Himachal Pradesh ’ਚ ਹੜ੍ਹ : ਤਲਾਸ਼ੀ ਤੇ ਬਚਾਅ ਕਾਰਜ ਮੁੜ ਸ਼ੁਰੂ
Published : Jun 27, 2025, 5:39 pm IST
Updated : Jun 27, 2025, 5:39 pm IST
SHARE ARTICLE
Floods in Himachal Pradesh: Search and rescue operations resume
Floods in Himachal Pradesh: Search and rescue operations resume

ਲਾਪਤਾ ਹੋਏ 6 ਲੋਕਾਂ ਦੀ ਭਾਲ ਜਾਰੀ

ਸ਼ਿਮਲਾ: ਹਿਮਾਚਲ ਪ੍ਰਦੇਸ਼ ’ਚ ਬੱਦਲ ਫਟਣ ਅਤੇ ਹੜ੍ਹਾਂ ਤੋਂ ਬਾਅਦ ਲਾਪਤਾ ਹੋਏ 6 ਲੋਕਾਂ ਦੀ ਭਾਲ ਲਈ ਕੌਮੀ ਅਤੇ ਰਾਜ ਆਫ਼ਤ ਪ੍ਰਤੀਕਿਰਿਆ ਬਲਾਂ, ਪੁਲਿਸ ਅਤੇ ਹੋਮ ਗਾਰਡਾਂ ਦੀਆਂ ਸਾਂਝੀਆਂ ਟੀਮਾਂ ਵਲੋਂ ਸ਼ੁਕਰਵਾਰ ਸਵੇਰੇ ਤਲਾਸ਼ੀ ਅਤੇ ਬਚਾਅ ਮੁਹਿੰਮ ਮੁੜ ਸ਼ੁਰੂ ਕੀਤੀ ਗਈ।

ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਅਤੇ ਕੁਲੂ ਜ਼ਿਲ੍ਹਿਆਂ ਵਿਚ ਬੁਧਵਾਰ ਨੂੰ ਬੱਦਲ ਫਟਣ ਅਤੇ ਹੜ੍ਹ ਆਉਣ ਤੋਂ ਬਾਅਦ ਇਨ੍ਹਾਂ ਲੋਕਾਂ ਦੇ ਵਹਿ ਜਾਣ ਦਾ ਖਦਸ਼ਾ ਹੈ।

ਕਾਂਗੜਾ ਜ਼ਿਲ੍ਹੇ ’ਚ ਬੁਧਵਾਰ ਨੂੰ ਆਏ ਹੜ੍ਹ ਨਾਲ ਪ੍ਰਭਾਵਤ ਇਕ ਹਾਈਡਰੋ ਪ੍ਰਾਜੈਕਟ ਸਾਈਟ ਤੋਂ ਹੁਣ ਤਕ ਪੰਜ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ ਜਦਕਿ ਤਿੰਨ ਲਾਪਤਾ ਲੋਕਾਂ ਦੀ ਭਾਲ ਜਾਰੀ ਹੈ। ਅਧਿਕਾਰੀਆਂ ਨੇ ਦਸਿਆ ਕਿ ਟੀਮਾਂ ਕੁਲੂ ਜ਼ਿਲ੍ਹੇ ਦੇ ਰੇਹਲਾ ਬਿਹਾਲ ’ਚ ਬੱਦਲ ਫਟਣ ਤੋਂ ਬਾਅਦ ਲਾਪਤਾ ਹੋਏ ਤਿੰਨ ਲੋਕਾਂ ਦੀ ਭਾਲ ਕਰ ਰਹੀਆਂ ਹਨ।

ਕਾਂਗੜਾ ਦੀ ਏ.ਡੀ.ਐਮ. ਸ਼ਿਲਪਾ ਬੇਕਤਾ ਨੇ ਸ਼ੁਕਰਵਾਰ ਨੂੰ ਦਸਿਆ ਕਿ ਖਨੀਆਰਾ ਪਿੰਡ ਦੇ ਮਨੂਨੀ ਖੱਡ ਨੇੜੇ ਸਵੇਰੇ 6:30 ਵਜੇ ਲਾਪਤਾ ਤਿੰਨ ਲੋਕਾਂ ਦੀ ਭਾਲ ਸ਼ੁਰੂ ਕੀਤੀ ਗਈ। ਉਨ੍ਹਾਂ ਕਿਹਾ ਕਿ ਇਹ ਕੰਮ ਚੁਨੌਤੀ ਪੂਰਨ ਹੈ ਕਿਉਂਕਿ ਮੌਸਮ ਖਰਾਬ ਹੈ, ਭੂਗੋਲਿਕ ਸਥਿਤੀ ਮੁਸ਼ਕਲ ਹੈ ਅਤੇ ਸਾਈਟ ਉਤੇ ਕੋਈ ਮੋਬਾਈਲ ਸਿਗਨਲ ਨਹੀਂ ਹਨ।

ਚੰਬਾ ਜ਼ਿਲ੍ਹੇ ਦੇ ਲਵਲੀ, ਜਿਸ ਨੂੰ ਖੋਜ ਟੀਮਾਂ ਨੇ ਪ੍ਰਾਜੈਕਟ ਸਾਈਟ ਦੇ ਨੇੜੇ ਜੰਗਲ ਤੋਂ ਬਚਾਇਆ, ਨੇ ਕਿਹਾ ਕਿ ਕੈਂਪ ਵਿਚ 13 ਲੋਕ ਸਨ, ਜਿਨ੍ਹਾਂ ਵਿਚੋਂ ਪੰਜ ਪਹਾੜੀਆਂ ਵਲ ਭੱਜ ਗਏ ਜਦਕਿ ਬਾਕੀ ਪਾਣੀ ਵਿਚ ਵਹਿ ਗਏ।

ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐਨ.ਡੀ.ਆਰ.ਐਫ.) ਦੇ ਕਮਾਂਡੈਂਟ ਬਲਜਿੰਦਰ ਸਿੰਘ ਨੇ ਕਿਹਾ ਕਿ ਉਹ ਉਨ੍ਹਾਂ ਲੋਕਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਜਿਨ੍ਹਾਂ ਦੇ ਪ੍ਰਾਜੈਕਟ ਵਾਲੀ ਥਾਂ ਤੋਂ ਵਹਿ ਜਾਣ ਦਾ ਖਦਸ਼ਾ ਹੈ।

Location: India, Himachal Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM

ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਜਥੇਦਾਰ ਕੁਲਦੀਪ ਗੜਗੱਜ ਨੇ ਸੁਣੋ ਕੀ ਲਏ ਵੱਡੇ ਫੈਸਲੇ? ਸੁਣੋ LIVE

28 Dec 2025 2:10 PM

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM
Advertisement