ਇਸ ਸਾਲ ਸਰਹੱਦ ਪਾਰ ਤੋਂ ਆਏ 3 ਗੁਣਾ ਵੱਧ ਡਰੋਨ, ਪੰਜਾਬ ਦੀ ਗਿਣਤੀ ਸਭ ਤੋਂ ਵੱਧ 
Published : Dec 27, 2022, 10:06 am IST
Updated : Dec 27, 2022, 10:06 am IST
SHARE ARTICLE
2022 was year of drone menace with 311 sightings
2022 was year of drone menace with 311 sightings

ਇਸ ਸਾਲ 23 ਦਸੰਬਰ ਤੱਕ ਸਰਹੱਦ 'ਤੇ 311 ਡਰੋਨ ਦੇਖੇ ਗਏ ਹਨ

ਨਵੀਂ ਦਿੱਲੀ  - ਇਸ ਸਾਲ ਭਾਰਤ-ਪਾਕਿਸਤਾਨ ਸਰਹੱਦ 'ਤੇ ਡਰੋਨ ਦੇਖੇ ਜਾਣ ਦੀਆਂ ਘਟਨਾਵਾਂ 'ਚ ਤਿੰਨ ਗੁਣਾ ਵਾਧਾ ਹੋਇਆ ਹੈ। ਇੱਕ ਮੀਡੀਆ ਰਿਪੋਰਟ ਮੁਤਾਬਕ ਜਿੱਥੇ 2021 ਵਿੱਚ 104 ਡਰੋਨ ਦੇਖੇ ਗਏ ਹਨ, ਉੱਥੇ ਹੀ ਇਸ ਸਾਲ 23 ਦਸੰਬਰ ਤੱਕ ਸਰਹੱਦ 'ਤੇ 311 ਡਰੋਨ ਦੇਖੇ ਗਏ ਹਨ। ਇਹ ਖ਼ਬਰ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਵੱਲੋਂ ਇਕੱਠੇ ਕੀਤੇ ਗਏ ਅੰਕੜਿਆਂ ਦੌਰਾਨ ਸਾਹਮਣੇ ਆਈ ਹੈ। ਭਾਰਤ ਦੀ ਪਾਕਿਸਤਾਨ ਨਾਲ 3323 ਕਿਲੋਮੀਟਰ ਦੀ ਸਰਹੱਦ ਸਾਂਝੀ ਹੈ। ਜਿਸ ਦੀ ਰਾਖੀ BSF ਦੇ ਜਵਾਨ ਕਰਦੇ ਹਨ।

ਜੇਕਰ ਅਸੀਂ 2020 ਦੀ ਗੱਲ ਕਰੀਏ ਤਾਂ ਸਰਹੱਦ 'ਤੇ ਦਾਖ਼ਲ ਹੋਣ ਵਾਲੇ ਡਰੋਨਾਂ ਦੀ ਗਿਣਤੀ ਚੌਗੁਣੀ ਹੋ ਗਈ ਹੈ ਜਿਸ ਵਿਚ ਹਥਿਆਰਾਂ ਅਤੇ ਗੋਲਾ ਬਾਰੂਦ ਦੀ ਤਸਕਰੀ ਵੀ ਸ਼ਾਮਲ ਹੈ। ਹਾਲਾਂਕਿ, ਚੌਕਸ BSF ਦੇ ਜਵਾਨਾਂ ਨੇ ਅਜਿਹੇ 22 ਤੋਂ ਵੱਧ ਡਰੋਨਾਂ ਨੂੰ ਢੇਰ ਕਰ ਦਿੱਤਾ ਅਤੇ ਲਗਭਗ 45 ਕਿਲੋਗ੍ਰਾਮ ਹੈਰੋਇਨ , ਹਥਿਆਰਾਂ ਅਤੇ ਗੋਲਾ ਬਾਰੂਦ ਦਾ ਜਖ਼ੀਰਾ ਜ਼ਬਤ ਕੀਤਾ ਗਿਆ ਜਿਸ ਵਿਚ 7 ਗ੍ਰਨੇਡ, 2 ਮੈਗਜ਼ੀਨ, 60 ਗੋਲਾ ਬਾਰੂਦ ਅਤੇ ਹੋਰ ਹਥਿਆਰ ਸ਼ਾਮਲ ਸਨ।

ਇਸ ਸਾਲ 1 ਜਨਵਰੀ, 2020 ਤੋਂ 23 ਦਸੰਬਰ ਤੱਕ ਭਾਰਤ-ਪਾਕਿਸਤਾਨ ਸਰਹੱਦ 'ਤੇ ਦੇਖੇ ਗਏ ਕੁੱਲ 492 UAVs ਜਾਂ ਡਰੋਨਾਂ ਵਿੱਚੋਂ ਇਸ ਸਾਲ 311, 2021 ਵਿੱਚ 104 ਅਤੇ 2020 ਵਿਚ 77 ਡਰੋਨ ਦੇਖੇ ਗਏ।  ANI ਵੱਲੋਂ ਐਕਸੈਸ ਕੀਤੇ ਗਏ ਡਾਟਾ ਤੋਂ ਇਹ ਪਤਾ ਲੱਗਦਾ ਹੈ। ਦੇਖੇ ਗਏ ਕੁੱਲ ਡਰੋਨਾਂ ਵਿਚੋਂ ਪੰਜਾਬ ਵਿੱਚ 369 ਯੂ.ਏ.ਵੀ., ਜੰਮੂ ਵਿੱਚ 75, ਰਾਜਸਥਾਨ ਵਿੱਚ 40 ਅਤੇ ਗੁਜਰਾਤ ਵਿੱਚ 8 ਡਰੋਨ ਦੇਖੇ ਗਏ ਹਨ। ਪੰਜਾਬ ਵਿਚ ਸਭ ਤੋਂ ਵੱਧ 164 ਡਰੋਨ ਅੰਮ੍ਰਿਤਸਰ ਵਿਚ, 96 ਗੁਰਦਾਸਪੁਰ ਵਿੱਚ, 84 ਫਿਰੋਜ਼ਪੁਰ ਵਿਚ ਅਤੇ 25 ਅਬੋਹਰ ਜ਼ਿਲ੍ਹੇ ਵਿਚ ਦੇਖੇ ਗਏ ਹਨ। ਜੰਮੂ ਫਰੰਟੀਅਰ ਦੇ ਤਹਿਤ, ਇੰਦਰੇਸ਼ਵਰ ਨਗਰ ਵਿਚ ਕੁੱਲ 35 ਡਰੋਨ, ਜੰਮੂ ਵਿਚ 29 ਅਤੇ ਸੁੰਦਰਬਨੀ ਵਿੱਚ 11 ਡਰੋਨ ਦੇਖੇ ਗਏ।  

ਰਾਜਸਥਾਨ ਵਿਚ ਸ੍ਰੀ ਗੰਗਾਨਗਰ ਵਿੱਚ 32 ਡਰੋਨ, ਬਾੜਮੇਰ ਵਿੱਚ 7, ਬੀਕਾਨੇਰ ਅਤੇ ਜੈਸਲਮੇਰ ਉੱਤਰ ਵਿੱਚ 3-3, ਜੈਸਲਮੇਰ ਦੱਖਣ ਵਿੱਚ 2 ਅਤੇ ਭੁਜ ਵਿੱਚ 1 ਡਰੋਨ ਦੇਖਿਆ ਗਿਆ। ਅੰਕੜਿਆਂ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਇਸ ਸਾਲ 1 ਜੁਲਾਈ ਤੋਂ 23 ਦਸੰਬਰ ਤੱਕ ਕੁੱਲ 206 ਡਰੋਨ ਦੇਖੇ ਗਏ। ਇਨ੍ਹਾਂ ਵਿੱਚੋਂ ਅਗਸਤ ਵਿੱਚ ਸਭ ਤੋਂ ਵੱਧ 45 ਡਰੋਨ ਦੇਖੇ ਗਏ।

ਇਸ ਤੋਂ ਬਾਅਦ ਸਤੰਬਰ ਵਿੱਚ 44, ਅਕਤੂਬਰ ਵਿੱਚ 38, ਨਵੰਬਰ ਵਿੱਚ 36 ਅਤੇ ਦਸੰਬਰ ਵਿੱਚ 24 ਡਰੋਨ ਦੇਖੇ ਗਏ। ਇਨ੍ਹਾਂ ਵਿੱਚੋਂ ਅੰਮ੍ਰਿਤਸਰ ਵਿਚ 60, ਫਿਰੋਜ਼ਪੁਰ ਵਿਚ 55, ਗੁਰਦਾਸਪੁਰ ਵਿਚ 39, ਅਬੋਹਰ ਵਿਚ 23, ਸ੍ਰੀ ਗੰਗਾਨਗਰ ਵਿਚ 10, ਇੰਦਰੇਸ਼ਵਰ ਨਗਰ ਵਿੱਚ 6, ਜੰਮੂ ਵਿੱਚ 5, ਬਾੜਮੇਰ ਵਿੱਚ 3, ਜੈਸਲਮੇਰ ਉੱਤਰੀ ਵਿੱਚ 2 ਅਤੇ ਬੀਕਾਨੇਰ ਵਿੱਚ 1 ਮਾਮਲਾ ਦਰਜ ਕੀਤਾ ਗਿਆ। ਬੀ.ਐੱਸ.ਐੱਫ. ਅਧਿਕਾਰੀਆਂ ਨੇ ਏ.ਐੱਨ.ਆਈ. ਨੂੰ ਦੱਸਿਆ ਕਿ ਪਾਕਿਸਤਾਨ ਵੱਲੋਂ ਸਰਹੱਦ ਪਾਰ ਤੋਂ ਹਥਿਆਰਾਂ, ਵਿਸਫੋਟਕਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਡਰੋਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ।


 

SHARE ARTICLE

ਏਜੰਸੀ

Advertisement

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM
Advertisement