
ਉਨ੍ਹਾਂ ਕਿਹਾ ਕਿ ਚਾਰ ਅਤਿਵਾਦੀਆਂ ਦੇ ਸਮੂਹ 'ਤੇ ਇੱਕ ਸਾਲ ਤੋਂ ਨਜ਼ਰ ਰੱਖੀ ਜਾ ਰਹੀ ਸੀ।
Jammu Kashmir: ਸੁਰੱਖਿਆ ਬਲਾਂ ਦੀ ਇੱਕ ਸਾਂਝੀ ਟੀਮ ਸ਼ੁੱਕਰਵਾਰ ਨੂੰ ਜੰਮੂ-ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ਦੇ ਜੰਗਲੀ ਖੇਤਰ ਵਿੱਚ ਪਾਕਿਸਤਾਨ ਸਥਿਤ ਜੈਸ਼-ਏ-ਮੁਹੰਮਦ (JEM) ਦੇ ਤਿੰਨ ਅਤਿਵਾਦੀਆਂ ਨੂੰ ਫੜਨ ਲਈ ਤਲਾਸ਼ੀ ਮੁਹਿੰਮ 'ਤੇ ਹੈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਅਧਿਕਾਰੀਆਂ ਨੇ ਦੱਸਿਆ ਕਿ ਵੀਰਵਾਰ ਨੂੰ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿੱਚ ਜੈਸ਼-ਏ-ਮੁਹੰਮਦ ਦਾ ਇੱਕ ਅਤਿਵਾਦੀ ਮਾਰਿਆ ਗਿਆ ਅਤੇ ਉਸ ਦੇ ਤਿੰਨ ਸਾਥੀ ਬਸੰਤਗੜ੍ਹ ਪੱਟੀ ਦੇ ਜੰਗਲੀ ਖੇਤਰ ਵਿੱਚ ਮੌਜੂਦ ਹਨ।
ਉਨ੍ਹਾਂ ਕਿਹਾ ਕਿ ਡਰੋਨ ਅਤੇ ਸਨਿਫ਼ਰ ਕੁੱਤਿਆਂ ਦੀ ਮਦਦ ਨਾਲ ਅੱਜ ਸਵੇਰੇ ਕਾਰਵਾਈ ਮੁੜ ਸ਼ੁਰੂ ਕੀਤੀ ਗਈ ਅਤੇ ਸਮੂਹ ਦੇ ਬਾਕੀ ਅਤਿਵਾਦੀਆਂ ਨੂੰ ਖ਼ਤਮ ਕਰਨ ਲਈ ਘੇਰਾਬੰਦੀ ਨੂੰ ਹੋਰ ਮਜ਼ਬੂਤਕੀਤਾ ਗਿਆ।
ਉਨ੍ਹਾਂ ਕਿਹਾ ਕਿ ਚਾਰ ਅਤਿਵਾਦੀਆਂ ਦੇ ਸਮੂਹ 'ਤੇ ਇੱਕ ਸਾਲ ਤੋਂ ਨਜ਼ਰ ਰੱਖੀ ਜਾ ਰਹੀ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਵੀਰਵਾਰ ਸਵੇਰੇ ਬਸੰਤਗੜ੍ਹ ਦੇ ਦੂਰ-ਦੁਰਾਡੇ ਬਿਹਾਲੀ ਖੇਤਰ ਵਿੱਚ ਫ਼ੌਜ ਅਤੇ ਪੁਲਿਸ ਦੀ ਇੱਕ ਸਾਂਝੀ ਸਰਚ ਪਾਰਟੀ ਨੇ ਉਨ੍ਹਾਂ ਦਾ ਸਾਹਮਣਾ ਕੀਤਾ।
ਉਨ੍ਹਾਂ ਕਿਹਾ ਕਿ ਚਾਰ ਅਤਿਵਾਦੀ ਕਰੂਰ ਨਾਲੇ ਦੇ ਨੇੜੇ ਲੁਕੇ ਹੋਏ ਪਾਏ ਗਏ ਸਨ ਅਤੇ ਫ਼ੌਜ ਦੇ ਪੈਰਾ ਕਮਾਂਡੋਜ਼ ਦੀ ਅਗਵਾਈ ਵਾਲੀ ਇੱਕ ਸਾਂਝੀ ਸਰਚ ਪਾਰਟੀ ਨੇ ਉਨ੍ਹਾਂ ਨੂੰ ਘੇਰ ਲਿਆ, ਜਿਸ ਦੇ ਨਤੀਜੇ ਵਜੋਂ ਮੁਕਾਬਲਾ ਹੋਇਆ।
ਅਧਿਕਾਰੀਆਂ ਨੇ ਕਿਹਾ ਕਿ ਮੁਕਾਬਲੇ ਵਿੱਚ ਮਾਰੇ ਗਏ ਇੱਕ ਅਤਿਵਾਦੀ ਦੀ ਪਛਾਣ ਹੈਦਰ ਵਜੋਂ ਹੋਈ ਹੈ, ਜਿਸ ਦਾ ਉਪਨਾਮ ਮੌਲਵੀ ਸੀ ਅਤੇ ਉਹ ਪਾਕਿਸਤਾਨ ਤੋਂ ਸੀ।
ਉਨ੍ਹਾਂ ਕਿਹਾ ਕਿ ਓਵਰ ਗਰਾਊਂਡ ਵਰਕਰਜ਼ (OGWs) ਦੀ ਮਦਦ ਨਾਲ, ਉਹ ਜੰਗਲਾਂ ਅਤੇ ਕੁਦਰਤੀ ਗੁਫਾਵਾਂ ਦੀ ਵਰਤੋਂ ਕਰਕੇ ਲੁਕਣ ਲਈ ਇੱਕ ਖੇਤਰ ਤੋਂ ਦੂਜੇ ਖੇਤਰ ਵਿੱਚ ਜਾ ਰਹੇ ਸਨ।
ਪਿਛਲੇ ਕਈ ਮਹੀਨਿਆਂ ਦੌਰਾਨ ਖੇਤਰ ਵਿੱਚ ਅਤਿਵਾਦੀਆਂ ਨੂੰ ਭੋਜਨ ਅਤੇ ਪਨਾਹ ਪ੍ਰਦਾਨ ਕਰਨ ਦੇ ਦੋਸ਼ ਵਿੱਚ 5 OGWs ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।