ਡੀਜ਼ਲ 15 ਪੈਸੇ ਮਹਿੰਗਾ, 82 ਰੁਪਏ ਪ੍ਰਤੀ ਲਿਟਰ ਲਾਗੇ ਪਹੁੰਚੀ ਕੀਮਤ
Published : Jul 27, 2020, 9:19 am IST
Updated : Jul 27, 2020, 9:19 am IST
SHARE ARTICLE
Petrol, Diesel Price
Petrol, Diesel Price

ਕੌਮੀ ਰਾਜਧਾਨੀ ਵਿਚ ਡੀਜ਼ਲ ਦੀ ਕੀਮਤ 82 ਰੁਪਏ ਪ੍ਰਤੀ ਲਿਟਰ ਦੇ ਲਾਗੇ ਪਹੁੰਚ ਗਈ ਹੈ। ਐਤਵਾਰ ਨੂੰ ਲਗਾਤਾਰ ਦੂਜੇ ਦਿਨ ਡੀਜ਼ਲ ਕੀਮਤਾਂ ਵਿਚ ਵਾਧਾ ਹੋਇਆ।

ਨਵੀਂ ਦਿੱਲੀ, 26 ਜੁਲਾਈ : ਕੌਮੀ ਰਾਜਧਾਨੀ ਵਿਚ ਡੀਜ਼ਲ ਦੀ ਕੀਮਤ 82 ਰੁਪਏ ਪ੍ਰਤੀ ਲਿਟਰ ਦੇ ਲਾਗੇ ਪਹੁੰਚ ਗਈ ਹੈ। ਐਤਵਾਰ ਨੂੰ ਲਗਾਤਾਰ ਦੂਜੇ ਦਿਨ ਡੀਜ਼ਲ ਕੀਮਤਾਂ ਵਿਚ ਵਾਧਾ ਹੋਇਆ। ਪਟਰੌਲੀਅਮ ਵੰਡ ਕੰਪਨੀਆਂ ਦੇ ਨੋਟੀਫ਼ੀਕੇਸ਼ਨ ਮੁਤਾਬਕ ਡੀਜ਼ਲ ਦੀ ਕੀਮਤ 15 ਪੈਸੇ ਪ੍ਰਤੀ ਲਿਟਰ 'ਤੇ ਪਹੁੰਚ ਗਈ ਹੈ। ਸਥਾਨਕ ਵਿਕਰੀ ਕਰ ਕਾਰਨ ਵੱਖ ਵੱਖ ਰਾਜਾਂ ਵਿਚ ਤੇਲ ਕੀਮਤਾਂ ਵਿਚ ਫ਼ਰਕ ਹੁੰਦਾ ਹੈ। ਸਨਿਚਰਵਾਰ ਨੂੰ ਡੀਜ਼ਲ ਦੀ ਕੀਮਤ ਵਿਚ 15 ਪੈਸੇ ਲਿਟਰ ਦਾ ਵਾਧਾ ਕੀਤਾ ਗਿਆ ਸੀ। ਐਤਵਾਰ ਨੂੰ ਪਟਰੌਲ ਦੀ ਕੀਮਤ ਵਿਚ ਕੋਈ ਵਾਧਾ ਨਹੀਂ ਹੋਇਆ।

File Photo File Photo

ਦਿੱਲੀ ਵਿਚ ਪਟਰੌਲਹੁਣ ਡੀਜ਼ਲ ਨਾਲੋਂ ਸਸਤਾ ਯਾਨੀ 80.43 ਰੁਪਏ ਲਿਟਰ ਵਿਕ ਰਿਹਾ ਹੈ। ਪਟਰੌਲ ਕੀਮਤਾਂ ਵਿਚ ਆਖ਼ਰੀ ਵਾਰ 29 ਜੂਨ ਨੂੰ ਵਾਧਾ ਕੀਤਾ ਗਿਆ ਸੀ। ਪਟਰੌਲੀਅਮ ਕੰਪਨੀਆਂ ਨੇ ਬੀਤੀ ਸੱਤ ਜੂਨ ਤੋਂ ਤੇਲ ਕੀਮਤਾਂ ਵਿਚ ਵਾਧੇ ਦਾ ਸਿਲਸਿਲਾ ਇਕ ਵਾਰ ਫਿਰ ਸ਼ੁਰੂ ਕਰ ਦਿਤਾ ਸੀ। ਤਦ ਤੋਂ 29 ਜੂਨ ਤਕ ਪਟਰੌਲ ਦੀ ਕੀਮਤ 21 ਵਾਰ ਵਧਾਈ ਗਈ ਹੈ। ਇਸ ਦੌਰਾਨ ਪਟਰੌਲ ਕੀਮਤਾਂ ਵਿਚ 9.17 ਰੁਪਏ ਪ੍ਰਤੀ ਲਿਟਰ ਦਾ ਵਾਧਾ ਹੋਇਆ ਹੈ। ਡੀਜ਼ਲ ਕੀਮਤਾਂ ਵਿਚ ਵਾਧੇ ਦਾ ਸਿਲਸਿਲਾ ਜੁਲਾਈ ਵਿਚ ਵੀ ਜਾਰੀ ਹੈ। ਸੱਤ ਜੂਨ ਤੋਂ ਡੀਜ਼ਲ ਕੀਮਤਾਂ ਵਿਚ 12.25 ਰੁਪਏ ਪ੍ਰਤੀ ਲਿਟਰ ਦਾ ਵਾਧਾ ਹੋਇਆ ਹੈ।     (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement