
ਕੁੰਭ ਮੇਲੇ ਵਿਚ ਆਉਣ ਵਾਲੇ ਕਰੋੜਾਂ ਸ਼ਰਧਾਲੂਆਂ ਦੀ ਸਹੂਲਤ ਅਤੇ ਸੁਰੱਖਿਆ........
ਨਵੀਂ ਦਿੱਲੀ (ਭਾਸ਼ਾ): ਕੁੰਭ ਮੇਲੇ ਵਿਚ ਆਉਣ ਵਾਲੇ ਕਰੋੜਾਂ ਸ਼ਰਧਾਲੂਆਂ ਦੀ ਸਹੂਲਤ ਅਤੇ ਸੁਰੱਖਿਆ ਦਾ ਖਿਆਲ ਰੱਖਦੇ ਹੋਏ ਯੋਗੀ ਸਰਕਾਰ ਨੇ ਪ੍ਰਯਾਗਰਾਜ ਵਿਚ ਜੋ ਬੰਦੋਬਸਤ ਕੀਤੇ ਹਨ, ਉਸ ਵਿਚ ਸੰਗਮ ਤਟ ਉਤੇ ਬਣਿਆ ਅਸਥਾਈ ਹਸਪਤਾਲ ਖਿੱਚ ਦਾ ਕੇਂਦਰ ਹੈ। ਬੇਹੱਦ ਘੱਟ ਖਰਚ ਅਤੇ ਘੱਟ ਜਗ੍ਹਾਂ ਵਿਚ ਬਣੇ ਇਸ ਹਸਪਤਾਲ ਵਿਚ 100 ਬੇਡ ਲਗਾਏ ਗਏ ਹਨ, ਜੋ ਬੇਹੱਦ ਆਧੁਨਿਕ ਹਨ। ਹੁਣ ਕੁੰਭ ਮੇਲਾ ਸ਼ੁਰੂ ਨਹੀਂ ਹੋਇਆ ਹੈ, ਪਰ ਹੁਣ ਤੱਕ ਇਸ ਹਸਪਤਾਲ ਵਿਚ 10,000 ਲੋਕਾਂ ਦਾ ਓਪੀਡੀ ਦੇ ਜਰੀਏ ਇਲਾਜ਼ ਕੀਤਾ ਜਾ ਚੁੱਕਿਆ ਹੈ।
Kumbh Mela
ਇਸ ਹਸਪਤਾਲ ਵਿਚ ਇਲਾਜ਼ ਕਰਵਾਉਣ ਆਉਣ ਵਾਲੇ ਮਰੀਜ਼ ਵੀ ਅਜਿਹੀ ਸਹੂਲਤ ਲੈ ਕੇ ਬੇਹੱਦ ਖੁਸ਼ ਹਨ। ਕੁੰਭ ਮੇਲੇ ਵਿਚ ਸਰਕਾਰ ਦੇ ਨਾਲ ਕੰਮ ਕਰ ਰਹੇ ਕਈ ਮਜਦੂਰਾਂ ਨੇ ਮੀਡੀਆ ਨਾਲ ਗੱਲ ਬਾਤ ਕਰਦੇ ਹੋਏ ਕਿਹਾ ਕਿ ਇਸ ਹਸਪਤਾਲ ਦੇ ਚਲਦੇ ਉਨ੍ਹਾਂ ਨੂੰ ਬੇਹੱਦ ਫਾਇਦਾ ਹੋ ਰਿਹਾ ਹੈ। ਕੁੰਭ ਮੇਲੇ ਲਈ ਯੋਗੀ ਸਰਕਾਰ ਦੁਆਰਾ ਬਣਾਏ ਗਏ ਇਸ ਖਾਸ ਹਸਪਤਾਲ ਵਿਚ ਪਰਚਾ ਭਰਨ ਤੋਂ ਲੈ ਕੇ ਦਵਾਇਆਂ ਤੱਕ ਸਭ ਕੁਝ ਮੁਫ਼ਤ ਹੈ। ਹਸਪਤਾਲ ਵਿਚ ਔਰਤਾਂ ਦੀਆਂ ਬੀਮਾਰੀਆਂ ਤੋਂ ਲੈ ਕੇ ਅਲਟਰਾਸਾਉਂਡ, ਦਵਾਖ਼ਾਨਾ ਅਤੇ ਚਮੜੀ ਰੋਗ ਤੋਂ ਲੈ ਕੇ ਹਰ ਬੀਮਾਰੀਆਂ ਦੇ ਮਾਹਰ ਡਾਕਟਰਾਂ ਦੀ ਨਿਯੁਕਤੀ ਕੀਤੀ ਗਈ ਹੈ।
ਹਸਪਤਾਲ ਵਿਚ ਇਕ ਚਾਰ ਬੇਡ ਦਾ ਆਈਸੀਯੂ ਵੀ ਬਣਾਇਆ ਜਾ ਰਿਹਾ ਹੈ। ਦਵਾਇਆਂ ਦਾ ਇਕ ਪੂਰਾ ਗੁਦਾਮ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਦੋ ਐਬੂਲੈਂਸਾਂ ਦੀ ਵਿਵਸਥਾ ਕੀਤੀ ਗਈ ਹੈ, ਜੋ ਬੇਹੱਦ ਆਧੁਨਿਕ ਹੈ, ਜਿਨ੍ਹਾਂ ਵਿਚ ਲਾਇਫ਼ ਸਪੋਰਟ ਸਿਸਟਮ ਦੀ ਵੀ ਵਿਵਸਥਾ ਹੈ।