
ਸਾਲ 1971 ਦੀ ਜੰਗ 'ਚ ਪਾਕਿਸਤਾਨ 'ਚ ਜੰਗਬੰਦੀ ਬਣਾਏ ਗਏ ਅਪਣੇ ਪਤੀ ਦੀ ਆਜ਼ਾਦੀ ਲਈ ਚਾਰ ਦਹਾਕਿਆਂ ਤੋਂ ਲਗਾਤਾਰ ਕੋਸ਼ਿਸ਼ ਕਰ ਰਹੀ..........
ਜੰਮੂ : ਸਾਲ 1971 ਦੀ ਜੰਗ 'ਚ ਪਾਕਿਸਤਾਨ 'ਚ ਜੰਗਬੰਦੀ ਬਣਾਏ ਗਏ ਅਪਣੇ ਪਤੀ ਦੀ ਆਜ਼ਾਦੀ ਲਈ ਚਾਰ ਦਹਾਕਿਆਂ ਤੋਂ ਲਗਾਤਾਰ ਕੋਸ਼ਿਸ਼ ਕਰ ਰਹੀ ਨਿਰਮਲ ਕੌਰ ਨੂੰ ਕਰਤਾਰਪੁਰ ਲਾਂਘਾ ਬਣਨ ਨਾਲ ਅਪਣੇ ਪਤੀ ਦੀ ਰਿਹਾਈ ਲਈ ਉਮੀਦ ਦੀ ਨਵੀਂ ਕਿਰਨ ਜਾਗੀ ਹੈ। ਭਾਰਤ ਅਤੇ ਪਾਕਿਸਤਾਨ ਵਲੋਂ ਸਰਹੱਦ ਪਾਰ ਗੁਰਦਵਾਰਾ ਦਰਬਾਰ ਸਾਹਿਬ ਤਕ ਲਾਂਘਾ ਖੋਲ੍ਹਣ ਲਈ ਰਾਜ਼ੀ ਹੋਣ 'ਤੇ ਸੂਬੇਦਾਰ ਅੱਸਾ ਸਿੰਘ ਨੂੰ ਨਵੀਂ ਉਮੀਦ ਜਾਗੀ ਹੈ ਕਿ ਦੋਵੇਂ ਦੇਸ਼ਾਂ ਦੇ ਰਿਸ਼ਤਿਆਂ 'ਚ ਸੁਧਾਰ ਹੋਵੇਗਾ ਅਤੇ ਉਹ ਜੰਗੀਬੰਦੀਆਂ ਦੇ ਮੁੱਦੇ 'ਤੇ ਵੀ ਧਿਆਨ ਦੇਣਗੇ। ਇਸ ਨਾਲ ਜੰਗੀਬੰਦੀਆਂ ਦੀ ਛੇਤੀ ਵਾਪਸੀ ਹੋ ਸਕੇਗੀ।
ਨਿਰਮਲ ਕੌਰ ਨੇ ਜੰਗਬੰਦੀਆਂ ਦੀ ਰਿਹਾਈ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਭਾਵੁਕ ਅਪੀਲ ਕਰਦਿਆਂ ਕਿਹਾ, ''ਮੇਰੇ ਬੱਚੇ ਅਪਣੇ ਪਿਤਾ ਲਈ 47 ਸਾਲ ਤੋਂ ਉਡੀਕ ਕਰ ਰਹੇ ਹਨ। ਜੰਗਬੰਦੀਆਂ ਦੀ ਵਾਪਸੀ ਯਕੀਨੀ ਕਰਨ ਤੋਂ ਜ਼ਿਆਦਾ ਭਰੋਸਾ ਕਾਇਮ ਕਰਨ ਦਾ ਕੋਈ ਹੋਰ ਉਪਾਅ ਨਹੀਂ ਹੈ।'' ਉਨ੍ਹਾਂ ਕਿਹਾ ਕਿ ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਨੇ ਪਹਿਲਾਂ ਵੀ ਉਨ੍ਹਾਂ ਦੀ ਮਦਦ ਕੀਤੀ ਸੀ। ਉਨ੍ਹਾਂ ਕਿਹਾ, ''ਸਾਨੂੰ ਉਮੀਦ ਹੈ ਕਿ ਉਹ ਸਾਡੇ ਦੁੱਖ ਖ਼ਤਮ ਕਰਨ ਲਈ ਸਾਡਾ ਮੁੱਦਾ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਕੋਲ ਚੁੱਕਣਗੇ।'' (ਪੀਟੀਆਈ)