
-40 ਡਿਗਰੀ 'ਤੇ ਦੁਸ਼ਮਣਾਂ ਨੂੰ ਦੇਣਗੇ ਜਵਾਬ
ਨਵੀਂ ਦਿੱਲੀ : ਪਿਛਲੇ ਕਈ ਮਹੀਨਿਆਂ ਤੋਂ ਭਾਰਤ ਤੇ ਚੀਨ ਵਿਚਾਲੇ ਪੂਰਬੀ ਲੱਦਾਖ਼ 'ਚ ਤਣਾਅ ਚੱਲ ਰਿਹਾ ਹੈ। ਦੋਵਾਂ ਦੇਸ਼ਾਂ ਵਿਚਾਲੇ ਯੁੱਧ ਦੀ ਸਥਿਤੀ ਨੂੰ ਸ਼ਾਂਤ ਕਰਨ ਲਈ ਕਈ ਵਾਰ ਮਿਲਟਰੀ ਕਮਾਂਡਰ ਪੱਧਰ ਦੀਆਂ ਮੀਟਿੰਗਾਂ ਵੀ ਕੀਤੀਆਂ ਗਈਆਂ ਹਨ, ਪਰ ਚੀਨ ਕੰਟਰੋਲ ਰੇਖਾ ਤੋਂ ਪਿੱਛੇ ਹਟਣ ਲਈ ਤਿਆਰ ਨਹੀਂ ਹੈ। ਚੀਨ ਦੇ ਅੜੀਅਲ ਵਤੀਰੇ ਦੇ ਮੱਦੇਨਜ਼ਰ ਭਾਰਤ ਨੇ ਸਰਹੱਦ 'ਤੇ ਅਪਣੀ ਸਥਿਤੀ ਮਜ਼ਬੂਤ ਕਰਨੀ ਸ਼ੁਰੂ ਕਰ ਦਿਤੀ ਹੈ।
Tanks
ਭਾਰਤੀ ਫ਼ੌਜ ਨੇ ਐਤਵਾਰ ਨੂੰ ਲੇਹ ਤੋਂ 200 ਕਿਲੋਮੀਟਰ ਦੂਰ ਪੂਰਬੀ ਲੱਦਾਖ਼ ਦੇ ਚੁਮਾਰ ਡੈਮਚੋਕ ਖੇਤਰ 'ਚ ਟੈਂਕ ਅਤੇ ਪੈਦਲ ਫ਼ੌਜ ਦੇ ਵਾਹਨ ਤਾਇਨਾਤ ਕੀਤੇ ਹਨ। ਭਾਰਤੀ ਫੌਜ ਨੇ ਐਲ 13 'ਤੇ ਚੁਮਾਰ-ਡੈਮਚੋਕ ਖੇਤਰ 'ਚ ਬੀਐਮਪੀ -2 ਇਨਫੈਂਟਰੀ ਲੜਾਈ ਵਾਹਨਾਂ ਦੇ ਨਾਲ ਟੀ-90 ਅਤੇ ਟੀ-72 ਟੈਂਕਾਂ ਨੂੰ ਤਾਇਨਾਤ ਕੀਤਾ ਹੈ। ਇਨ੍ਹਾਂ ਟੈਂਕਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਉਹ ਪੂਰਬੀ ਲੱਦਾਖ਼ 'ਚ ਦੁਸ਼ਮਣ 'ਤੇ -40 ਡਿਗਰੀ ਸੈਲਸੀਅਸ ਤਾਪਮਾਨ 'ਚ ਵੀ ਹਮਲਾ ਕਰ ਸਕਦੇ ਹਨ।
Tanks
ਅਸਲ ਕੰਟਰੋਲ ਲਾਈਨ ਦੇ ਨਾਲ ਨਾਲ ਟੀ-90 ਅਤੇ ਟੀ-72 ਟੈਂਕਾਂ ਦੀ ਤਾਇਨਾਤੀ 'ਤੇ ਗੱਲ ਕਰਦਿਆਂ 14 ਕੋਰਪਸ ਦੇ ਮੇਚੀਫ ਆਫ਼ ਸਟਾਫ਼ ਮੇਜਰ ਜਨਰਲ ਅਰਵਿੰਦ ਕਪੂਰ ਨੇ ਕਿਹਾ ਕਿ ਫਾਇਰ ਐਂਡ ਫਿਊਰੀ ਭਾਰਤੀ ਫ਼ੌਜ ਦਾ ਇਕਮਾਤਰ ਗਠਨ ਹੈ। ਦੁਨੀਆ ਭਰ ਦੇ ਦੇਸ਼ਾਂ ਦੇ ਅਜਿਹੇ ਸਖ਼ਤ ਖੇਤਰਾਂ 'ਚ ਮਸ਼ੀਨੀ ਫ਼ੌਜਾਂ ਤਾਇਨਾਤ ਕੀਤੀਆਂ ਗਈਆਂ ਹਨ।
Tanks
ਇਸ ਖੇਤਰ 'ਚ ਟੈਂਕ, ਪੈਦਲ ਫੌਜਾਂ ਦੀਆਂ ਲੜਾਈ ਵਾਲੀਆਂ ਗੱਡੀਆਂ ਅਤੇ ਭਾਰੀ ਤੋਪਾਂ ਦੀ ਸੰਭਾਲ ਇਕ ਚੁਣੌਤੀ ਹੈ। ਚੀਨ ਨਾਲ ਚੱਲ ਰਹੇ ਤਣਾਅ ਬਾਰੇ ਦੱਸਦਿਆਂ ਮੇਜਰ ਜਨਰਲ ਅਰਵਿੰਦ ਕਪੂਰ ਨੇ ਕਿਹਾ ਕਿ ਚਾਲਕ ਦਲ ਅਤੇ ਉਪਕਰਣਾਂ ਦੀ ਤਿਆਰੀ ਨੂੰ ਯਕੀਨੀ ਬਣਾਉਣ ਲਈ ਜਵਾਨਾਂ ਅਤੇ ਮਸ਼ੀਨਾਂ ਦੋਵਾਂ ਲਈ ਢੁੱਕਵੇਂ ਪ੍ਰਬੰਧ ਕੀਤੇ ਗਏ ਹਨ।
Tanks
ਜ਼ਿਕਰਯੋਗ ਹੈ ਕਿ ਪੂਰਬੀ ਲੱਦਾਖ ਦੇ ਚੁਮਾਰ-ਡੈਮਚੋਕ ਖੇਤਰ 'ਚ ਭਾਰਤੀ ਫ਼ੌਜ ਦੇ ਟੀ-90 ਭੀਸ਼ਮ ਟੈਂਕ ਅਸਲ ਕੰਟਰੋਲ ਲਾਈਨ ਨੇੜੇ ਤਾਇਨਾਤ ਕੀਤੇ ਗਏ ਹਨ। ਭਵਿੱਖ 'ਚ, ਇਥੇ ਤਾਪਮਾਨ ਮਾਇਨਸ 'ਚ ਚਲਾ ਜਾਂਦਾ ਹੈ। ਅਜਿਹੀ ਸਥਿਤੀ 'ਚ ਇਨ੍ਹਾਂ ਟੈਂਕਾਂ 'ਚ ਤਿੰਨ ਕਿਸਮਾਂ ਦੇ ਬਾਲਣ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਜੋ ਇਹ ਸਰਦੀਆਂ 'ਚ ਜੰਮ ਨਾ ਜਾਵੇ।