ਅੱਜ ਦੇਸ਼ ਭਰ ਵਿਚ ਰਾਜ ਭਵਨਾਂ ਅੱਗੇ 'ਗਾਂਧੀਵਾਦੀ ਧਰਨੇ' ਦੇਣਗੇ ਕਾਂਗਰਸੀ ਵਰਕਰ
Published : Jul 27, 2020, 11:26 am IST
Updated : Jul 27, 2020, 11:49 am IST
SHARE ARTICLE
Congress
Congress

ਕਾਂਗਰਸ ਨੇ 'ਜਮਹੂਰੀਅਤ ਲਈ ਆਵਾਜ਼ ਚੁੱਕੋ' ਮੁਹਿੰਮ ਸ਼ੁਰੂ ਕੀਤੀ

ਨਵੀਂ ਦਿੱਲੀ, 26 ਜੁਲਾਈ  : ਕਾਂਗਰਸ ਦੇ ਸੀਨੀਅਰ ਆਗੂ ਅਜੇ ਮਾਕਨ ਨੇ ਕੇਂਦਰ ਸਰਕਾਰ ਨੂੰ ਨਿਸ਼ਾਨਾ ਬਣਾਉÎਂਦਿਆਂ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਰੋਨਾ ਵਾਇਰਸ, ਆਰਥਕ ਸੰਕਟ ਅਤੇ ਚੀਨ ਨਾਲ ਲੜਨ ਦੀ ਬਜਾਏ ਕਾਂਗਰਸ ਦੀਆਂ ਸਰਕਾਰਾਂ ਡੇਗਣ ਦੀ ਸਾਜ਼ਸ਼ ਰਚਣ ਵਿਚ ਲੱਗੇ ਹੋਏ ਹਨ। ਮਾਕਨ ਨੇ ਕਿਹਾ ਕਿ ਸਚਾਈ ਇਹ ਹੈ ਕਿ ਮੋਦੀ ਸਰਕਾਰ ਅਤੇ ਭਾਜਪਾ ਨੇ ਦੇਸ਼ ਦੀ ਜਮਹੂਰੀਅਤ ਅਤੇ ਸੰਵਿਧਾਨ 'ਤੇ ਹਮਲਾ ਕੀਤਾ ਹੋਇਆ ਹੈ।

ਮਾਕਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੋਸ਼ ਲਾਇਆ, 'ਇਕ ਪਾਸੇ ਦੇਸ਼ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਜੂਝ ਰਿਹਾ ਹੈ ਅਤੇ 130 ਕਰੋੜ ਦੇਸ਼ ਵਾਸੀ ਗੰਭੀਰ ਆਰਥਕ ਸੰਕਟ ਵਿਚ ਗ੍ਰਸਤ ਹਨ। 14 ਕਰੋੜ ਤੋਂ ਵੱਧ ਰੁਜ਼ਗਾਰ ਖੋਹੇ ਜਾ ਚੁਕੇ ਹਨ। ਛੋਟੇ ਵੱਡੇ ਧੰਦੇ ਅਤੇ ਕਾਰੋਬਾਰ ਬੰਦ ਹੋਣ ਦੇ ਕੰਢੇ 'ਤੇ ਹਨ। ਚੀਨ ਨੇ ਸਾਡੇ ਖੇਤਰ 'ਤੇ ਕਬਜ਼ਾ ਕੀਤਾ ਹੋਇਆ ਹੈ ਪਰ ਪ੍ਰਧਾਨ ਮੰਤਰੀ ਕਾਂਗਰਸ ਦੀਆਂ ਸਰਕਾਰਾਂ ਡੇਗਣ ਵਿਚ ਲੱਗੇ ਹੋਏ ਹਨ।'

File Photo File Photo

ਇਸੇ ਦੌਰਾਨ ਰਾਜਸਥਾਨ ਦੇ ਕਾਂਗਰਸ ਆਗੂਆਂ ਨੇ ਭਾਜਪਾ ਵਿਰੁਧ ਸੰਵਿਧਾਨਕ ਅਤੇ ਜਮਹੂਰੀ ਰਵਾਇਤ ਦੀ ਉਲੰਘਣਾ ਕਰਨ ਦਾ ਦੋਸ਼ ਲਾਇਆ ਅਤੇ ਕੌਮੀ ਡਿਜੀਟਲ ਮੁਹਿੰਮ 'ਜਮਹੂਰੀਅਤ ਲਈ ਆਵਾਜ਼ ਚੁਕੋ' ਦੀ ਸ਼ੁਰੂਆਤ ਕੀਤੀ।  ਮਾਕਨ ਨੇ ਕਿਹਾ ਕਿ ਰਾਜ ਦੀ ਬਹੁਮਤ ਵਾਲੀ ਕਾਂਗਰਸ ਸਰਕਾਰ ਦੇ ਹੱਕ ਵਿਚ, ਕਾਂਗਰਸ ਵਿਧਾਇਕਾਂ ਦੇ ਸਮਰਥਨ ਵਿਚ ਅਤੇ ਸੰਵਿਧਾਨ ਤੇ ਜਮਹੂਰੀਅਤ ਦੀ ਰਾਖੀ ਲਈ ਸੋਮਵਾਰ ਨੂੰ ਪੂਰੇ ਦੇਸ਼ ਵਿਚ ਰਾਜ ਭਵਨਾਂ ਸਾਹਮਣੇ ਕਾਂਗਰਸੀ ਵਰਕਰ ਅਤੇ ਦੇਸ਼ਵਾਸੀ ਗਾਂਧੀਵਾਦੀ ਧਰਨਾ ਦੇਣਗੇ।

ਉਨ੍ਹਾਂ ਕਿਹਾ ਕਿ ਇਹ ਜਮਹੂਰੀਅਤ ਦੀ ਰਾਖੀ ਅਤੇ ਸੁਰੱਖਿਆ ਦੇ ਸਾਡੇ ਸੰਕਲਪ ਨੂੰ ਹੋਰ ਜ਼ਿਆਦਾ ਮਜ਼ਬੂਤ ਕਰੇਗਾ। ਮਾਕਨ ਨੇ ਕਿਹਾ, 'ਰਾਜਸਥਾਨ ਵਿਚ ਜਮਹੂਰੀ ਕਵਾਇਦ ਨਾਲ ਚੁਣੀ ਹੋਈ ਸਰਕਾਰ ਡੇਗਣ ਦੀ ਭਾਜਪਾਈ ਸਾਜ਼ਸ਼ ਤੋਂ ਸਾਫ਼ ਹੈ ਕਿ ਇਹ ਵੰਡਪਾਊ ਤਾਕਤਾਂ ਜਮਹੂਰੀਅਤ ਨੂੰ ਦਿੱਲੀ ਦਰਬਾਰ ਦੀ ਦਾਸੀ ਬਣਾਉਣਾ ਚਾਹੁੰਦੀਆਂ ਹਨ ਅਤੇ ਜਮਹੂਰੀਅਤ ਨੂੰ ਅਪਣੇ ਹੱਥ ਦੀ ਕਠਪੁਤਲੀ। ਬਹੁਮਤ ਦੀ ਸ਼ਰੇਆਮ ਹਤਿਆ ਹੋ ਰਹੀ ਹੈ ਅਤੇ ਲੋਕਾਂ ਦੀ ਵੋਟ ਨੂੰ ਦਰੜ ਕੇ ਭਾਜਪਾ ਦੀ ਕਾਲ ਕੋਠੜੀ ਵਿਚ ਸੁੱਟ ਦਿਤਾ ਗਿਆ ਹੈ।' ਉਨ੍ਹਾਂ ਕਿਹਾ ਕਿ ਅੱਜ ਦੇਸ਼ 'ਸਪੀਕ ਅੱਪ ਫ਼ਾਰ ਡੈਮੋਕਰੇਸੀ' ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਦੇਸ਼ ਵਾਸੀਆਂ ਨੂੰ ਸਾਡਾ ਸੱਦਾ ਹੈ ਕਿ ਜਮਹੂਰੀਅਤ ਦੀ ਰਾਖੀ ਲਈ ਅੱਗੇ ਵੱਧ ਕੇ ਫ਼ੈਸਲਾਕੁਨ ਯੋਗਦਾਨ ਦੇਣ, ਇਹੋ ਸੱਭ ਤੋਂ ਵੱਡੀ ਦੇਸ਼ਭਗਤੀ ਹੈ।'  (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Gurpreet Ghuggi Gets Emotional Remembering Surjit Patar | ਬੋਲੇ, "ਪਾਤਰ ਸਾਬ੍ਹ ਪੰਜਾਬ ਦੇ ਵਿਰਸੇ ਦੇ ਆਖ਼ਰੀ

13 May 2024 2:56 PM

Surjit Patar ਦੇ ਸ਼ੇਅਰ ਸੁਣਾ ਕੇ ਭਾਵੁਕ ਹੋ ਗਏ CM MANN, ਯਾਦ 'ਚ ਬਣਾਵਾਂਗੇ ਯਾਦਗਾਰ" | LIVE

13 May 2024 1:33 PM

Congress Leader Raja Warring Wife Amrita Warring Interview | Lok Sabha Election 2024

13 May 2024 1:28 PM

AAP ਉਮੀਦਵਾਰ Pawan Tinu ਨੂੰ ਅੱਜ ਵੀ ਲੱਗਦਾ ਹੈ Akali Dal ਚੰਗਾ ! 'ਚਰਨਜੀਤ ਚੰਨੀ ਨੇ ਡੇਰਾ ਬੱਲਾਂ ਨੂੰ ਨਕਲੀ ਚੈੱਕ

13 May 2024 9:15 AM

Pakistan 'ਚ ਸੁਲਗੀ ਬਗਾਵਤ ਦੀ ਅੱਗ, ਲੋਕਾਂ ਨੇ ਲਹਿਰਾਇਆ ਭਾਰਤੀ ਤਿਰੰਗਾ, ਪੁਲਿਸ ਨੂੰ ਘੇਰ-ਘੇਰ ਕੁੱਟ ਰਹੇ

12 May 2024 5:06 PM
Advertisement