Mumbai News : ਊਧਵ ਠਾਕਰੇ ਅਤੇ ਰਾਜ ਠਾਕਰੇ ਨੇ ਮਿਲਾਇਆ ਹੱਥ, 5 ਜੁਲਾਈ ਨੂੰ ਇਕ ਸਟੇਜ ਉਤੇ ਕਰਨਗੇ ਰੈਲੀ

By : BALJINDERK

Published : Jun 27, 2025, 8:48 pm IST
Updated : Jun 27, 2025, 8:48 pm IST
SHARE ARTICLE
ਊਧਵ ਠਾਕਰੇ ਅਤੇ ਰਾਜ ਠਾਕਰੇ ਨੇ ਮਿਲਾਇਆ ਹੱਥ
ਊਧਵ ਠਾਕਰੇ ਅਤੇ ਰਾਜ ਠਾਕਰੇ ਨੇ ਮਿਲਾਇਆ ਹੱਥ

Mumbai News : ਰੈਲੀ ਦੇ ਰਸਮੀ ਐਲਾਨ ਤੋਂ ਬਾਅਦ ਸਿਆਸੀ ਹਲਕਿਆਂ ’ਚ ਕਿਆਸੇ ਭਖੇ

Mumbai News in Punjabi : ਮਹਾਰਾਸ਼ਟਰ ਦੀ ਰਾਜਨੀਤੀ ’ਚ ਕਦੇ ਕੱਟੜ ਵਿਰੋਧੀ ਰਹੇ ਸ਼ਿਵ ਸੈਨਾ-ਯੂ.ਬੀ.ਟੀ. ਦੇ ਰਾਜ ਠਾਕਰੇ ਅਤੇ ਮਹਾਰਾਸ਼ਟਰ ਨਵਨਿਰਮਾਣ ਸੈਨਾ (ਐਮ.ਐਨ.ਐਸ.) ਦੇ ਊਧਵ ਠਾਕਰੇ ਮੁੜ ਇਕ ਮੰਚ ’ਤੇ ਇਕੱਠੇ ਹੋਣ ਜਾ ਰਹੇ ਹਨ। ਹਾਲਾਂਕਿ ਇਹ ਕਿਸੇ ਸਿਆਸੀ ਗਠਜੋੜ ਲਈ ਨਹੀਂ, ਸਗੋਂ ਮਰਾਠੀ ਭਾਸ਼ਾ ਅਤੇ ਸਭਿਆਚਾਰ ’ਤੇ ਹਿੰਦੀ ਥੋਪਣ ਦੇ ਵਿਰੁਧ ਹੋ ਰਿਹਾ ਹੈ। 5 ਜੁਲਾਈ ਨੂੰ ਮੁੰਬਈ ’ਚ ਸਾਂਝੀ ਰੈਲੀ ਦਾ ਐਲਾਨ ਕੀਤਾ ਗਿਆ ਹੈ, ਜਿਸ ’ਚ ਕਿਸੇ ਵੀ ਪਾਰਟੀ ਦਾ ਝੰਡਾ ਨਹੀਂ ਹੋਵੇਗਾ। ਰੈਲੀ ਦਾ ਉਦੇਸ਼ ਮਰਾਠੀ ਭਾਸ਼ਾ, ਮਰਾਠੀ ਮਾਨਸ ਅਤੇ ਸਥਾਨਕ ਸਭਿਆਚਾਰ ਨੂੰ ਸੁਰੱਖਿਅਤ ਰੱਖਣ ਦਾ ਸੰਦੇਸ਼ ਦੇਣਾ ਹੈ। 

ਰੈਲੀ ਦੇ ਰਸਮੀ ਐਲਾਨ ਤੋਂ ਬਾਅਦ ਸਿਆਸੀ ਹਲਕਿਆਂ ’ਚ ਕਿਆਸੇ ਭਖੇ ਹੋਏ ਹਨ। ਐਮ.ਐਨ.ਐਸ. ਨੇਤਾ ਸੰਦੀਪ ਦੇਸ਼ਪਾਂਡੇ ਅਤੇ ਊਧਵ ਠਾਕਰੇ ਧੜੇ ਦੇ ਵਿਧਾਇਕ ਵਰੁਣ ਸਰਦੇਸਾਈ ਨੂੰ ਮੁੰਬਈ ਦੇ ਇਕ  ਮਸ਼ਹੂਰ ਜਿਪਸੀ ਰੈਸਟੋਰੈਂਟ ਵਿਚ ਨਾਸ਼ਤਾ ਕਰਦੇ ਵੇਖਿਆ  ਗਿਆ। ਇਹ ਤਸਵੀਰਾਂ ਨਾ ਸਿਰਫ ਸਿਆਸੀ ਸਮੀਕਰਨਾਂ ਵਲ  ਇਸ਼ਾਰਾ ਕਰ ਰਹੀਆਂ ਹਨ, ਬਲਕਿ ਇਹ ਵੀ ਦਰਸਾ ਰਹੀਆਂ ਹਨ ਕਿ ਮਰਾਠੀ ਪਛਾਣ ਦੇ ਨਾਂ ਉਤੇ  ਦੋਹਾਂ  ਪਾਰਟੀਆਂ ਦੇ ਨੇਤਾਵਾਂ ਨੇ ਨਿੱਜੀ ਮਤਭੇਦਾਂ ਨੂੰ ਇਕ ਪਾਸੇ ਰੱਖ ਦਿਤਾ ਹੈ।

(For more news apart from  Uddhav Thackeray and Raj Thackeray join hands, will hold a rally on same stage on July 5 News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement