
'ਰੰਧਾਵਾ ਸਾਹਿਬ, ਵੜਿੰਗ ਸਾਹਿਬ ਕੈਪਟਨ ਤੋਂ ਸਿੱਖਣ ਕਿ ਕਿਵੇਂ ਬੰਦਾ ਬਾਦਸ਼ਾਹ ਤੋਂ ਫਕੀਰ ਬਣਦਾ'
ਚੰਡੀਗੜ੍ਹ: ਅਧਿਆਪਕਾਂ ਦੇ ਧਰਨੇ 'ਚ ਸ਼ਾਮਲ ਹੋਣ ਲਈ ਅਰਵਿੰਦ ਕੇਜਰੀਵਾਲ ਪੰਜਾਬ ਪਹੁੰਚੇ। ਉਹਨਾਂ ਦੇ ਪੰਜਾਬ ਪਹੁੰਚਦਿਆਂ ਭਗਵੰਤ ਮਾਨ ਨੇ ਕਾਂਗਰਸ ਅਤੇ ਅਕਾਲੀ ਦਲ 'ਤੇ ਨਿਸ਼ਾਨੇ ਸਾਧੇ।
Bhagwant Mann
ਭਗਵੰਤ ਮਾਨ ਨੇ ਅਕਾਲੀ ਦਲ ਦੇ ਪ੍ਰਦਰਸ਼ਨ ਨੂੰ ਲੈ ਕੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਜਾਣ ਦੀ ਅਭਿਆਸ ਕਰਨਾ ਚਾਹੀਦਾ ਹੈ, ਸਾਡੀ ਸਰਕਾਰ ਆਉਂਦੇ ਹੀ ਉਹ ਜੇਲ੍ਹ ਜਾਣਗੇ।
ਚੰਨੀ ਸਰਕਾਰ ਨੂੰ ਘੇਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਨੀਤੀਆਂ ਉਹੀ ਹਨ, ਸਿਰਫ਼ ਐਲਾਨ ਹੀ ਕੀਤੇ ਜਾ ਰਹੇ ਹਨ। ਉਹ ਅੱਜ ਰੋਸ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਨਾਲ ਮੁਲਾਕਾਤ ਕਰਨਗੇ।
ਡਿਪਟੀ ਸੀਐਮ ਰੰਧਾਵਾ 'ਤੇ ਨਿਸ਼ਾਨਾ ਸਾਧਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਕੱਲ੍ਹ ਰੰਧਾਵਾ ਸਾਹਿਬ ਧਮਕੀਆਂ ਦੇ ਰਹੇ ਹਨ ਅਤੇ ਕਾਂਗਰਸ ਦਾ ਇਹੀ ਹੰਕਾਰ ਉਨ੍ਹਾਂ ਨੂੰ ਡੋਬ ਦੇਵੇਗਾ। ਰੰਧਾਵਾ ਸਾਹਿਬ, ਵੜਿੰਗ ਸਾਹਿਬ ਕੈਪਟਨ ਤੋਂ ਸਿੱਖਣ ਕਿ ਕਿਵੇਂ ਬੰਦਾ ਬਾਦਸ਼ਾਹ ਤੋਂ ਫਕੀਰ ਬਣ ਜਾਂਦਾ ਹੈ।