ਵੱਖ-ਵੱਖ ਦੇਸ਼ਾਂ ਦੀਆਂ ਜੇਲਾਂ ਵਿਚ ਬੰਦ ਹਨ ਕੁੱਲ 8330 ਭਾਰਤੀ, ਸੱਭ ਤੋਂ ਵੱਧ ਯੂ.ਏ.ਈ. ਵਿਚ
Published : Jul 27, 2023, 6:07 pm IST
Updated : Jul 27, 2023, 6:07 pm IST
SHARE ARTICLE
Image: For representation purpose only.
Image: For representation purpose only.

ਸਰਕਾਰ ਵਲੋਂ ਰਾਜ ਸਭਾ ਵਿਚ ਪੇਸ਼ ਕੀਤੇ ਗਏ ਅੰਕੜੇ

 

ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਵੀਰਵਾਰ ਨੂੰ ਦਸਿਆ ਕਿ 8,330 ਭਾਰਤੀ ਵੱਖ-ਵੱਖ ਦੇਸ਼ਾਂ ਦੀਆਂ ਜੇਲ੍ਹਾਂ 'ਚ ਬੰਦ ਹਨ ਅਤੇ ਇਨ੍ਹਾਂ 'ਚ ਸੱਭ ਤੋਂ ਵੱਧ ਸੰਯੁਕਤ ਅਰਬ ਅਮੀਰਾਤ ਵਿਚ ਹਨ। ਵਿਦੇਸ਼ ਰਾਜ ਮੰਤਰੀ ਵੀ. ਮੁਰਲੀਧਰਨ ਨੇ ਰਾਜ ਸਭਾ 'ਚ ਇਕ ਸਵਾਲ ਦੇ ਲਿਖਤੀ ਜਵਾਬ 'ਚ ਕਿਹਾ ਕਿ ਮੰਤਰਾਲੇ ਕੋਲ ਉਪਲੱਬਧ ਜਾਣਕਾਰੀ ਮੁਤਾਬਕ ਮੌਜੂਦਾ ਸਮੇਂ 'ਚ ਵਿਦੇਸ਼ 'ਚ ਵਿਚਾਰ ਅਧੀਨ ਕੈਦੀਆਂ ਸਮੇਤ ਭਾਰਤੀ ਕੈਦੀਆਂ ਦੀ ਗਿਣਤੀ 8,330 ਹੈ।

ਇਹ ਵੀ ਪੜ੍ਹੋ: ਹਾਈਕੋਰਟ ਨੇ ਗਿਆਨਵਾਪੀ ਮਾਮਲੇ 'ਚ ਫੈਸਲਾ ਰੱਖਿਆ ਸੁਰੱਖਿਅਤ

ਮੰਤਰਾਲਾ ਦੇ ਅੰਕੜਿਆਂ ਮੁਤਾਬਕ ਵਿਦੇਸ਼ੀ ਜੇਲਾਂ ਵਿਚ ਵਿਚਾਰ ਅਧੀਨ ਕੈਦੀਆਂ ਸਮੇਤ ਭਾਰਤੀ ਕੈਦੀਆਂ ਦੀ ਗਿਣਤੀ ਸੰਯੁਕਤ ਅਰਬ ਅਮੀਰਾਤ 'ਚ 1611, ਸਾਊਦੀ ਅਰਬ 'ਚ 1461, ਨੇਪਾਲ 'ਚ 1222, ਕਤਰ 'ਚ 696, ਕੁਵੈਤ 'ਚ 446, ਮਲੇਸ਼ੀਆ 'ਚ 341, ਪਾਕਿਸਤਾਨ 'ਚ 308, ਯੂਨਾਈਟਡ ਕਿੰਗਡਮ 'ਚ 249, ਅਮਰੀਕਾ 'ਚ 294, ਚੀਨ ’ਚ 178, ਇਟਲੀ ’ਚ 157, ਓਮਾਨ ਵਿਚ 139 ਅਤੇ ਬਹਿਰੀਨ 'ਚ 277 ਹੈ।

