾਰੀਆਂ ਨੇ ਇਸ ਨੂੰ ਕਾਬੂ ਕੀਤਾ, ਜਿਸ ਤੋਂ ਬਾਅਦ ਇਸ ਨੂੰ ਯਾਤਰਾ ਤੋਂ ਹਟਾ ਦਿਤਾ ਗਿਆ। ਰੱਥ ਯਾਤਰਾ ਜਮਾਲਪੁਰ ਸਥਿਤ ਮੰਦਰ ਤੋਂ ਸ਼ੁਰੂ ਹੋਵੇਗੀ ਤੇ ਇਲਾਕੇ ਦੇ ਆਸ-ਪਾਸ ਦੇ ਖੇਤਰਾਂ ਦਾ ਦੌਰਾ ਕਰਦੀ ਹੋਈ ਸ਼ਾਮ ਤਕ ਮੰਦਰ ਵਿਚ ਵਾਪਸ ਆ ਜਾਵੇਗੀ।

ਜਗਨਨਾਥ ਯਾਤਰਾ ਸਵੇਰੇ 7 ਵਜੇ ਅਹਿਮਦਾਬਾਦ ਵਿਚ ਸ਼ੁਰੂ ਹੋਈ। ਮੁੱਖ ਮੰਤਰੀ ਭੂਪੇਂਦਰ ਪਟੇਲ ਨੇ ਪਹਿੰਦ ਵਿਧੀ ਕਰ ਕੇ ਰੱਥ ਯਾਤਰਾ ਦੀ ਸ਼ੁਰੂਆਤ ਕੀਤੀ। ਭਗਵਾਨ ਦੀਆਂ ਤਿੰਨ ਮੂਰਤੀਆਂ ਨੂੰ ਸਵੇਰੇ 5 ਤੋਂ 6 ਵਜੇ ਤੱਕ ਰੱਥ 'ਤੇ ਬਿਠਾਇਆ ਗਿਆ। ਇਸ ਵਿਚ, ਰੱਥ ਦੇ ਸਾਹਮਣੇ ਸੋਨੇ ਦਾ ਝਾੜੂ ਰੱਖਿਆ ਗਿਆ ਹੈ। ਭਗਵਾਨ ਰਾਤ ਲਗਭਗ 8:30 ਵਜੇ ਮੰਦਰ ਵਾਪਸ ਆਉਣਗੇ।

ਇਸ ਤੋਂ ਪਹਿਲਾਂ, ਜਗਨਨਾਥ ਮੰਦਰ ਵਿਚ ਸਵੇਰੇ 4 ਵਜੇ ਮੰਗਲਾ ਆਰਤੀ ਕੀਤੀ ਗਈ। ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਉਨ੍ਹਾਂ ਦਾ ਪਰਵਾਰ ਵੀ ਸ਼ਾਮਲ ਹੋਏ। ਇਸ ਦੌਰਾਨ ਭਗਵਾਨ ਨੂੰ ਖਿਚੜੀ ਚੜ੍ਹਾਈ ਗਈ। ਪੁਰੀ ਵਿਚ, ਭਗਵਾਨ ਜਗਨਨਾਥ, ਬਲਭਦਰ ਅਤੇ ਸੁਭਦਰਾ ਜੀ ਦੇ ਰੱਥ ਸ਼ਾਮ 4 ਵਜੇ ਖਿੱਚੇ ਜਾਣਗੇ। ਉਦੈਪੁਰ ਵਿਚ, ਭਗਵਾਨ ਲਗਭਗ 80 ਕਿਲੋ ਚਾਂਦੀ ਦੇ ਬਣੇ ਰੱਥ ਵਿਚ ਸਵਾਰ ਹੋਣਗੇ।
 

SHARE ARTICLE

ਏਜੰਸੀ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement