ਲਗਾਤਾਰ 87 ਘੰਟੇ ਖਾਣਾ ਬਣਾ ਕੇ ਭਾਰਤੀ chef ਨੇ ਭਰਿਆ 20 ਹਜ਼ਾਰ ਅਨਾਥਾਂ ਦਾ ਢਿੱਡ
Published : Nov 27, 2019, 1:49 pm IST
Updated : Nov 27, 2019, 1:49 pm IST
SHARE ARTICLE
Indian woman cooks 87 hrs non-stop, feeds 20,000 people, sets Guinness World Record
Indian woman cooks 87 hrs non-stop, feeds 20,000 people, sets Guinness World Record

ਉਨ੍ਹਾਂ ਦਾ ਨਾਂਅ ਗਿੰਨੀਜ਼ ਵਰਲਡ ਰਿਕਾਰਡਜ਼ ’ਚ ਦਰਜ ਕੀਤਾ ਗਿਆ ਹੈ

ਨਵੀਂ ਦਿੱਲੀ- ਭਾਰਤ ਦੀ 39 ਸਾਲਾ ਸ਼ੈਫ਼ ਲਤਾ ਟੰਡਨ ਨੇ 87.45 ਘੰਟੇ ਲਗਾਤਾਰ ਖਾਣਾ ਪਕਾ ਕੇ ਸਭ ਤੋਂ ਲੰਮੇ ਸਮੇਂ ਤੱਕ ਖਾਣਾ ਪਕਾਉਣ ਦਾ ਵਿਸ਼ਵ ਰਿਕਾਰਡ ਕਾਇਮ ਕਰ ਦਿੱਤਾ ਹੈ। ਉਨ੍ਹਾਂ ਦਾ ਨਾਂਅ ਗਿੰਨੀਜ਼ ਵਰਲਡ ਰਿਕਾਰਡਜ਼ ’ਚ ਦਰਜ ਕੀਤਾ ਗਿਆ ਹੈ। ਵਿਸ਼ਵ ਰਿਕਾਰਡ ਬਣਾਉਣ ਵਾਲੀ ਲਤਾ ਟੰਡਨ ਨੇ ਦੱਸਿਆ ਕਿ ਗਿੰਨੀਜ਼ ਵਰਲਡ ਰਿਕਾਰਡਜ਼ ਨੇ ਉਨ੍ਹਾਂ ਦੇ ਇਸ ਕਾਰਨਾਮੇ ਨੂੰ ‘ਲੌਂਗੈਸਟ ਕੁਕਿੰਗ ਮੈਰਾਥਨ’ (ਵਿਅਕਤੀਗਤ) ਭਾਵ ‘ਸਭ ਤੋਂ ਲੰਮਾ ਸਮਾਂ ਖਾਣਾ ਪਕਾਉਣ’ ਵਜੋਂ ਮਾਨਤਾ ਦਿੱਤੀ ਹੈ। ਉਨ੍ਹਾਂ ਨੂੰ ਬਾਕਾਇਦਾ ਅਧਿਕਾਰਤ ਸਰਟੀਫ਼ਿਕੇਟ ਵੀ ਜਾਰੀ ਕੀਤਾ ਗਿਆ ਹੈ।

Indian woman cooks 87 hrs non-stop, feeds 20,000 people, sets Guinness World RecordIndian woman cooks 87 hrs non-stop, feeds 20,000 people, sets Guinness World Record

ਮੱਧ ਪ੍ਰਦੇਸ਼ ਦੇ ਰੀਵਾ ਦੇ ਜੰਮਪਲ਼ ਤੇ ਵਿਆਹੁਤਾ ਲਤਾ ਟੰਡਨ ਨੇ ਦੱਸਿਆ ਕਿ ਉਨ੍ਹਾਂ ਨੇ ਇਸੇ ਸ਼ਹਿਰ ਦੇ ਇੱਕ ਹੋਟਲ ’ਚ 3 ਤੋਂ 7 ਸਤੰਬਰ ਦੌਰਾਨ 87 ਘੰਟੇ 45 ਮਿੰਟਾਂ ਤੱਕ ਲਗਭਗ 1,600 ਕਿਲੋਗ੍ਰਾਮ ਖਾਣਾ ਪਕਾਇਆ ਤੇ ਗਿੰਨੀਜ਼ ਵਰਲਡ ਰਿਕਾਰਡ ਸਾਹਮਣੇ ਰਿਕਾਰਡ ਦਾ ਦਾਅਵਾ ਪੇਸ਼ ਕੀਤਾ ਸੀ। ਇਸ ਦੌਰਾਨ ਉਨ੍ਹਾਂ ਗੈਸ ਦੇ ਚੁੱਲ੍ਹੇ ਉੱਤੇ ਅੱਠ ਬਰਨਰਾਂ ਦੀ ਵਰਤੋਂ ਕੀਤੀ ਤੇ ਚੌਲ਼ ਦੇ ਅਲੱਗ–ਅਲੱਗ ਪਕਵਾਨ, ਛੋਲੇ, ਰਾਜਮਾਂਹ, ਕਈ ਤਰ੍ਹਾਂ ਦੀਆਂ ਦਾਲ਼ਾਂ, ਕੜ੍ਹੀ, ਵੜਾ ਪਾਓ, ਸੈਂਡਵਿਚ, ਹਲਵਾ ਤੇ ਖੀਰ ਸਮੇਤ ਕੋਈ 30 ਪਕਵਾਨ ਪਕਾਏ।

Indian woman cooks 87 hrs non-stop, feeds 20,000 people, sets Guinness World RecordIndian woman cooks 87 hrs non-stop, feeds 20,000 people, sets Guinness World Record

ਉਹ ਖਾਣਾ ਬਣਾਉਂਦੇ ਜਾ ਰਹੇ ਸਨ ਤੇ ਉੱਥੇ ਮੌਜੂਦ ਜੱਜਾਂ ਸਮੇਤ ਆਮ ਦਰਸ਼ਕਾਂ ਦੇ ਮੂੰਹ ਵਿਚ ਉਨ੍ਹਾਂ ਖਾਣਿਆਂ ਦੀ ਖ਼ੁਸ਼ਬੂ ਨਾਲ ਹੀ ਪਾਣੀ ਭਰਦਾ ਜਾ ਰਿਹਾ ਸੀ। ਸ੍ਰੀਮਤੀ ਲਤਾ ਟੰਡਨ ਨੇ ਇਹ ਖਾਣੇ ਬਣਾਏ ਵੀ ਬਹੁਤ ਸੁਆਦੀ ਸਨ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਬਣਾਇਆ ਗਿਆ ਖਾਣਾ ਲਗਭਗ 20,000 ਲੋਕਾਂ ਨੂੰ ਖਵਾਇਆ ਗਿਆ। ਜਿਸ ਵਿਚ ਅਨਾਥ ਬੱਚੇ, ਅੰਗਹੀਣ ਲੜਕੇ-ਲੜਕੀਆਂ  ਅਤੇ ਹੋਰ ਕਈ ਬਜ਼ੁਰਗ ਸ਼ਾਮਿਲ ਸਨ। ਉਹਨਾਂ ਨੇ ਕਿਹਾ ਕਿ ਭਾਰਤ ਦਾ ਪਾਰੰਪਰਿਕ ਖਾਣਾ ਹਰ ਮਾਮਲੇ ਵਿਚ ਬਹੁਤ ਵਧੀਆ ਹੁੰਦਾ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹ ਅਪਣੇ ਖਾਣੇ ਨੂੰ ਦੁਨੀਆਂ ਭਰ ਵਿਚ ਪਹੁੰਚਾਉਣਾ ਚਾਹੁੰਦੀ ਹੈ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement