
ਫ਼ੌਜ ਨੇ ਅਪਣਾ ਵਾਅਦਾ ਪੂਰਾ ਕੀਤਾ ਅਤੇ ਸੌਹੇਲ ਵੱਲੋਂ ਗੋਲੀਆਂ ਚਲਾਏ ਜਾਣ ਦੇ ਬਾਵਜੂਦ ਉਸ ਨੂੰ ਮਾਰਿਆ ਨਹੀਂ, ਜਿਉਂਦਾ ਫੜ ਲਿਆ।
ਜੰਮੂ-ਕਸ਼ਮੀਰ, ( ਪੀਟੀਆਈ ) : ਜੰਮੂ-ਕਸ਼ਮੀਰ ਵਿਖੇ ਫ਼ੋਜ ਨੇ ਅਤਿਵਾਦੀ ਬਣੇ ਇਕ ਸਥਾਨਕ ਨੌਜਵਾਨ ਦੇ ਪਰਵਾਰ ਨਾਲ ਕੀਤਾ ਵਾਅਦਾ ਪੂਰਾ ਕੀਤਾ ਅਤੇ ਉਸ ਨੂੰ ਜਿਉਂਦਾ ਫੜਿਆ। ਸੋਹੇਲ ਨਾਮ ਦਾ ਇਹ ਅਤਿਵਾਦੀ ਚਾਰ ਮਹੀਨੇ ਪਹਿਲਾ ਜੈਸ਼-ਏ-ਮਹੁੰਮਦ ਅਤਿਵਾਦੀ ਸੰਗਠਨ ਨਾਲ ਜੁੜਿਆ ਸੀ। ਫ਼ੌਜ ਦੇ ਅਧਿਕਾਰੀ ਜਦ ਉਸ ਦੇ ਘਰ ਗਏ ਤਾਂ ਉਸ ਦੀ ਮਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਉਸ ਨੂੰ ਮੁਕਾਬਲੇ ਦੌਰਾਨ ਜਾਨ ਤੋਂ ਨਹੀਂ ਮਾਰਨਗੇ।
Encounter
ਫ਼ੌਜ ਨੇ ਅਪਣਾ ਵਾਅਦਾ ਪੂਰਾ ਕੀਤਾ ਅਤੇ ਸੌਹੇਲ ਵੱਲੋਂ ਗੋਲੀਆਂ ਚਲਾਏ ਜਾਣ ਦੇ ਬਾਵਜੂਦ ਉਸ ਨੂੰ ਮਾਰਿਆ ਨਹੀਂ, ਜਿਉਂਦਾ ਫੜ ਲਿਆ। ਕਰਨਲ ਐਸ.ਰਾਘਵ ਨੇ ਦੱਸਿਆ ਕਿ ਕਸ਼ਮੀਰ ਦੇ ਕੁਰੂ ਦਾ ਰਹਿਣ ਵਾਲਾ ਸੌਹੇਲ ਨਿਸਾਰ ਲੋਨ ਜੋ ਕਿ ਸੀ ਵਰਗ ਦਾ ਅਤਿਵਾਦੀ ਸੀ ਉਸ ਨੂੰ ਜਿਉਂਦਾ ਫੜ ਲਿਆ ਗਿਆ ਹੈ। ਸੋਹੇਲ ਚਾਰ ਮਹੀਨੇ ਪਹਿਲਾਂ ਜੈਸ਼-ਏ-ਮੁਹੰਮਦ ਵਿਚ ਸ਼ਾਮਲ ਹੋਇਆ ਸੀ। ਜਦ ਅਸੀਂ ਉਸ ਦੇ ਘਰ ਗਏ ਸਾਂ ਤਾਂ ਉਸ ਦੀ ਮਾਂ ਅਤੇ ਭੈਣ ਨੇ ਸੋਹੇਲ ਨੂੰ ਘਰ ਵਾਪਸ ਆਉਣ ਦੀ ਅਪੀਲ ਕੀਤੀ ਸੀ। ਅਸੀਂ ਉਸ ਦੀ ਮਾਂ ਨੂੰ ਵਾਅਦਾ ਕੀਤਾ ਸੀ ਕਿ
ਜੇਕਰ ਉਹ ਸਾਡੇ ਸਾਹਮਣੇ ਆਉਂਦਾ ਹੈ ਤਾਂ ਅਸੀਂ ਉਸ ਦਾ ਇਨੰਕਾਉਂਟਰ ਨਹੀਂ ਕਰਾਂਗੇ। ਲੈਫਟੀਨੈਂਟ ਕਰਨਲ ਨੇ ਦੱਸਿਆ ਕਿ ਅਸੀਂ ਪਿਛਲੇ ਇਕ ਮਹੀਨੇ ਤੋਂ ਗਤੀਵਿਧੀਆਂ 'ਤੇ ਨਜ਼ਰ ਰੱਖੀ ਹੋਈ ਸੀ ਅਤੇ ਬਿਜਨਾਰੀ ਇਲਾਕੇ ਵਿਚ ਘੇਰਾਬੰਦੀ ਕਰ ਰੱਖੀ ਸੀ। ਜੈਸ਼-ਏ-ਮੁਹੰਮਦ ਦੇ ਹੋਰ ਅਤਿਵਾਦੀ ਵੀ ਗ੍ਰਿਫਤਾਰ ਕੀਤੇ ਗਏ। ਉਨ੍ਹਾਂ ਤੋਂ ਪਾਕ ਅਤਿਵਾਦੀ ਅਤੇ ਸੋਹੇਲ ਦੇ ਠਿਕਾਣੇ ਦਾ ਪਤਾ ਲਗਿਆ ਸੀ। ਸੁਰੱਖਿਆਬਲਾਂ ਨੇ ਸੋਹੇਲ ਨੂੰ ਪੁਲਿਸ ਦੇ ਹਵਾਲੇ ਕਰ ਦਿਤਾ। ਅਤਿਵਾਦੀਆਂ ਕੋਲੋਂ ਏਕੇ-47 ਸਮੇਤ ਹੋਰ ਹਥਿਆਰ ਵੀ ਮਿਲੇ ਹਨ।