Odisha News: ਚੱਕਰਵਾਤ ਅਤੇ ਮੀਂਹ ਕਾਰਨ ਓਡੀਸ਼ਾ ’ਚ 1.75 ਲੱਖ ਏਕੜ ਫ਼ਸਲਾਂ ਨੂੰ ਨੁਕਸਾਨ
Published : Oct 27, 2024, 8:01 am IST
Updated : Oct 27, 2024, 8:01 am IST
SHARE ARTICLE
1.75 lakh acres of crops damaged in Odisha due to cyclone and rain
1.75 lakh acres of crops damaged in Odisha due to cyclone and rain

Odisha News: 2.80 ਲੱਖ ਏਕੜ ਜ਼ਮੀਨ ਪਾਣੀ ’ਚ ਡੁੱਬੀ

 

Odisha News:  ਓਡੀਸ਼ਾ ’ਚ ਚੱਕਰਵਾਤੀ ਤੂਫਾਨ ‘ਦਾਨਾ’ ਅਤੇ ਮੀਂਹ ਕਾਰਨ 1.75 ਲੱਖ ਏਕੜ ਜ਼ਮੀਨ ’ਤੇ ਫਸਲਾਂ ਤਬਾਹ ਹੋਣ ਅਤੇ 2.80 ਲੱਖ ਏਕੜ ਜ਼ਮੀਨ ਪਾਣੀ ’ਚ ਡੁੱਬਣ ਦੀ ਸੰਭਾਵਨਾ ਹੈ। ਇਕ ਸੀਨੀਅਰ ਅਧਿਕਾਰੀ ਨੇ ਸ਼ੁਰੂਆਤੀ ਅਨੁਮਾਨਾਂ ਦਾ ਹਵਾਲਾ ਦਿੰਦੇ ਹੋਏ ਸਨਿਚਰਵਾਰ ਨੂੰ ਇਹ ਜਾਣਕਾਰੀ ਦਿਤੀ।

ਅਧਿਕਾਰੀ ਨੇ ਦਸਿਆ ਕਿ ਸੂਬਾ ਸਰਕਾਰ ਨੇ ਖੇਤੀਬਾੜੀ ਅਤੇ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਚੱਕਰਵਾਤ ਕਾਰਨ ਫਸਲਾਂ ਦੇ ਹੋਏ ਨੁਕਸਾਨ ਦਾ ਮੁਲਾਂਕਣ ਕਰਨ ਦੇ ਹੁਕਮ ਦਿਤੇ ਹਨ। ਖੇਤੀਬਾੜੀ ਅਤੇ ਕਿਸਾਨ ਸਸ਼ਕਤੀਕਰਨ ਵਿਭਾਗ ਦੇ ਪ੍ਰਮੁੱਖ ਸਕੱਤਰ ਅਰਬਿੰਦ ਪਾਧੀ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਇਕ ਪੋਸਟ ਵਿਚ ਕਿਹਾ ਕਿ ਸ਼ੁਰੂਆਤੀ ਰੀਪੋਰਟਾਂ ਅਨੁਸਾਰ ਭਿਆਨਕ ਚੱਕਰਵਾਤੀ ਤੂਫਾਨ ‘ਦਾਨਾ’ ਕਾਰਨ 1,75,000 ਏਕੜ (69,995 ਹੈਕਟੇਅਰ) ਜ਼ਮੀਨ ’ਤੇ ਫੈਲੀਆਂ ਫਸਲਾਂ ਦੇ ਤਬਾਹ ਹੋਣ ਦੀ ਸੰਭਾਵਨਾ ਹੈ।

ਅੰਦਾਜ਼ਨ 2,80,000 ਏਕੜ (1,12,310 ਹੈਕਟੇਅਰ) ਜ਼ਮੀਨ ’ਤੇ ਫਸਲਾਂ ਦੇ ਪਾਣੀ ’ਚ ਡੁੱਬਣ ਦਾ ਸ਼ੱਕ ਹੈ। ਮੁੱਖ ਮੰਤਰੀ ਮੋਹਨ ਚਰਨ ਮਾਝੀ ਨੇ ਕਿਹਾ ਕਿ ਖੇਤੀਬਾੜੀ ਖੇਤਰ ਨੂੰ ਹੋਏ ਨੁਕਸਾਨ ਦਾ ਅੰਤਿਮ ਅਨੁਮਾਨ ਵਿਸਥਾਰਤ ਰੀਪੋਰਟ ਤੋਂ ਪਤਾ ਲੱਗੇਗਾ, ਜਿਸ ਦੇ ਆਧਾਰ ’ਤੇ ਸਰਕਾਰ ਕਿਸਾਨਾਂ ਲਈ ਮੁਆਵਜ਼ੇ ਬਾਰੇ ਫੈਸਲਾ ਕਰੇਗੀ।  ਉਨ੍ਹਾਂ ਕਿਹਾ ਕਿ ਚੱਕਰਵਾਤ ਤੋਂ ਬਚਾਅ ਲਈ ਸਥਾਪਤ ਕੀਤੇ ਗਏ ਸ਼ੈਲਟਰਾਂ ’ਚ ਲਗਭਗ ਅੱਠ ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ ਤਕ ਪਹੁੰਚਾਇਆ ਗਿਆ ਹੈ।   

 

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement