ਇੰਡੀਗੋ ਦੇ ਪਾਇਲਟ ਤੇ ਕੋ-ਪਾਇਲਟ 'ਤੇ DGCA ਦੀ ਸਖ਼ਤ ਕਾਰਵਾਈ, ਤਿੰਨ ਮਹੀਨਿਆਂ ਲਈ ਲਾਇਸੈਂਸ ਰੱਦ

By : KOMALJEET

Published : Jul 27, 2023, 8:32 am IST
Updated : Jul 27, 2023, 8:32 am IST
SHARE ARTICLE
representational Image
representational Image

ਅਹਿਮਦਾਬਾਦ ਹਵਾਈਆਦਿ 'ਤੇ ਲੈਂਡਿੰਗ ਦੌਰਾਨ ਰਨਵੇ ਨਾਲ ਟਕਰਾਇਆ ਸੀ ਜਹਾਜ਼ ਦਾ ਪਿਛਲਾ ਹਿੱਸਾ 

ਨਵੀਂ ਦਿੱਲੀ : ਹਵਾਬਾਜ਼ੀ ਰੈਗੂਲੇਟਰੀ ਬਾਡੀ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਐਵੀਏਸ਼ਨ (ਡੀਜੀਸੀਏ) ਨੇ ਇੰਡੀਗੋ ਏਅਰਲਾਈਨਜ਼ ਦੇ ਪਾਇਲਟ ਦਾ ਲਾਇਸੈਂਸ ਤਿੰਨ ਮਹੀਨਿਆਂ ਲਈ ਅਤੇ ਕੋ-ਪਾਇਲਟ ਦਾ ਲਾਇਸੈਂਸ ਇਕ ਮਹੀਨੇ ਲਈ ਰੱਦ ਕਰ ਦਿਤਾ ਹੈ। 15 ਜੂਨ ਨੂੰ, ਇਕ ਇੰਡੀਗੋ ਫਲਾਈਟ ਅਹਿਮਦਾਬਾਦ ਵਿਚ ਲੈਂਡਿੰਗ ਦੌਰਾਨ ਟੇਲ ਸਟ੍ਰਾਈਕ ਦਾ ਸ਼ਿਕਾਰ ਹੋ ਗਈ ਸੀ। ਜੇਕਰ ਟੇਕ ਆਫ ਜਾਂ ਲੈਂਡਿੰਗ ਦੌਰਾਨ ਜਹਾਜ਼ ਦਾ ਪਿਛਲਾ ਹਿੱਸਾ ਰਨਵੇਅ ਨਾਲ ਟਕਰਾਉਂਦਾ ਹੈ, ਤਾਂ ਇਸ ਨੂੰ ਟੇਲ ਸਟ੍ਰਾਈਕ ਕਿਹਾ ਜਾਂਦਾ ਹੈ। ਇਸ ਤੋਂ ਬਾਅਦ ਇੰਡੀਗੋ ਨੇ ਵੀ ਇਸ ਮਾਮਲੇ ਦੀ ਜਾਂਚ ਦੇ ਆਦੇਸ਼ ਜਾਰੀ ਕੀਤੇ ਸਨ।       

ਇਹ ਵੀ ਪੜ੍ਹੋ:  ਪੰਜਾਬ ਸਰਕਾਰ ਸੜਕ ਹਾਦਸਿਆਂ ਦੇ ਪੀੜਤਾਂ ਦੀ ਜਾਨ ਬਚਾਉਣ ਵਾਲਿਆਂ ਨੂੰ 5-5 ਹਜ਼ਾਰ ਰੁਪਏ ਇਨਾਮ ਦੇਣ ਦੀ ਸਕੀਮ ਕਰੇਗੀ ਲਾਗੂ 

ਇਸ ਹਾਦਸੇ ਤੋਂ ਬਾਅਦ ਡੀਜੀਸੀਏ ਨੇ ਪਾਇਲਟ ਅਤੇ ਕੋ-ਪਾਇਲਟ ਨੂੰ ਡੀ-ਰੋਸਟਰ ਕਰਨ ਦੇ ਆਦੇਸ਼ ਜਾਰੀ ਕੀਤੇ ਸਨ। ਬੈਂਗਲੁਰੂ ਤੋਂ ਚੱਲ ਰਹੀ ਇੰਡੀਗੋ ਦੀ ਫਲਾਈਟ 6E6595 ਨੂੰ ਅਹਿਮਦਾਬਾਦ ਹਵਾਈ ਅੱਡੇ 'ਤੇ ਉਤਾਰਿਆ ਗਿਆ। ਇੰਡੀਗੋ ਵਲੋਂ ਜਾਰੀ ਬਿਆਨ ਮੁਤਾਬਕ ਲੈਂਡਿੰਗ ਦੌਰਾਨ ਫਲਾਈਟ ਟੇਲ ਸਟ੍ਰਾਈਕ ਦਾ ਸ਼ਿਕਾਰ ਹੋ ਗਈ ਸੀ। ਹਾਲਾਂਕਿ, ਵਿਸਤ੍ਰਿਤ ਮੁਲਾਂਕਣ ਅਤੇ ਮੁਰੰਮਤ ਲਈ ਇਸ ਨੂੰ ਅਹਿਮਦਾਬਾਦ ਵਿਚ ਆਧਾਰਿਤ ਘੋਸ਼ਿਤ ਕੀਤਾ ਗਿਆ ਸੀ। ਇਸ ਹਾਦਸੇ ਵਿਚ ਕਿਸੇ ਵੀ ਯਾਤਰੀ ਨੂੰ ਕੋਈ ਨੁਕਸਾਨ ਨਹੀਂ ਹੋਇਆ।

ਇਸ ਤੋਂ ਬਾਅਦ ਇੰਡੀਗੋ ਨੇ ਐਮਰਜੈਂਸੀ ਲੈਂਡਿੰਗ ਨੂੰ ਲੈ ਕੇ ਵਿਸਥਾਰਤ ਜਾਂਚ ਦੇ ਆਦੇਸ਼ ਜਾਰੀ ਕੀਤੇ ਸਨ।     
ਅਹਿਮਦਾਬਾਦ ਤੋਂ ਪਹਿਲਾਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਵੀ ਅਜਿਹੀ ਹੀ ਘਟਨਾ ਵਾਪਰੀ ਸੀ। 11 ਜੂਨ 2023 ਨੂੰ, ਇੰਡੀਗੋ ਦਾ ਏਅਰਬੱਸ ਏ321 ਕੋਲਕਾਤਾ ਤੋਂ ਦਿੱਲੀ ਲਈ ਉਡਾਣ ਭਰ ਰਿਹਾ ਸੀ। ਦਿੱਲੀ 'ਚ ਲੈਂਡਿੰਗ ਦੇ ਸਮੇਂ ਜਹਾਜ਼ ਦਾ ਪਿਛਲਾ ਹਿੱਸਾ ਜ਼ਮੀਨ ਨਾਲ ਟਕਰਾ ਗਿਆ। ਇਸ ਤੋਂ ਬਾਅਦ ਡੀਜੀਸੀਏ ਨੇ ਇੰਡੀਗੋ ਦੇ ਕਾਕਪਿਟ ਕਰੂ ਨੂੰ ਉਡਾਣਾਂ ਨਾ ਚਲਾਉਣ ਦਾ ਹੁਕਮ ਦਿਤਾ। ਦਿੱਲੀ ਤੋਂ ਇਲਾਵਾ ਨਾਗਪੁਰ 'ਚ ਵੀ ਇੰਡੀਗੋ ਦੀ ਫਲਾਈਟ ਟੇਲ ਸਟ੍ਰਾਈਕ ਦਾ ਸ਼ਿਕਾਰ ਹੋਈ। 

Location: India, Delhi

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement