ਦਿੱਲੀ ਅੰਦੋਲਨ ‘ਚ ਤਾਂ ਸਿਰਫ 2% ਪੰਜਾਬੀ ਗਏ ਨੇ ਬਾਕੀ ਪੰਜਾਬੀ ਤਾਂ ਜਾਣ ਨੂੰ ਤਿਆਰ ਬੈਠੇ ਨੇ- ਕਿਸਾਨ
Published : Dec 27, 2020, 1:49 pm IST
Updated : Dec 27, 2020, 1:49 pm IST
SHARE ARTICLE
Road show
Road show

''ਸਾਡੇ ਸਬਰ ਦਾ ਇਮਤਿਹਾਨ ਨਾ ਲਿਆ ਜਾਵੇ''

ਅੰਮ੍ਰਿਤਸਰ: ( ਗੁਰਪ੍ਰੀਤ ਸਿੰਘ )ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਬਾਰਡਰ ’ਤੇ ਮੋਰਚਾ ਲਾਇਆ ਹੋਇਆ ਹੈ।  ਉਥੇ ਦੂਜੇ ਪਾਸੇ ਅੰਮ੍ਰਿਤਸਰ ਦੇ ਕਿਸਾਨਾਂ ਵੱਲੋ ਰੋਡ ਸ਼ੋਅ ਕੱਢਿਆ ਗਿਆ।

 

 

Gurpreet Singh andGurpreet Singh and Rajan Mann

 ਇਹ ਰੋਡ ਸ਼ੋਅ ਦਿੱਲੀ ਧਰਨੇ ਵਿਚ ਬੈਠੇ ਲੋਕਾਂ ਨੂੰ ਸਮਰਪਿਤ ਹੈ  ਰੋਡ ਸ਼ੋਅ ਵਿਚ ਸ਼ਾਮਲ ਕਿਸਾਨਾਂ ਵੱਲੋਂ ਕਿਹਾ ਗਿਆ ਕਿ ਉਹ ਨਵਾਂ ਸਾਲ ਦਿੱਲੀ ਵਿਖੇ ਕਿਸਾਨਾਂ ਨਾਲ ਮਨਾਉਣਗੇ। ਸਪੋਕਸਮੈਨ ਦੇ ਪੱਤਰਕਾਰ ਵੱਲੋਂ ਅੰਮ੍ਰਿਤਸਰ ਵਿਖੇ ਰੋਡ ਸ਼ੋਅ ਕਰ ਰਹੇ ਰਾਜਨ ਮਾਨ ਕਿਸਾਨ ਨਾਲ ਗੱਲਬਾਤ ਕੀਤੀ ਗਈ ਉਹਨਾਂ ਨੇ ਦੱਸਿਆ ਕਿ  ਰੋਡ ਸ਼ੋਅ ਦਿੱਲੀ ਧਰਨੇ ਵਿਚ ਬੈਠੇ  ਲੋਕਾਂ ਨੂੰ ਸਮਰਪਿਤ ਹੈ

photoRoad show

ਅਤੇ ਬਾਕੀ ਜੋ  ਨਹੀਂ ਗਏ ਦਿੱਲੀ ਉਹਨਾਂ ਨੂੰ ਜਾਗਰੂਕ ਕਰਵਾਉਣਾ ਹੈ ਵੀ ਤੁਸੀਂ ਵੀ ਜਾਓ ਦਿੱਲੀ।  ਦੂਜਾ ਉਹਨਾਂ ਨੇ ਰੋਡ ਸ਼ੋਅ ਜ਼ਰੀਏ  ਮੋਦੀ ਸਰਕਾਰ ਨੂੰ ਲਲਕਾਰ ਮਾਰੀ ਹੈ ਵੀ ਇਹ ਨਾ ਸਮਝ ਲਈ ਪੰਜਾਬ ਸਾਰਾ ਉਥੇ ਬੈਠਾ ਨਹੀਂ  ਪੰਜਾਬ ਤਾਂ ਸਾਡਾ 2% ਦਿੱਲੀ ਬੈਠਾ ਹੈ ਬਾਕੀ ਪੰਜਾਬ ਤਾਂ ਹਜੇ ਤੁਰਿਆ ਹੀ ਨਹੀਂ।

Road showRoad show

ਮੋਦੀ ਸਰਕਾਰ ਨੂੰ ਦੱਸਣਾ ਹੈ ਕਿ   ਬਾਕੀ ਪੰਜਾਬ  ਤਿਆਰ ਬੈਠਾ ਹੈ ਜਦੋਂ ਉਪਰੋਂ ਸੁਨੇਹਾ ਆ ਗਿਆ ਇਹ ਪੰਜਾਬ ਸਾਰਾ ਕੁੱਝ ਛੱਡ ਕੇ  ਦਿੱਲੀ ਵੱਲ ਨੂੰ ਰਵਾਨਾ ਹੋ ਜਾਵੇਗਾ। ਉਹਨਾਂ ਕਿਹਾ ਕਿ  ਮੋਦੀ ਆਪਣੀ ਮਨ ਕੀ ਬਾਤ ਕਰਦੇ ਰਹਿੰਦੇ ਹਨ ਕਦੇ ਸਾਡੀ ਵੀ ਸੁਣ ਲੈਣ ਪਰ ਹੁਣ ਮੋਦੀ ਨੂੰ ਕਿਸਾਨਾਂ ਦੀ ਸੁਣਨੀ ਪਵੇਗੀ।  

Road showRoad show

ਅਸੀਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾ ਕੇ ਹੀ ਮੁੜਨਾ ਹੈ ਉਹਨਾਂ ਸਮਾਂ ਅਸੀਂ  ਇਥੋਂ ਜਾਣ ਵਾਲੇ ਨਹੀਂ ਹਾਂ। ਉਹਨਾਂ ਕਿਹਾ ਕਿ ਸਰਕਾਰ ਸੰਘਰਸ਼ ਨੂੰ ਲੰਮਾ ਖਿੱਚ ਰਹੀ ਹੈ। ਪਹਿਲਾਂ ਮੀਟਿੰਗਾਂ ਦਾ ਸਿਲਸਿਲਾ ਚੱਲਦਾ ਰਿਹਾ ਬਾਅਦ ਵਿਚ ਚਿੱਠੀਆਂ ਦਾ ਸਿਲਸਿਲਾ ਚੱਲਣ ਲੱਗ ਪਿਆ।  

photophoto

ਇਹ ਬਹੁਤ ਹੀ ਦੁੱਖ ਦੀ ਗੱਲ ਹੈ  ਕਿ ਪ੍ਰਧਾਨਮੰਤਰੀ ਕੋਲ ਆਪਣੀ ਪਰਜਾ ਦਾ ਹਾਲ ਪੁੱਛਣ ਦਾ ਸਮਾਂ ਨਹੀਂ ਹੈ  ਪਰ ਅੰਬਾਨੀ ਦੇ ਪੋਤਾ ਹੁੰਦਾ ਉਧਰ ਵਧਾਈਆਂ ਦੇਣ ਪਹੁੰਚ ਜਾਂਦਾ ਹੈ। ਉਹਨਾਂ ਮੋਦੀ ਨੂੰ ਕਿਹਾ ਕਿ ਸਾਡੇ ਸਬਰ ਦਾ ਇਮਤਿਹਾਨ ਨਾ ਲਿਆ ਜਾਵੇ।

Gurpreet Singh andGurpreet Singh and Rajan Mann

ਅਸੀਂ ਪਿਛਲੇ ਤਿੰਨ ਮਹੀਨਿਆਂ ਤੋ ਸੜਕਾਂ ਤੇ ਬੈਠੇ ਹਾਂ। ਉਹਨਾਂ ਕਿਹਾ ਕਿ ਸਾਨੂੰ ਅੱਤਵਾਦੀ , ਵੱਖਵਾਦੀ, ਨਸਲਵਾਦੀ ਦਾ ਨਾਮ ਦਿੱਤਾ ਜਾ ਰਿਹਾ ਹੈ  ਅਸੀਂ ਇਹ ਨਹੀਂ ਹਾਂ ਅਸੀਂ ਕਿਸਾਨ ਹਾਂ।   ਰੋਡ ਸ਼ੇਅ ਵਿਚ ਸ਼ਾਮਲ ਬੱਚੇ ਨੇ ਵੀ ਮੋਦੀ ਸਰਕਾਰ ਨੂੰ  ਅਪੀਲ ਕੀਤੀ ਕਿ ਕਾਲੇ ਕਾਨੂੰਨ ਰੱਦ ਕਰ ਦੇਵੋ। 

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement