
ਨੋਟ ਗਿਣਦੇ ਗਿਣਦੇ ਥੱਕੇ ਅਧਿਕਾਰੀ
ਪਟਨਾ : ਬਿਹਾਰ 'ਚ ਵਿਜੀਲੈਂਸ ਟੀਮ ਨੇ ਸ਼ਨੀਵਾਰ ਨੂੰ ਦਿਹਾਤੀ ਨਿਰਮਾਣ ਵਿਭਾਗ ਦੇ ਕਿਸ਼ਨਗੰਜ ਡਿਵੀਜ਼ਨ ਦੇ ਕਾਰਜਕਾਰੀ ਇੰਜੀਨੀਅਰ ਸੰਜੇ ਕੁਮਾਰ ਰਾਏ ਦੇ ਠਿਕਾਣਿਆ 'ਤੇ ਛਾਪਾ ਮਾਰਿਆ। ਜਾਣਕਾਰੀ ਮੁਤਾਬਕ ਇਹ ਛਾਪੇਮਾਰੀ ਕਿਸ਼ਨਗੰਜ ਅਤੇ ਪਟਨਾ ਸਥਿਤ ਟਿਕਾਣਿਆਂ 'ਤੇ ਕੀਤੀ ਗਈ ਹੈ।
Vigilance raid at the government engineer's house
ਦੱਸਿਆ ਜਾ ਰਿਹਾ ਹੈ ਕਿ ਜਦੋਂ ਟੀਮ ਛਾਪੇਮਾਰੀ ਕਰਨ ਕਿਸ਼ਨਗੰਜ ਪਹੁੰਚੀ ਤਾਂ ਪਤਾ ਲੱਗਾ ਕਿ ਇਹ ਭ੍ਰਿਸ਼ਟ ਇੰਜੀਨੀਅਰ ਆਪਣੇ ਜੂਨੀਅਰ ਇੰਜੀਨੀਅਰ ਅਤੇ ਕੈਸ਼ੀਅਰ ਨਾਲ ਰਿਸ਼ਵਤ ਦੇ ਪੈਸੇ ਰੱਖਦਾ ਹੈ। ਇਸ ਤੋਂ ਬਾਅਦ ਜਾਂਚ ਟੀਮ ਨੇ ਇਨ੍ਹਾਂ ਲੋਕਾਂ ਦੇ ਠਿਕਾਣਿਆ 'ਤੇ ਵੀ ਛਾਪੇਮਾਰੀ ਕੀਤੀ। ਕਿਸ਼ਨਗੰਜ ਤੋਂ 3 ਕਰੋੜ ਤੋਂ ਵੱਧ ਦੀ ਨਕਦੀ ਅਤੇ ਗਹਿਣੇ ਬਰਾਮਦ ਹੋਏ ਹਨ। ਇਸ ਦੇ ਨਾਲ ਹੀ ਕਾਰਜਕਾਰੀ ਇੰਜੀਨੀਅਰ ਸੰਜੇ ਕੁਮਾਰ ਰਾਏ ਦੇ ਪਟਨਾ ਸਥਿਤ ਘਰ ਦੀ ਤਲਾਸ਼ੀ ਦੌਰਾਨ ਕਰੀਬ 1 ਕਰੋੜ ਰੁਪਏ ਦੀ ਨਕਦੀ ਮਿਲੀ ਹੈ।
Vigilance raid at the government engineer's house
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬਿਹਾਰ ਵਿੱਚ ਸੀਬੀਆਈ ਅਤੇ ਈਡੀ ਨੇ ਛਾਪੇਮਾਰੀ ਕੀਤੀ ਸੀ। ਜਾਂਚ ਏਜੰਸੀਆਂ ਨੇ ਬੁੱਧਵਾਰ ਨੂੰ ਬਿਹਾਰ ਤੋਂ ਝਾਰਖੰਡ ਤੱਕ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਹੈ। ਇਹ ਛਾਪੇ ਜ਼ਮੀਨ ਅਦਲਾ-ਬਦਲੀ ਮਾਮਲੇ 'ਚ ਚਾਰ ਰਾਸ਼ਟਰੀ ਜਨਤਾ ਦਲ ਦੇ ਨੇਤਾਵਾਂ ਦੇ ਟਿਕਾਣਿਆਂ 'ਤੇ ਮਾਰੇ ਗਏ ਸਨ। ਬਿਹਾਰ ਵਿੱਚ ਫਲੋਰ ਟੈਸਟ ਤੋਂ ਪਹਿਲਾਂ, ਸੀਬੀਆਈ ਦੀ ਟੀਮ ਨੇ ਰਾਸ਼ਟਰੀ ਜਨਤਾ ਦਲ ਦੇ ਖਜ਼ਾਨਚੀ ਅਤੇ ਐਮਐਲਸੀ ਸੁਨੀਲ ਸਿੰਘ, ਸਾਬਕਾ ਐਮਐਲਸੀ ਸੁਬੋਧ ਰਾਏ, ਰਾਜ ਸਭਾ ਸੰਸਦ ਫਯਾਜ਼ ਅਹਿਮਦ ਅਤੇ ਰਾਜ ਸਭਾ ਸੰਸਦ ਅਸ਼ਫਾਕ ਕਰੀਮ ਦੇ ਘਰ ਛਾਪੇਮਾਰੀ ਕੀਤੀ ਸੀ।
Vigilance raid at the government engineer's house