ਪੀਐੱਮ ਮੋਦੀ ਨੇ ਕੀਤਾ ਸਿੱਖ ਗੁਰੂਆਂ ਨੂੰ ਪ੍ਰਣਾਮ, ਕਿਹਾ- ਅਸੀਂ ਕਰਜਦਾਰ ਹਾਂ ਗੁਰੂਆਂ ਦੀ ਸ਼ਹਾਦਤ ਦੇ 
Published : Dec 27, 2020, 12:25 pm IST
Updated : Dec 27, 2020, 12:25 pm IST
SHARE ARTICLE
Narendra Modi
Narendra Modi

ਗੁਰੂਆਂ ਦੀ ਸ਼ਹਾਦਤ ਨੇ ਸਮੁੱਚੀ ਮਨੁੱਖਤਾ, ਦੇਸ਼ ਨੂੰ ਦਿੱਤਾ ਨਵਾਂ ਸਬਕ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਾਲ 2020 ਦੀ ਆਖਰੀ 'ਮਨ ਕੀ ਬਾਤ' ਪ੍ਰੋਗਰਾਮ ਨੂੰ ਸੰਬੋਧਿਤ ਕੀਤਾ। ਆਪਣੀ ਮਨ ਕੀ ਬਾਤ ਵਿਚ ਪੀਐੱਮ ਮੋਦੀ ਨੇ ਸਿੱਖ ਗੁਰੂਆਂ ਨੂੰ ਯਾਦ ਕੀਤਾ ਉਹਨਾਂ ਕਿਹਾ ਕਿ ਅੱਜ ਦੇ ਦਿਨ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ ਸਾਹਿਬਜ਼ਾਦਾ ਜੋਰਾਵਰ ਸਿੰਘ ਤੇ ਸਾਹਿਬਜ਼ਾਦਾ ਫਤਿਹ ਸਿੰਘ ਜੀ ਨੂੰ ਨੀਹਾਂ ਵਿਚ ਚਿਣਵਾ ਦਿੱਤਾ ਗਿਆ ਸੀ।

PM ModiPM Modi

ਅੱਤਿਚਾਰੀ ਚਾਹੁੰਦੇ ਹਨ ਕਿ ਸਾਹਿਬਜ਼ਾਦੇ ਆਪਣੀ ਆਸਥਾ ਛੱਡ ਦੇਣ, ਮਹਾਨ ਗੁਰੂ ਪਰੰਪਰਾ ਦੀ ਸੰਸਥਾ ਛੱਡ ਦੇਣ ਪਰ ਸਾਡੇ ਸਾਹਿਬਜ਼ਾਦਿਆਂ ਨੇ ਐਨੀ ਛੋਟੀ ਉਮਰ ਵਿਚ ਹੀ ਆਪਣਾ ਸਾਹਸ ਦਿਖਾਇਆ, ਆਪਣੀ ਇੱਛਾ ਸ਼ਕਤੀ ਦਿਖਾਈ। ਜਦੋਂ ਉਹਨਾਂ ਨੂੰ ਦੀਵਰ ਵਿਚ ਚੁਣਿਆ ਜਾ ਰਿਹਾ ਸੀ ਤਾਂ ਲਗਾਤਾਰ ਪੱਥਰ ਲੱਗਦੇ ਰਹੇ ਦੀਵਾਰ ਉੱਚੀ ਹੁੰਦੀ ਗਈ ਮੌਤ ਉਹਨਾਂ ਦੇ ਸਿਰ ਉੱਥੇ ਮੰਡਰਾ ਰਹੀ ਸੀ ਪਰ ਸਾਡੇ ਸਾਹਿਬਜ਼ਾਦੇ ਟਸ ਤੋਂ ਮਸ ਨਹੀਂ ਹੋਏ।  

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਦੇਸ਼ ਵਿਚ ਅੱਤਵਾਦੀਆਂ ਤੋਂ, ਸਾਡੇ ਦੇਸ਼ ਦੇ ਹਜ਼ਾਰਾਂ ਸਾਲ ਪੁਰਾਣੇ ਸੱਭਿਆਚਾਰ, ਸਭਿਅਤਾ, ਸਾਡੇ ਰਿਵਾਜਾਂ ਨੂੰ ਬਚਾਉਣ ਲਈ, ਕਿੰਨੀਆਂ ਕੁਰਬਾਨੀਆਂ ਦਿੱਤੀਆਂ ਗਈਆਂ ਹਨ। ਅੱਜ ਉਨ੍ਹਾਂ ਨੂੰ ਯਾਦ ਕਰਨ ਦਾ ਦਿਨ ਵੀ ਹੈ। ਇਸ ਦਿਨ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ, ਮਾਤਾ ਗੁਜਰੀ ਵੀ ਸ਼ਹੀਦ ਹੋਏ।

ਲੋਕ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦਿੱਤੀ ਗਈ ਸ਼ਹਾਦਤ ਨੂੰ ਬਹੁਤ ਭਾਵੁਕ ਤਰੀਕੇ ਨਾਲ ਯਾਦ ਕਰਦੇ ਹਨ। ਇਸ ਸ਼ਹਾਦਤ ਨੇ ਸਮੁੱਚੀ ਮਨੁੱਖਤਾ, ਦੇਸ਼ ਨੂੰ ਨਵਾਂ ਸਬਕ ਦਿੱਤਾ। ਪੀਐੱਮ ਮੋਦੀ ਨੇ ਕਿਹਾ ਕਿ ਅਸੀਂ ਸਾਰੇ ਗੁਰੂਆਂ ਦੀ ਸ਼ਹਾਦਤ ਦੇ ਕਰਜਦਾਰ ਹਾਂ। 

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement