
ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ 'ਚ ਦਿੱਲੀ ਅਤੇ ਜੰਮੂ ਤੋਂ ਬਾਅਦ ਚੰਡੀਗੜ੍ਹ ਵਿਚ ਸਭ ਤੋਂ ਵੱਧ ਔਰਤਾਂ ਲਾਪਤਾ
ਰਾਜ ਸਭਾ ਵਿਚ ਸਾਂਝੇ ਕੀਤੇ ਗਏ ਅੰਕੜੇ
ਸਾਲ 2019 ਤੋਂ 2021 ਤਕ ਦੀ ਰੀਪੋਰਟ ਦੇ ਅੰਕੜੇ
ਸਥਾਨ ਬਾਲਗ ਮਾਮਲੇ ਨਾਬਾਲਗ ਮਾਮਲੇ
ਚੰਡੀਗੜ੍ਹ 3669 921
ਦਿੱਲੀ 61,050 22,919
ਜੰਮੂ ਕਸ਼ਮੀਰ 8617 1148
ਇਹ ਵੀ ਪੜ੍ਹੋ: ਰਜਿਸਟਰੀਆਂ ਕਰਵਾਉਣ ਵਾਲਿਆਂ ਲਈ ਰਾਹਤ ਭਰੀ ਖ਼ਬਰ, ਤਹਿਸੀਲਦਾਰਾਂ ਨੇ ਹੜਤਾਲ ਖ਼ਤਮ ਕਰਨ ਦਾ ਕੀਤਾ ਐਲਾਨ
ਚੰਡੀਗੜ੍ਹ : ਮਨੁੱਖੀ ਤਸਕਰੀ ਨੂੰ ਰੋਕਣ ਤੋਂ ਲੈ ਕੇ ਔਰਤਾਂ ਅਤੇ ਲੜਕੀਆਂ ਦੀ ਸੁਰੱਖਿਆ ਲਈ ਸਰਕਾਰਾਂ ਕਈ ਤਰ੍ਹਾਂ ਦੇ ਦਾਅਵੇ ਕਰਦੀਆਂ ਹਨ ਕਿ ਬੱਚੀਆਂ ਜਾਂ ਔਰਤਾਂ ਵਿਰੁਧ ਹੋਣ ਵਾਲੇ ਅਪਰਾਧਾਂ ਨੂੰ ਘੱਟ ਕੀਤਾ ਜਾਵੇਗਾ ਪਰ ਅੱਜ ਵੀ ਸਥਿਤੀ ਅਜਿਹੀ ਹੈ ਕਿ ਹਰ ਰੋਜ਼ ਕਈ ਲੜਕੀਆਂ ਅਤੇ ਔਰਤਾਂ ਲਾਪਤਾ ਹੋ ਰਹੀਆਂ ਹਨ। ਇਨ੍ਹਾਂ ਵਿਚੋਂ ਕੁਝ ਨੂੰ ਲੱਭ ਲਿਆ ਜਾਂਦਾ ਹੈ ਜਦੋਂ ਕਿ ਕੁਝ ਹਮੇਸ਼ਾ ਲਈ ਗੁੰਮਸ਼ੁਦਾ ਰੀਪੋਰਟ ਵਿਚ ਰਹਿੰਦੇ ਹਨ। ਬੁੱਧਵਾਰ ਨੂੰ ਰਾਜ ਸਭਾ ਵਿਚ ਗ੍ਰਹਿ ਰਾਜ ਮੰਤਰੀ ਅਜੈ ਕੁਮਾਰ ਮਿਸ਼ਰਾ ਨੇ ਦੇਸ਼ ਭਰ ਵਿਚ ਲਾਪਤਾ ਲੜਕੀਆਂ ਅਤੇ ਔਰਤਾਂ ਦੇ ਸਬੰਧ ਵਿਚ ਰਿਪੋਰਟ ਪੇਸ਼ ਕੀਤੀ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਸੜਕ ਹਾਦਸਿਆਂ ਦੇ ਪੀੜਤਾਂ ਦੀ ਜਾਨ ਬਚਾਉਣ ਵਾਲਿਆਂ ਨੂੰ 5-5 ਹਜ਼ਾਰ ਰੁਪਏ ਇਨਾਮ ਦੇਣ ਦੀ ਸਕੀਮ ਕਰੇਗੀ ਲਾਗੂ
