
ਈ-ਮੇਲ ਲਿਖ Cook ਨੇ ਕੀਤੀ ਲੜਕੀ ਦੇ ਬਣਾਏ ਐਪ ਦੀ ਪ੍ਰਸ਼ੰਸਾ
ਦੁਬਈ - ਦੁਬਈ ਵਿੱਚ ਰਹਿੰਦੀ ਇੱਕ 9 ਸਾਲਾ ਭਾਰਤੀ ਐਪ ਡਿਵੈਲਪਰ ਨੇ ਆਪਣੀ iOS ਐਪ ਨਾਲ ਐਪਲ ਦੇ ਮੁੱਖ ਕਾਰਜਕਾਰੀ ਅਧਿਕਾਰੀ ਟਿਮ ਕੁੱਕ ਦਾ ਧਿਆਨ ਖਿੱਚਿਆ ਹੈ। ਕੁੱਕ ਨੇ ਉਸ ਦੀ ਲੜਕੀ ਦੀ ਕਹਾਣੀ ਸੁਣਾਉਣ ਵਾਲੀ ਐਪ ਬਾਰੇ ਉਸ ਦੀ ਈਮੇਲ ਦਾ ਜਵਾਬ ਦਿੰਦੇ ਹੋਏ ਉਸ ਨੂੰ ਵਧਾਈ ਦਿੱਤੀ।
ਇਸ 9 ਸਾਲਾ ਲੜਕੀ ਜਿਸ ਦਾ ਨਾਂਅ ਹਾਨਾ ਹੈ, ਉਸ ਦੇ ਮਾਤਾ-ਪਿਤਾ ਇਸ ਵੇਲੇ ਬਹੁਤ ਖ਼ੁਸ਼ ਹਨ ਕਿਉਂਕਿ ਉਹ ਕੁੱਕ ਦੇ ਜਵਾਬੀ ਈਮੇਲ ਦੇ ਜਵਾਬ ਨੂੰ ਹਾਨਾ ਦੇ ਐਪ ਨੂੰ ਮਿਲੇ ਵੱਡੇ ਸਮਰਥਨ ਵਜੋਂ ਦੇਖਦੇ ਹਨ।
ਲੜਕੀ ਦੇ ਪਿਤਾ ਨੇ ਕਿਹਾ ਕਿ ਐਪਲ ਕੋਲ ਐਪ ਡਿਵੈਲਪਮੈਂਟ ਨਾਲ ਜੁੜੇ ਦਾਅਵਿਆਂ ਦੀ ਪੁਸ਼ਟੀ ਕਰਨ ਦੇ ਸਾਧਨ ਹਨ। ਹਾਨਾ ਦੀ ਕੋਡਿੰਗ ਟੀਚਰ 10 ਸਾਲਾਂ ਦੀ ਉਸ ਦੀ ਵੱਡੀ ਭੈਣ ਲੀਨਾ ਫ਼ਾਤਿਮਾ ਹੈ। ਹਾਨਾ ਦਾ ਕਹਿਣਾ ਹੈ ਕਿ ਐਪ ਤਿਆਰ ਕਰਨ ਲਈ ਉਸ ਨੂੰ ਕੋਡ ਦੀਆਂ 10,000 ਲਾਈਨਾਂ ਲਿਖਣੀਆਂ ਪਈਆਂ, ਜਿਸ ਰਾਹੀਂ ਮਾਪੇ ਆਪਣੇ ਬੱਚਿਆਂ ਲਈ ਆਪਣੀ ਅਵਾਜ਼ 'ਚ ਕਹਾਣੀਆਂ ਰਿਕਾਰਡ ਕਰ ਸਕਦੇ ਹਨ। ਹਾਨਾ ਨੇ ਦੱਸਿਆ ਕਿ ਇਸ ਐਪ ਦਾ ਵਿਚਾਰ ਉਸ ਨੂੰ ਇੱਕ ਦਸਤਾਵੇਜ਼ੀ ਫ਼ਿਲਮ ਦੇਖ ਕੇ ਆਇਆ ਸੀ।
ਹਾਨਾ ਦੀ ਵੱਡੀ ਭੈਣ ਲੀਨਾ ਵੀ ਬਹੁਤ ਮਿਹਨਤੀ ਹੈ, ਅਤੇ ਉਸ ਨੇ ਲੇਹਾਨਸ ਨਾਂਅ ਦੀ ਇੱਕ ਵੈੱਬਸਾਈਟ ਬਣਾਈ ਹੈ, ਜੋ ਬੱਚਿਆਂ ਨੂੰ ਸ਼ਬਦਾਂ, ਰੰਗਾਂ ਅਤੇ ਜਾਨਵਰਾਂ ਬਾਰੇ ਜਾਣਕਾਰੀ ਦਿੰਦੀ ਹੈ। ਕੇਰਲ 'ਚ ਹੜ੍ਹਾਂ ਕਾਰਨ ਮੱਚੀ ਤਬਾਹੀ ਦੇ ਦੌਰਾਨ ਉਸ ਨੇ ਆਪਣੀ ਵੈਬਸਾਈਟ 'ਤੇ ਮੁੱਖ ਮੰਤਰੀ ਸਹਾਇਤਾ ਫ਼ੰਡ ਦਾ ਲਿੰਕ ਵੀ ਪਾਇਆ ਸੀ।
ਹਾਨਾ ਦੀ ਇੱਛਾ ਹੈ ਕਿ ਇੱਕ ਦਿਨ ਉਹ ਐਪਲ ਦੇ ਸੀਈਓ ਟਿਮ ਕੁੱਕ ਲਈ ਕੰਮ ਕਰੇ, ਜਦ ਕਿ ਉਸ ਦੀ ਵੱਡੀ ਭੈਣ ਭਵਿੱਖ 'ਚ ਅਮਰੀਕਾ ਵਿਖੇ ਪੜ੍ਹਾਈ ਕਰਨ ਦੀ ਇੱਛਾ ਰੱਖਦੀ ਹੈ। ਲੀਨਾ ਦਾ ਕਹਿਣਾ ਹੈ ਹੈ ਕਿ ਕੋਡਿੰਗ ਵਿੱਚ ਉਸ ਨੂੰ ਅਨੰਦ ਮਿਲਦਾ ਹੈ, ਕਿਉਂ ਕਿ ਇਸ ਨਾਲ ਉਸ ਅੰਦਰ ਚੁਣੌਤੀਆਂ ਦੇ ਹੱਲ ਕਰਨ ਦੀ ਕਾਹਲ਼ ਪੈਦਾ ਹੁੰਦੀ ਹੈ। ਪੇਸ਼ੇਵਰ ਵਜੋਂ ਇਹ ਦੋਵੇਂ ਭੈਣਾਂ ਸਵੈ-ਸਿਖਿਅਤ ਕੋਡਰ ਹਨ ਅਤੇ ਜਿਨ੍ਹਾਂ ਨੂੰ ਉਨ੍ਹਾਂ ਦੇ ਮਾਪਿਆਂ ਨੇ ਘਰ ਵਿੱਚ ਹੀ ਇਸ ਪਾਸੇ ਚੱਲਣ ਲਈ ਹੱਲਾਸ਼ੇਰੀ ਦਿੱਤੀ ਗਈ ਹੀ।