ਸਿਹਤ ਮੰਤਰਾਲੇ ਦੁਆਰਾ ਮੰਗਲਵਾਰ ਨੂੰ ਇਕ ਆੰਕੜਾ ਜਾਰੀ ਕੀਤਾ ਗਿਆ।
ਨਵੀਂ ਦਿੱਲੀ: ਦੁਨੀਆਂ ਭਰ 'ਚ ਕੋਰੋਨਾ ਵਾਇਰਸ ਮਹਾਮਾਰੀ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਸ ਦੇ ਚਲਦੇ ਅੱਜ ਕੁੱਲ ਅੰਕੜਾ ਚਾਰ ਕਰੋੜ, 37 ਲੱਖ ਹੋ ਗਿਆ ਹੈ। ਕੋਰੋਨਾ ਵਾਇਰਸ ਨਾਲ ਹੁਣ ਤਕ 11 ਲੱਖ, 64 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਦੇਸ਼ 'ਚ 36 ਹਜ਼ਾਰ 4 ਸੌ 69 ਸੰਕ੍ਰਮਣ ਦੇ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਭਾਰਤ 'ਚ ਕੁੱਲ ਸੰਕ੍ਰਮਿਤਾਂ ਦਾ ਅੰਕੜਾ 79 ਲੱਖ ਤੋਂ ਪਾਰ ਪਹੁੰਚ ਗਿਆ ਹੈ ਤੇ ਮਰਨ ਵਾਲਿਆਂ ਦੀ ਗਿਣਤੀ 1 ਲੱਖ ਤੋਂ ਪਾਰ ਪਹੁੰਚ ਗਈ ਹੈ।
ਸਿਹਤ ਮੰਤਰਾਲੇ ਦੁਆਰਾ ਮੰਗਲਵਾਰ ਨੂੰ ਇਕ ਆੰਕੜਾ ਜਾਰੀ ਕੀਤਾ ਗਿਆ। ਪਿਛਲੇ 24 ਘੰਟਿਆਂ 'ਚ ਕੋਵਿਡ-19 ਸੰਕ੍ਰਮਣ ਦੇ ਕੁੱਲ ਸਰਗਰਮ ਦਾ ਅੰਕੜਾ 6 ਲੱਖ 25 ਹਜ਼ਾਰ 8 ਸੌ 42 'ਤੇ ਪਹੁੰਚ ਗਿਆ ਹੈ ਭਾਵ ਇਸ 'ਚ 63 ਹਜ਼ਾਰ 8 ਸੌ 42 ਮਾਮਲਿਆਂ ਦੀ ਕਮੀ ਆਈ ਹੈ। ਅਮਰੀਕਾ ਕੋਰੋਨਾ ਪ੍ਰਭਾਵਿਤ ਮੁਲਕਾਂ 'ਚੋਂ ਪਹਿਲੇ ਨੰਬਰ 'ਤੇ ਹੈ ਜਿੱਥੇ ਹੁਣ ਤਕ 89 ਲੱਖ, 62 ਹਜ਼ਾਰ, 783 ਮਾਮਲੇ ਤੇ ਦੋ ਲੱਖ, 37 ਹਜ਼ਾਰ, 45 ਮੌਤਾਂ ਹੋ ਚੁੱਕੀਆਂ ਹਨ।