ਇਸ ਵਿਚ 18 ਸਾਲ ਤੋਂ ਘੱਟ ਅਤੇ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀ ਸ਼੍ਰੇਣੀ ਅਨੁਸਾਰ ਰੀਪੋਰਟ ਤਿਆਰ ਕੀਤੀ ਗਈ ਹੈ। ਜੇਕਰ ਸਾਲ 2019 ਤੋਂ 2021 ਤਕ ਦੀ ਇਸ ਰੀਪੋਰਟ ਦੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਚੰਡੀਗੜ੍ਹ 'ਚ ਵੀ ਇਨ੍ਹਾਂ ਤਿੰਨ ਸਾਲਾਂ 'ਚ 18 ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ ਦੇ ਲਾਪਤਾ ਹੋਣ ਦੇ 921 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਤਿੰਨ ਸਾਲਾਂ ਵਿਚ 18 ਸਾਲ ਤੋਂ ਵੱਧ ਉਮਰ ਦੀਆਂ 3669 ਔਰਤਾਂ ਲਾਪਤਾ ਹੋਈਆਂ ਹਨ। ਯਾਨੀ ਜੇਕਰ ਇਨ੍ਹਾਂ ਤਿੰਨ ਸਾਲਾਂ ਦੀ ਔਸਤ ਦੇਖੀਏ ਤਾਂ ਹਰ ਰੋਜ਼ 4 ਔਰਤਾਂ ਲਾਪਤਾ ਹੋ ਰਹੀਆਂ ਹਨ।
ਚੰਡੀਗੜ੍ਹ ਯੂਟੀ ਸ਼੍ਰੇਣੀ ਵਿਚ ਦਿੱਲੀ, ਜੰਮੂ ਅਤੇ ਕਸ਼ਮੀਰ ਤੋਂ ਬਾਅਦ ਤੀਜਾ ਕੇਂਦਰ ਸ਼ਾਸਿਤ ਪ੍ਰਦੇਸ਼ ਹੈ ਜਿਥੇ ਸਭ ਤੋਂ ਵੱਧ ਔਰਤਾਂ ਲਾਪਤਾ ਹਨ। 2019 ਤੋਂ 2021 ਤਕ ਦੇ ਤਿੰਨ ਸਾਲਾਂ ਵਿਚ, ਦਿੱਲੀ ਵਿਚ 18 ਸਾਲ ਤੋਂ ਘੱਟ ਉਮਰ ਦੀਆਂ 22,919 ਲੜਕੀਆਂ ਅਤੇ 18 ਸਾਲ ਤੋਂ ਵੱਧ ਉਮਰ ਦੀਆਂ 61,050 ਔਰਤਾਂ ਲਾਪਤਾ ਹੋਈਆਂ। ਦੂਜੇ ਪਾਸੇ ਜੰਮੂ-ਕਸ਼ਮੀਰ 'ਚ ਇਨ੍ਹਾਂ ਤਿੰਨ ਸਾਲਾਂ 'ਚ 18 ਸਾਲ ਤੋਂ ਘੱਟ ਉਮਰ ਦੀਆਂ 1148 ਲੜਕੀਆਂ ਜਦਕਿ 18 ਸਾਲ ਤੋਂ ਵੱਧ ਉਮਰ ਦੀਆਂ 8617 ਔਰਤਾਂ ਲਾਪਤਾ ਹੋਈਆਂ ਹਨ। ਇਸ ਰੀਪੋਰਟ ਅਨੁਸਾਰ ਪੰਜਾਬ ਨਾਲੋਂ ਹਰਿਆਣਾ ਵਿਚ ਔਰਤਾਂ ਦੇ ਲਾਪਤਾ ਹੋਣ ਦੇ ਮਾਮਲੇ ਵੱਧ ਹਨ। ਪੰਜਾਬ-ਹਰਿਆਣਾ ਦੇ ਮੁਕਾਬਲੇ ਹਿਮਾਚਲ ਪ੍ਰਦੇਸ਼ ਵਿਚ ਲਾਪਤਾ ਹੋਣ ਦੇ ਮਾਮਲੇ ਬਹੁਤ ਘੱਟ ਹਨ।