ਇਹ ਵੀ ਪੜ੍ਹੋ: ਆਫਸ਼ੋਰ ਏਰੀਆ ਮਿਨਰਲ ਡਿਵੈਲਪਮੈਂਟ ਐਂਡ ਰੈਗੂਲੇਸ਼ਨ ਬਿੱਲ ਲੋਕ ਸਭਾ ਵਿਚ ਪੇਸ਼ ਕੀਤਾ ਗਿਆ

ਮੁਰਲੀਧਰਨ ਨੇ ਕਿਹਾ ਕਿ ਸਰਕਾਰ ਵਿਦੇਸ਼ਾਂ 'ਚ ਮੌਜੂਦ ਭਾਰਤੀਆਂ ਦੀ ਸੁਰੱਖਿਆ ਨੂੰ ਸੱਭ ਤੋਂ ਵੱਧ ਤਰਜੀਹ ਦਿੰਦੀ ਹੈ, ਜਿਨ੍ਹਾਂ ਵਿਚ ਵਿਦੇਸ਼ੀ ਜੇਲਾਂ 'ਚ ਮੌਜੂਦ ਭਾਰਤੀ ਵੀ ਸ਼ਾਮਲ ਹਨ। ਉਨ੍ਹਾਂ ਦਸਿਆ ਕਿ ਵਿਦੇਸ਼ ਸਥਿਤ ਭਾਰਤੀ ਕਮਿਸ਼ਨ ਸੁਚੇਤ ਰਹਿੰਦੇ ਹਨ ਅਤੇ ਸਥਾਨਕ ਕਾਨੂੰਨ ਦੀ ਉਲੰਘਣਾ ਲਈ ਜੇਲ ਭੇਜੇ ਜਾ ਰਹੇ ਭਾਰਤੀ ਨਾਗਰਿਕਾਂ ਉਤੇ ਨਜ਼ਰ ਰੱਖ ਰਹੇ ਹਨ।

ਇਹ ਵੀ ਪੜ੍ਹੋ: ਬਰਨਾਲਾ 'ਚ ਖੇਤ 'ਚ ਨਹਿਰੀ ਪਾਣੀ ਨੂੰ ਲੈ ਕੇ ਪਿਉ-ਪੁੱਤਰ ਨੇ ਨੌਜਵਾਨ ਦਾ ਕੀਤਾ ਕਤਲ

ਉਨ੍ਹਾਂ ਕਿਹਾ ਕਿ ਬਹੁਤ ਸਾਰੇ ਦੇਸ਼ਾਂ ਵਿਚ ਪ੍ਰਚਲਿਤ ਸਖ਼ਤ ਕਾਨੂੰਨਾਂ ਕਾਰਨ ਸਥਾਨਕ ਅਧਿਕਾਰੀ ਉਦੋਂ ਤਕ ਕੈਦੀਆਂ ਬਾਰੇ ਜਾਣਕਾਰੀ ਸਾਂਝੀ ਨਹੀਂ ਕਰਦੇ ਜਦੋਂ ਤਕ ਸਬੰਧਤ ਵਿਅਕਤੀ ਅਜਿਹੀ ਜਾਣਕਾਰੀ ਦੇ ਖੁਲਾਸੇ ਲਈ ਅਪਣੀ ਸਹਿਮਤੀ ਨਹੀਂ ਦਿੰਦਾ। ਉਨ੍ਹਾਂ ਕਿਹਾ ਕਿ ਸੂਚਨਾਵਾਂ ਸਾਂਝੀਆਂ ਕਰਨ ਵਾਲੇ ਦੇਸ਼ ਵੀ ਆਮ ਤੌਰ 'ਤੇ ਵਿਦੇਸ਼ੀ ਕੈਦੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਨਹੀਂ ਦਿੰਦੇ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM

ਸਰਪੰਚ ਜਰਮਨ ਸਿੰਘ ਨੂੰ ਫਿਰੌਤੀ ਲਈ ਮਿਲ ਰਹੀਆਂ ਸਨ ਧਮਕੀਆਂ : ਦੋਸਤ

05 Jan 2026 3:05 PM

"ਓ ਤੈਨੂੰ ਸ਼ਰਮ ਨਾ ਆਈ"Tarn Taran court complex ਦੇ ਬਾਹਰ ਹੰਗਾਮਾ |Absconding Pathanmajra Murdabad slogans

04 Jan 2026 3:26 PM
Advertisement