
Delhi police Video viral: ਕਾਰ ਚਾਲਕ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ
Delhi police Video viral: ਰਾਜਧਾਨੀ ਦਿੱਲੀ 'ਚ ਦਿੱਲੀ ਪੁਲਿਸ ਦੇ ਕਾਂਸਟੇਬਲ ਨੂੰ ਟੱਕਰ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਹਾਦਸਾ ਕਨਾਟ ਪਲੇਸ ਕੋਲ ਵਾਪਰਿਆ ਅਤੇ ਦਿੱਲੀ ਪੁਲਿਸ ਦਾ ਮੁਲਾਜ਼ਮ ਜ਼ਖ਼ਮੀ ਹੋ ਗਿਆ। ਦਿੱਲੀ ਪੁਲਿਸ ਦੇ ਕਰਮਚਾਰੀ ਨੂੰ ਕਨਾਟ ਪਲੇਸ ਨੇੜੇ ਇੱਕ ਐਸਯੂਵੀ ਨੇ ਟੱਕਰ ਮਾਰ ਦਿਤੀ, ਜਿਸ ਕਾਰਨ ਉਹ ਹਵਾ ਵਿੱਚ ਕਈ ਫੁੱਟ ਉੱਛਲ ਗਿਆ। ਘਟਨਾ ਦੀ (Delhi police Video viral) ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਕਾਂਸਟੇਬਲ ਨਾਲ ਇਹ ਘਟਨਾ 24 ਅਕਤੂਬਰ ਨੂੰ ਵਾਪਰੀ ਸੀ।
ਇਹ ਵੀ ਪੜ੍ਹੋ: Punjabi youth died in America: 9 ਮਹੀਨੇ ਪਹਿਲਾਂ ਅਮਰੀਕਾ ਗਏ ਪੰਜਾਬੀ ਨੌਜਵਾਨ ਦੀ ਹੋਈ ਮੌਤ
ਦੱਸ ਦੇਈਏ ਕਿ 24 ਅਕਤੂਬਰ ਨੂੰ ਰਾਤ 1 ਵਜੇ ਦਿੱਲੀ ਪੁਲਿਸ ਦੇ ਕਾਂਸਟੇਬਲ ਨਾਲ ਹਾਦਸਾ ਵਾਪਰ ਗਿਆ ਸੀ। ਦਿੱਲੀ ਪੁਲਿਸ ਦਾ ਸਟਾਫ ਕਨਾਟ ਪਲੇਸ ਦੇ ਬਾਹਰੀ ਸਰਕਲ 'ਤੇ ਨਾਕਾ ਲਗਾ ਕੇ ਵਾਹਨਾਂ ਦੀ ਚੈਕਿੰਗ ਕਰ ਰਿਹਾ ਸੀ। ਉਦੋਂ ਇੱਕ ਐਸਯੂਵੀ ਕਾਰ ਤੇਜ਼ ਰਫ਼ਤਾਰ ਨਾਲ ਆਈ ਅਤੇ ਦਿੱਲੀ ਪੁਲਿਸ ਦੇ ਮੁਲਾਜ਼ਮ ਨੂੰ ਟੱਕਰ ਮਾਰ ਕੇ ਭੱਜ ਗਈ। ਟੱਕਰ ਹੁੰਦੇ ਹੀ ਕਾਂਸਟੇਬਲ ਹਵਾ ਕਈ ਫੁੱਟ ਦੂਰ ਜਾ ਕੇ ਡਿੱਗਿਆ ਤੇ ਜ਼ਖ਼ਮੀ ਹੋ ਗਿਆ। ਜ਼ਖ਼ਮੀ ਕਾਂਸਟੇਬਲ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਫਿਲਹਾਲ ਪੁਲਿਸ ਨੇ ਕਾਰ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ।
ਇਹ ਵੀ ਪੜ੍ਹੋ: Rampura Phul News: ਰਾਮਪੁਰਾ ਫੂਲ ਦੇ ਅਮਰਿੰਦਰ ਖਿੱਪਲ ਨੇ ਨਿਊਜ਼ੀਲੈਂਡ ’ਚ ਪੰਜਾਬ ਦਾ ਮਾਣ ਵਧਾਇਆ