ਕੋਚਿੰਗ ਦੇ ਕੇਂਦਰ ਕੋਟਾ ’ਚ ਦੋ ਹੋਰ ਵਿਦਿਆਰਥੀਆਂ ਵਲੋਂ ਖ਼ੁਦਕੁਸ਼ੀ

By : BIKRAM

Published : Aug 27, 2023, 9:51 pm IST
Updated : Aug 27, 2023, 9:56 pm IST
SHARE ARTICLE
Student
Student

ਖ਼ੁਦਕੁਸ਼ੀਆਂ ਰੋਕਣ ਲਈ ਕੋਟਾ ਦੇ ਹੋਸਟਲਾਂ ਦੀਆਂ ਬਾਲਕਨੀਆਂ ’ਚ ਜਾਲੀਆਂ ਲਾਈਆਂ ਗਈਆਂ

ਕੋਟਾ: ਰਾਜਸਥਾਨ ਦੇ ਕੋਟਾ ’ਚ ਲਗਾਤਾਰ ਕੋਚਿੰਗ ਵਿਦਿਆਰਥੀਆਂ ਵਲੋਂ ਖ਼ੁਦਕੁਸ਼ੀ ਦਾ ਸਿਲਸਿਲਾ ਜਾਰੀ ਹੈ। ਐਤਵਾਰ ਨੂੰ ਦੋ ਹੋਰ ਵਿਦਿਆਰਥੀਆਂ ਨੇ ਖ਼ੁਦਕੁਸ਼ੀ ਕਰ ਲਈ। ਐਨ.ਈ.ਈ.ਟੀ. ਦੀ ਤਿਆਰੀ ਕਰ ਰਹੇ ਇਕ ਵਿਦਿਆਰਥੀ ਨੇ ਛੇ ਮੰਜ਼ਿਲਾ ਬਿਲਡਿੰਗ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਕੇ ਅਪਣੀ ਜਾਨ ਦੇ ਦਿਤੀ। ਮ੍ਰਿਤਕ ਵਿਦਿਆਰਥੀ ਦੀ ਪਛਾਣ ਮਹਾਰਾਸ਼ਟਰ ਵਾਸੀ ਆਵਿਸ਼ਵਾਰ ਵਜੋਂ ਹੋਈ ਹੈ। ਆਵਿਸ਼ਵਾਰ ਤੋਂ ਬਾਅਦ ਬਿਹਾਰ ਦੇ ਇਕ ਵਿਦਿਆਰਥੀ ਆਦਰਸ਼ ਨੇ ਵੀ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। 

ਆਵਿਸ਼ਵਕਾਰ ਕੋਟਾ ’ਚ ਰਹਿ ਕੇ ਨੀਟ ਦੀ ਤਿਆਰੀ ਕਰ ਰਿਹਾ ਸੀ। ਦਸਿਆ ਜਾ ਰਿਹਾ ਹੈ ਕਿ ਐਤਵਾਰ ਨੂੰ ਹੀ ਵਿਦਿਆਰਥੀ ਦਾ ਇਕ ਪੇਪਰ ਵੀ ਸੀ। ਜਿਸ ਬਿਲਡਿੰਗ ’ਚ ਉਹ ਇਮਤਿਹਾਨ ਦੇਣ ਗਿਆ ਸੀ ਉਥੋਂ ਹੀ ਉਸ ਨੇ ਛਾਲ ਮਾਰ ਦਿਤੀ। ਵਿਦਿਆਰਥੀ ਇਮਤਿਹਾਨ ਦੇਣ ਮਗਰੋਂ ਛੇਵੀਂ ਮੰਜ਼ਿਲ ’ਤੇ ਚਲਾ ਗਿਆ ਸੀ। ਪੁਲਿਸ ਨੇ ਲਾਸ਼ ਮੁਰਦਾਘਰ ’ਚ ਰਖਵਾ ਦਿਤੀ ਹੈ। ਰਿਸ਼ਤੇਦਾਰਾਂ ਨੂੰ ਘਟਨਾ ਦੀ ਜਾਣਕਾਰੀ ਦੇ ਦਿਤੀ ਗਈ ਹੈ। ਉਹ ਅਪਣੀ ਨਾਨੀ ਨਾਲ ਰਹਿੰਦਾ ਸੀ।

ਜ਼ਿਕਰਯੋਗ ਹੈ ਕਿ ਇੰਜਨੀਅਰਿੰਗ ਲਈ ਜੇ.ਈ.ਈ. ਅਤੇ ਮੈਡੀਕਲ ਕਾਲਜਾਂ ’ਚ ਦਾਖ਼ਲੇ ਲਈ ਐਨ.ਈ.ਈ.ਟੀ. ਵਰਗੇ ਇਮਤਿਹਾਨਾਂ ਦੀ ਤਿਆਰੀ ਲਈ ਹਰ ਸਾਲ ਦੋ ਲੱਖ ਤੋਂ ਵੱਧ ਵਿਦਿਆਰਥੀ ਕੋਟਾ ਆਉਂਦੇ ਹਨ। 

ਉਧਰ, ਕੋਟਾ ਦੇ ਹੋਸਟਲਾਂ ’ਚ ਖ਼ੁਦਕੁਸ਼ੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਇਕ ਹੋਰ ਮਹੱਤਵਪੂਰਨ ਕਦਮ ਚੁਕਿਆ ਗਿਆ ਹੈ ਜਿਸ ਹੇਠ ਇਥੇ ਬਾਲਕਨੀਆਂ ਅਤੇ ਲੌਬੀ ’ਚ ਜਾਲੀਆਂ ਲਾਈਆਂ ਜਾ ਰਹੀਆਂ ਹਨ। ਹੋਸਟਲ ਮਾਲਕਾਂ ਨੇ ਕਿਹਾ ਕਿ ਉਹ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਬਚਣ ਲਈ ਅਪਣੀਆਂ ਇਮਾਰਤਾਂ ਨੂੰ ‘ਸੁਸਾਈਡ ਪਰੂਫ਼’ ਬਣਾਉਣ ਦੀ ਦਿਸ਼ਾ ’ਚ ਕੰਮ ਕਰ ਰਹੇ ਹਨ। ਇਸ ਤੋਂ ਪਹਿਲਾਂ ਪੱਖਿਆਂ ’ਚ ਸਪਰਿੰਗ ਲਾਉਣ ਦਾ ਕਦਮ ਵੀ ਚੁਕਿਆ ਗਿਆ ਸੀ। 

ਅਧਿਕਾਰੀਆਂ ਅਨੁਸਾਰ ਇਸ ਸਾਲ ਕੋਟਾ ’ਚ ਇਮਤਿਹਾਨਾਂ ਦੀ ਤਿਆਰੀ ਕਰ ਰਹੇ 22 ਵਿਦਿਆਰਥੀਆਂ ਨੇ ਖ਼ੁਦਕੁਸ਼ੀ ਕਰ ਲਈ ਹੈ ਜੋ ਕਿ ਹੁਣ ਤਕ ਕਿਸੇ ਵੀ ਸਾਲ ’ਚ ਹੋਈਆਂ ਸਭ ਤੋਂ ਵੱਧ ਘਟਨਾਵਾਂ ਹਨ, ਜਦਕਿ ਪਿਛਲੇ ਸਾਲ ਇਹ ਅੰਕੜਾ 15 ਸੀ। ਅੱਠ ਮੰਜ਼ਿਲਾਂ ’ਚ 200 ਤੋਂ ਵੱਧ ਕਮਰਿਆਂ ਵਾਲੇ ਕੁੜੀਆਂ ਦੇ ਹੋਸਟਲ ‘ਵਿਸ਼ਾਲਕਸ਼ੀ ਰੈਜ਼ੀਡੈਂਸੀ’ ਦੇ ਮਾਲਕ ਵਿਨੋਦ ਗੌਤਮ ਨੇ ਕਿਹਾ, ‘‘ਅਸੀਂ ਵਿਦਿਆਰਥਣਾਂ ਨੂੰ ਉੱਚੀਆਂ ਮੰਜ਼ਿਲਾਂ ਤੋਂ ਛਾਲ ਮਾਰਨ ਤੋਂ ਰੋਕਣ ਲਈ ਸਾਰੀਆਂ ਲਾਬੀਆਂ ਅਤੇ ਬਾਲਕੋਨੀਆਂ ’ਚ ਵੱਡੇ ਜਾਲ ਲਾਏ ਹਨ। ਇਹ ਜਾਲ 150 ਕਿਲੋ ਤਕ ਦਾ ਭਾਰ ਝਲ ਸਕਦੇ ਹਨ ਅਤੇ ਇਨ੍ਹਾਂ ਨਾਲ ਕੋਈ ਵੀ ਜ਼ਖਮੀ ਨਹੀਂ ਹੋਵੇਗਾ।’’

ਇਕ ਹੋਰ ਹੋਸਟਲ ਮਾਲਕ ਨੇ ਪਛਾਣ ਜ਼ਾਹਰ ਨਾ ਕਰਨ ਦੀ ਸ਼ਰਤ ’ਤੇ ਦਸਿਆ ਕਿ ਸਾਰੇ ਲਾਬੀ, ਖਿੜਕੀਆਂ ਅਤੇ ਬਾਲਕਨੀਆਂ ’ਚ ਲੋਹੇ ਦੀ ਜਾਲੀ ਲਾਈ ਗਈ ਹੈ।  ਉਨ੍ਹਾਂ ਕਿਹਾ, ‘‘ਜ਼ਿਆਦਾਤਰ ਵਿਦਿਆਰਥੀ ਜਾਂ ਤਾਂ ਪੱਖ ਨਾਲ ਲਟਕ ਕੇ ਜਾਂ ਉੱਚੀ ਇਮਾਰਤ ਜਾਂ ਛੱਤ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰਦੇ ਹਨ। ਅਸੀਂ ਕਿਸੇ ਵੀ ਘਟਨਾ ਤੋਂ ਬਚਣ ਲਈ ਦੋਵੇਂ ਉਪਾਅ ਕੀਤੇ ਹਨ। ਇਸ ਤਰ੍ਹਾਂ ਦੀਆਂ ਘਟਨਾਵਾਂ ਨਾਲ ਕਾਰੋਬਾਰ ’ਤੇ ਵੀ ਅਸਰ ਪੈਂਦਾ ਹੈ ਕਿਉਂਕਿ ਖ਼ੁਦਕੁਸ਼ੀ ਦੀ ਘਟਨਾ ਤੋਂ ਬਾਅਦ ਵਿਦਿਆਰਥੀ ਉਸ ਹੋਸਟਲ ’ਚੋਂ ਹੋਰ ਹੋਸਟਲਾਂ ’ਚ ਚਲੇ ਜਾਂਦੇ ਹਨ।’’ 

ਉਪ ਕਮਿਸ਼ਨਰ ਓ.ਪੀ. ਬੁਨਕਰ ਨੇ ਕਿਹਾ, ‘‘ਅਸੀਂ ਬੱਚਿਆਂ ਦੀ ਨਿਯਮਤ ਮਨੋਵਿਗਿਆਨਕ ਜਾਂਚ ਤੋਂ ਲੈ ਕੇ ਮਾਤਾ-ਪਿਤਾ ਨਾਲ ਲਗਾਤਾਰ ਗੱਲਬਾਤ ਕਰਨ ਵਰਗੇ ਕਈ ਉਪਾਅ ਕਰ ਰਹੇ ਹਾਂ।’’

SHARE ARTICLE

ਏਜੰਸੀ

Advertisement

ਸਿੱਖ ਮਾਰਸ਼ਲ ਕੌਮ ਨੂੰ ਲੈ ਕੇ ਹੰਸ ਰਾਜ ਹੰਸ ਦਾ ਵੱਡਾ ਬਿਆਨ "ਕਾਹਦੀ ਮਾਰਸ਼ਲ ਕੌਮ, ਲੱਖਾਂ ਮੁੰਡੇ ਮਰਵਾ ਲਏ"

23 Apr 2024 12:49 PM

BREAKING NEWS: ਵਿਆਹ ਵਾਲਾ ਦਿਨ ਲਾੜੀ ਲਈ ਬਣਿਆ ਕਾਲ, ਡੋਲੀ ਦੀ ਥਾਂ ਲਾੜੀ ਦੀ ਉੱਠੀ ਅਰਥੀ

23 Apr 2024 12:26 PM

Chandigarh 'ਚ Golf Tournament ਕਰਵਾਉਣ ਵਾਲੀ EVA-Ex Vivekite Association ਬਾਰੇ ਖੁੱਲ੍ਹ ਕੇ ਦਿੱਤੀ ਜਾਣਕਾਰੀ

23 Apr 2024 12:16 PM

Mohali News: ਪੰਜਾਬ ਪੁਲਿਸ ਨੇ ਕਮਾਲ ਕਰਤੀ.. ਬਿਨਾ ਰੁਕੇ ਕਿਡਨੀ ਗਈ ਇਕ ਹਸਪਤਾਲ ਤੋਂ ਦੂਜੇ ਹਸਪਤਾਲ!

23 Apr 2024 10:10 AM

PM ਦੇ ਬਿਆਨ ਨੇ ਭਖਾ ਦਿੱਤੀ ਸਿਆਸਤ 'ਮੰਗਲਸੂਤਰ' ਨੂੰ ਲੈ ਕੇ ਦਿੱਤੇ ਬਿਆਨ ਤੇ ਭੜਕੇ Congress Leaders

23 Apr 2024 8:34 AM
Advertisement