
ਸਾਰੇ ਯਾਤਰੀ ਸੁਰੱਖਿਅਤ
ਪਟਨਾ: ਬੈਂਗਲੁਰੂ ਤੋਂ ਪਟਨਾ ਜਾ ਰਹੇ ਗੋ ਏਅਰ ਦੇ ਜਹਾਜ਼ ਦੀ ਨਾਗਪੁਰ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਕੀਤੀ ਗਈ। ਐਮਰਜੈਂਸੀ ਲੈਂਡਿੰਗ ਕਾਰਨ ਜਹਾਜ਼ 'ਚ ਸਵਾਰ 139 ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਸਹਿਮ ਗਏ।
PHOTO
ਦੱਸਿਆ ਜਾ ਰਿਹਾ ਹੈ ਕਿ ਇੰਜਣ ਦੀ ਖਰਾਬੀ ਕਾਰਨ ਪਾਇਲਟਾਂ ਨੇ ਅਚਾਨਕ ਜਹਾਜ਼ ਨੂੰ ਲੈਂਡ ਕਰਨ ਦਾ ਫੈਸਲਾ ਕੀਤਾ। ਫਿਲਹਾਲ ਸਾਰੇ ਯਾਤਰੀ ਸੁਰੱਖਿਅਤ ਹਨ। ਯਾਤਰੀਆਂ ਨੂੰ ਦੂਜੇ ਜਹਾਜ਼ ਰਾਹੀਂ ਪਟਨਾ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ।