ਹਰਿਆਣਾ 'ਚ ਦਮ ਘੁੱਟਣ ਕਾਰਨ 3 ਲੋਕਾਂ ਦੀ ਮੌਤ: ਕਮਰੇ 'ਚ ਅੰਗੀਠੀ ਲਗਾ ਕੇ ਪਏ ਸਨ ਸੁੱਤੇ
Published : Dec 27, 2022, 5:30 pm IST
Updated : Dec 27, 2022, 5:30 pm IST
SHARE ARTICLE
3 people died due to suffocation in Haryana: They were sleeping with rings in the room
3 people died due to suffocation in Haryana: They were sleeping with rings in the room

ਫੈਕਟਰੀ ਨਾ ਪਹੁੰਚਣ 'ਤੇ ਸ਼ੁਰੂ ਕੀਤੀ ਗਈ ਭਾਲ

 

ਬਹਾਦੁਰਗੜ੍ਹ - ਹਰਿਆਣਾ ਦੇ ਝੱਜਰ ਦੇ ਬਹਾਦੁਰਗੜ੍ਹ 'ਚ ਦਮ ਘੁੱਟਣ ਨਾਲ 3 ਲੋਕਾਂ ਦੀ ਮੌਤ ਹੋ ਗਈ। ਠੰਡ ਤੋਂ ਬਚਣ ਲਈ ਤਿੰਨੋਂ ਕਮਰੇ ਵਿੱਚ ਅੱਗ ਬਾਲ ਕੇ ਸੌਂ ਗਏ।  ਉਨ੍ਹਾਂ ਦੀਆਂ ਲਾਸ਼ਾਂ ਸੁੱਤੇ ਪਏ ਹੀ ਮਿਲੀਆਂ। ਮਰਨ ਵਾਲਿਆਂ ਵਿੱਚ 2 ਉੱਤਰਾਖੰਡ ਅਤੇ ਇੱਕ ਪੱਛਮੀ ਬੰਗਾਲ ਦਾ ਹੈ। ਉਹ ਇੱਕ ਟਾਇਰ ਫੈਕਟਰੀ ਵਿੱਚ ਕੰਮ ਕਰਦੇ ਸਨ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਕੀਤੀ ਅਤੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ। ਉਨ੍ਹਾਂ ਦੀ ਮੌਤ ਦੀ ਸੂਚਨਾ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਦੇ ਦਿੱਤੀ ਗਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਪੱਛਮੀ ਬੰਗਾਲ ਦੇ ਵੀਰਭੂਮੀ ਜ਼ਿਲੇ ਦਾ ਰਹਿਣ ਵਾਲਾ ਸੈਫਿਜ਼ੁਲ ਮੇਹਨਾ (41) ਪਿਛਲੇ 7 ਮਹੀਨਿਆਂ ਤੋਂ ਪਿੰਡ ਕਾਸਰ 'ਚ ਨਵੀਨ ਦੇ ਘਰ ਕਿਰਾਏ 'ਤੇ ਰਹਿ ਰਿਹਾ ਸੀ। ਕੁਝ ਦਿਨਾਂ ਤੋਂ ਉੱਤਰਾਖੰਡ ਦਾ ਰਹਿਣ ਵਾਲਾ ਮੁਨੇਸ਼ ਕੁਮਾਰ (42) ਅਤੇ ਉੱਤਰਾਖੰਡ ਦਾ ਰਹਿਣ ਵਾਲਾ ਕੱਲੂ ਵੀ ਉਨ੍ਹਾਂ ਦੇ ਨਾਲ ਕਮਰੇ 'ਚ ਰਹਿੰਦਾ ਸੀ।

ਤਿੰਨੋਂ ਵਿਅਕਤੀ ਐਚਐਸਆਈਡੀਸੀ ਸੈਕਟਰ 16, ਬਹਾਦਰਗੜ੍ਹ ਵਿੱਚ ਸਥਿਤ ਯੋਕੋਹਾਮਾ ਟਾਇਰ ਕੰਪਨੀ ਵਿੱਚ ਕੰਮ ਕਰਦੇ ਸਨ। ਮੰਗਲਵਾਰ ਸਵੇਰੇ ਜਦੋਂ ਉਹ ਰੋਜ਼ਾਨਾ ਵਾਂਗ ਡਿਊਟੀ 'ਤੇ ਨਾ ਪਹੁੰਚੇ ਤਾਂ ਕੰਪਨੀ ਦੇ ਪ੍ਰੋਜੈਕਟ ਹੈੱਡ ਵਿਕਾਸ ਨੇ ਉਨ੍ਹਾਂ ਨੂੰ ਕਈ ਵਾਰ ਫ਼ੋਨ ਕੀਤੇ ਪਰ ਉਨ੍ਹਾਂ ਨੇ ਫੋਨ ਨਾ ਚੁੱਕਿਆ। ਇਸ ਤੋਂ ਬਾਅਦ ਵਿਕਾਸ ਕਮਰੇ 'ਚ ਪਹੁੰਚਿਆ, ਕਾਫੀ ਖੜਕਾਉਣ 'ਤੇ ਵੀ ਜਦੋਂ ਕਮਰਾ ਨਹੀਂ ਖੁੱਲ੍ਹਿਆ ਤਾਂ ਉਸ ਨੇ ਖਿੜਕੀ 'ਚੋਂ ਦੇਖਿਆ ਤਾਂ ਉਹ ਬੇਹੋਸ਼ੀ ਦੀ ਹਾਲਤ 'ਚ ਪਏ ਸਨ।

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement