
ਮੰਤਰੀ ਅਨੁਰਾਗ ਠਾਕੁਰ ਨੇ ਸਾਨਵੀ ਸੂਦ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸਾਨਵੀ ਸੂਦ ਹੋਰ ਬੱਚੀਆਂ ਲਈ ਬਣ ਸਕਦੀ ਹੈ ਮਿਸਾਲ
ਨਵੀਂ ਦਿੱਲੀ: ਭਾਰਤ ਸਰਕਾਰ ਦੇ ਯੂਥ ਅਤੇ ਸਪੋਰਟਸ ਮੰਤਰੀ ਅਨੁਰਾਗ ਠਾਕੁਰ ਨੇ ਛੋਟੀ ਉਮਰ ’ਚ ਵੱਡੀਆਂ ਮੱਲਾਂ ਮਾਰਨ ਵਾਲੀ ਸਾਨਵੀ ਸੂਦ ਨੂੰ ਸਨਮਾਨਿਤ ਕੀਤਾ। ਸਾਨਵੀ ਸੂਦ ਪਹਾੜ ਦੀ ਉੱਚੀ ਚੋਟੀ ’ਤੇ ਚੜ੍ਹ ਕੇ ਵਿਸ਼ਵ ਪੱਧਰੀ ਨਾਮਣਾ ਖੱਟ ਚੁੱਕੀ ਹੈ। ਇਸ ਲਈ ਰੂਪਨਗਰ ਦੀ ਧੀ ਸਾਨਵੀ ਸੂਦ ਨੂੰ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਖਾਸ ਤੌਰ 'ਤੇ ਬੁਲਾਵਾ ਭੇਜ ਕੇ ਆਪਣੇ ਗ੍ਰਹਿ ਦਿੱਲੀ ਵਿਖੇ ਸਨਮਾਨਿਤ ਕੀਤਾ।
ਇਸ ਦੌਰਾਨ ਮੰਤਰੀ ਅਨੁਰਾਗ ਠਾਕੁਰ ਨੇ ਸਾਨਵੀ ਸੂਦ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸਾਨਵੀ ਸੂਦ ਹੋਰ ਬੱਚੀਆਂ ਲਈ ਮਿਸਾਲ ਬਣ ਸਕਦੀ ਹੈ। ਉਨ੍ਹਾਂ ਜਿੱਥੇ ਸਾਨਵੀ ਨੂੰ ਭਵਿੱਖ ਲਈ ਉਤਸ਼ਾਹਤ ਕੀਤਾ ਉਥੇ ਹੀ ਹੋਰ ਬੱਚੀਆਂ ਦੇ ਉੱਜਵਲ ਭਵਿੱਖ ਲਈ ਭਾਰਤ ਸਰਕਾਰ ਵਲੋਂ ਹਰ ਪ੍ਰਕਾਰ ਦੀ ਸਹਾਇਤਾ ਮੁਹੱਇਆ ਕਰਵਾਉਣ ਦੀ ਵਚਨਬੱਧਤਾ ਵੀ ਪ੍ਰਗਟਾਈ। ਇਸ ਮੌਕੇ ਸਾਨਵੀ ਸੂਦ ਵਲੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਲਈ ਮੰਗ ਪੱਤਰ ਵੀ ਅਨੁਰਾਗ ਠਾਕੁਰ ਨੂੰ ਭੇਟ ਕੀਤਾ।