
ਬੱਚੇ ਦੇ ਡਾਂਸ ਨੂੰ ਸੋਸ਼ਲ ਮੀਡੀਆ 'ਤੇ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।
ਨਵੀਂ ਦਿੱਲੀ - ਅੱਜ ਕੱਲ੍ਹ ਦੇ ਸੋਸ਼ਲ ਮੀਡੀਆ ਦੇ ਯੁੱਗ ਵਿਚ ਕੋਈ ਵੀ ਵੀਡੀਓ ਇੱਕ ਪਲ ਵਿਚ ਵਾਇਰਲ ਹੋ ਜਾਂਦਾ ਹੈ। ਅਜਿਹੇ ਹੀ ਵਿਚ ਹੁਣ ਇਕ ਛੋਟੇ ਬੱਚੇ ਦੀ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਵਿਚ ਉਹ ਡਾਂਸ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਬੱਚੇ ਨੇ ਬੱਸ ਸਟਾਪ 'ਤੇ ਅਜਿਹਾ ਸ਼ਾਨਦਾਰ ਡਾਂਸ ਕੀਤਾ ਕਿ ਵੀਡੀਓ ਇਕ ਪਲ ਵਿਚ ਵਾਇਰਲ ਹੋ ਗਿਆ।
ਦੱਸ ਦਈਏ ਕਿ ਪਹਿਲਾਂ ਇਹ ਵੀਡੀਓ ਟਿਕਟਾਕ 'ਤੇ ਸਾਂਝਾ ਕੀਤਾ ਗਿਆ ਸੀ ਅਤੇ ਹੁਣ ਇਹ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਇੱਕ ਛੋਟੇ ਬੱਚੇ ਨੂੰ ਸਕੂਲ ਬੱਸ ਦੀ ਉਡੀਕ ਕਰਦੇ ਹੋਏ ਡਾਂਸ ਕਰਦੇ ਦੇਖਿਆ ਜਾ ਸਕਦਾ ਹੈ। ਬੱਚੇ ਦੇ ਡਾਂਸ ਨੂੰ ਸੋਸ਼ਲ ਮੀਡੀਆ 'ਤੇ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।
ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ, ਇੰਸਟਾਗ੍ਰਾਮ ਪੇਜ ਨੇ ਲਿਖਿਆ, "ਜਦੋਂ ਬੱਸ ਸਟਾਪ ਤੁਹਾਡਾ ਡਾਂਸ ਫਲੋਰ ਹੋਵੇ। ਇਸ ਦੇ ਨਾਲ ਹੀ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਹੋਰ ਵੀ ਕਈ ਯੂਜ਼ਰਸ ਨੇ ਬੱਚੇ ਨੂੰ ਕਿਊਟ ਤੇ ਉਸ ਦੇ ਡਾਂਸ ਦੀ ਪ੍ਰਸੰਸ਼ਾ ਕੀਤੀ ਹੈ।