
ਟੀਕਾਕਰਨ ਦੇ ਖ਼ਰਾਬ ਅੰਕੜੇ ਇੱਕ ਵਿਅਕਤੀ ਦੀ ਤਸਵੀਰ ਦੇ ਪਿੱਛੇ ਲੰਬਾ ਸਮਾਂ ਨਹੀਂ ਲੁਕੋਏ ਜਾ ਸਕਦੇ।
ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਕੋਰੋਨਾ ਦੇ ਨਵੇਂ ਰੂਪ ਨੂੰ ਗੰਭੀਰ ਰੂਪ ਦੱਸਦਿਆਂ ਕਿਹਾ ਕਿ ਹੁਣ ਕੇਂਦਰ ਸਰਕਾਰ ਨੂੰ ਸਾਰੇ ਦੇਸ਼ ਵਾਸੀਆਂ ਦੀ ਸੁਰੱਖਿਆ ਲਈ ਗੰਭੀਰ ਹੋਣਾ ਚਾਹੀਦਾ ਹੈ। ਇਸ ਬਾਬਤ ਉਨ੍ਹਾਂ ਨੇ ਇੱਕ ਟਵੀਟ ਕਰਕੇ ਕਿਹਾ ਕਿ ਹੁਣ ਤੱਕ ਦੇਸ਼ ਵਿਚ ਕੇਵਲ 31.19 ਪ੍ਰਤੀਸ਼ਤ ਆਬਾਦੀ ਨੂੰ ਕੋਰੋਨਾ ਵੈਕਸੀਨ ਦਿੱਤੀ ਗਈ ਹੈ।
coronavirus vaccine
ਰਾਹੁਲ ਗਾਂਧੀ ਨੇ ਕਿਹਾ ਕਿ ਕੋਰੋਨਾ ਦਾ ਨਵਾਂ ਰੂਪ ਓਮਾਈਕਰੋਨ ਖ਼ਤਰਨਾਕ ਹੈ। ਇਸ ਸਮੇਂ ਇਹ ਬਹੁਤ ਜ਼ਰੂਰੀ ਹੈ ਕਿ ਭਾਰਤ ਸਰਕਾਰ ਸਾਡੇ ਦੇਸ਼ਵਾਸੀਆਂ ਨੂੰ ਟੀਕੇ ਦੀ ਸੁਰੱਖਿਆ ਪ੍ਰਦਾਨ ਕਰਨ ਲਈ ਗੰਭੀਰ ਹੋਵੇ। ਟੀਕਾਕਰਨ ਦੇ ਖ਼ਰਾਬ ਅੰਕੜੇ ਇੱਕ ਵਿਅਕਤੀ ਦੀ ਤਸਵੀਰ ਦੇ ਪਿੱਛੇ ਲੰਬਾ ਸਮਾਂ ਨਹੀਂ ਲੁਕੋਏ ਜਾ ਸਕਦੇ।
PM Modi
ਜ਼ਿਕਰਯੋਗ ਹੈ ਕਿ ਹੁਣ ਤੱਕ ਦੇਸ਼ ਵਿਚ 120.96 ਕਰੋੜ ਕੋਰੋਨਾ ਰੋਕੂ ਖ਼ੁਰਾਕਾਂ ਦਿਤੀਆਂ ਜਾ ਚੁੱਕਿਆ ਹਨ।ਇਸ ਦੇ ਚਲਦਿਆਂ ਹੀ ਹੁਣ ਦੱਖਣੀ ਅਫਰੀਕਾ ਵਿੱਚ ਕੋਵਿਡ-19 ਦੇ ਇੱਕ ਰੂਪ ਦੇ ਆਉਣ ਨਾਲ ਕਈ ਦੇਸ਼ਾਂ ਦੀਆਂ ਚਿੰਤਾਵਾਂ ਵੱਧ ਗਈਆਂ ਹਨ।
WHO
ਵਿਸ਼ਵ ਸਿਹਤ ਸੰਗਠਨ (ਡਬਲਯੂ.ਐਚ.ਓ.) ਦੀ ਇੱਕ ਕਮੇਟੀ ਨੇ ਕੋਰੋਨਾ ਵਾਇਰਸ ਦੇ ਇਸ ਨਵੇਂ ਰੂਪ ਦਾ 'ਓਮਾਈਕਰੋਨ' ਨਾਮ ਦਿੱਤਾ। ਕੋਰੋਨਾ ਵਾਇਰਸ ਦੇ ਇਸ ਨਵੇਂ ਰੂਪ ਦੇ ਸਾਹਮਣੇ ਆਉਣ ਤੋਂ ਬਾਅਦ ਅਮਰੀਕਾ, ਬ੍ਰਿਟੇਨ, ਕੈਨੇਡਾ, ਰੂਸ ਅਤੇ ਕਈ ਹੋਰ ਦੇਸ਼ਾਂ ਦੇ ਨਾਲ ਯੂਰਪੀ ਸੰਘ ਨੇ ਅਫਰੀਕੀ ਦੇਸ਼ਾਂ ਦੇ ਲੋਕਾਂ ਦੀ ਆਵਾਜਾਈ 'ਤੇ ਪਾਬੰਦੀ ਲਗਾ ਦਿਤੀ ਹੈ।