
ਕਾਂਗਰਸ ਕਿਸਾਨਾਂ ਦੇ ਨਾਲ ਚੱਟਾਨ ਵਾਂਗ ਖੜ੍ਹੀ ਹੈ।
ਪਾਣੀਪਤ: ਕਿਸਾਨਾਂ ਦਾ ਕਾਫਲਾ ਪੰਜਾਬ ਤੋਂ ਚੱਲ ਕੇ ਹੁਣ ਹਰਿਆਣਾ ਹੁੰਦਾ ਹੋਇਆ ਪਾਣੀਪਤ ਪਹੁੰਚਿਆ ਹੈ। ਇਸ ਦੌਰਾਨ ਕਿਸਾਨਾਂ ਨੂੰ ਹਰਿਆਣਾ ਤੋਂ ਦਿੱਲੀ ਜਾਣ 'ਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਪਰ ਕਿਸਾਨ ਹੁਣ ਪਾਣੀਪਤ ਪਹੁੰਚ ਗਏ ਹਨ। ਦਿੱਲੀ ਤਕ ਦਾ ਸਫਰ ਕਿਸਾਨਾਂ ਨੇ ਇਕੱਲਿਆਂ ਹੀ ਤੈਅ ਕਰਨਾ ਸੀ। ਪੰਜਾਬ 'ਚ ਸਿਆਸੀ ਲੀਡਰਾਂ ਨੇ ਬਿਆਨਬਾਜ਼ੀ ਤਾਂ ਬੈਠੇ ਬਿਠਾਏ ਬਹੁਤ ਕੀਤੀ, ਖੱਟਰ ਸਰਕਾਰ ਦੀ ਨਿਖੇਧੀ ਵੀ ਕੀਤੀ ਪਰ ਕਿਸਾਨਾਂ ਦੇ ਨਾਲ ਤੁਰਨ ਦਾ ਹੌਸਲਾ ਨਹੀਂ ਦਿਖਾਇਆ।
ਅਜਿਹੇ 'ਚ ਹੁਣ ਕਾਂਗਰਸ ਲੀਡਰ ਰਣਦੀਪ ਸੁਰਜੇਵਾਲਾ ਇਸ ਕਾਫਲੇ ਵਿੱਚ ਸ਼ਾਮਲ ਹੋਏ ਹਨ। ਉਨ੍ਹਾਂ ਨੇ ਟਵੀਟ ਕਰ ਜਾਣਕਾਰੀ ਦਿੱਤੀ ਕਿ ਕਾਂਗਰਸ ਕਿਸਾਨਾਂ ਦੇ ਨਾਲ ਚੱਟਾਨ ਵਾਂਗ ਖੜ੍ਹੀ ਹੈ। ਉਨ੍ਹਾਂ ਨੇ ਕਿਸਾਨਾਂ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਹਨ।