ਧੀ ਦੀ ਅਸ਼ਲੀਲ ਵੀਡੀਓ ਦਾ ਵਿਰੋਧ ਕਰਨ ਵਾਲੇ BSF ਜਵਾਨ ਦਾ ਕਤਲ, 7 ਗ੍ਰਿਫ਼ਤਾਰ

By : KOMALJEET

Published : Dec 27, 2022, 1:56 pm IST
Updated : Dec 27, 2022, 1:56 pm IST
SHARE ARTICLE
Punjabi News
Punjabi News

ਹੋਰ ਪਰਿਵਾਰਕ ਮੈਂਬਰ ਜ਼ਖ਼ਮੀ, ਹਸਪਤਾਲ ਦਾਖਲ 

ਗੁਜਰਾਤ : ਪੁਲਿਸ ਨੇ ਗੁਜਰਾਤ ਦੇ ਨਡਿਆਦ ਤਾਲੁਕਾ ਦੇ ਵਾਨੀਪੁਰਾ ਪਿੰਡ ਵਿੱਚ ਬੀਐਸਐਫ ਜਵਾਨ ਦੀ ਹੱਤਿਆ ਕਰਨ ਵਾਲੇ 7 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਘਟਨਾ ਸ਼ਨੀਵਾਰ ਦੀ ਹੈ। ਮੁਲਜ਼ਮਾਂ ਨੇ ਬੀਐਸਐਫ ਜਵਾਨ ਮੇਲਜੀਭਾਈ ਵਾਘੇਲਾ, ਉਸ ਦੇ ਪੁੱਤਰ ਅਤੇ ਹੋਰ ਪਰਿਵਾਰਕ ਮੈਂਬਰਾਂ ’ਤੇ ਡੰਡਿਆਂ ਨਾਲ ਹਮਲਾ ਕੀਤਾ। ਮੇਲਜੀਭਾਈ ਦੀ ਇਲਾਜ ਦੌਰਾਨ ਮੌਤ ਹੋ ਗਈ, ਜਦਕਿ ਉਸ ਦੇ ਬੇਟੇ ਸਮੇਤ ਦੋ ਲੋਕ ਹਸਪਤਾਲ 'ਚ ਦਾਖਲ ਹਨ।

ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਵਾਨੀਪੁਰਾ ਦੇ ਰਹਿਣ ਵਾਲੇ ਸ਼ੈਲੇਸ਼ ਜਾਦਵ ਨੇ ਕੁਝ ਦਿਨ ਪਹਿਲਾਂ ਮੇਲਜੀਭਾਈ ਦੀ ਧੀ ਦੀ ਅਸ਼ਲੀਲ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ ਸੀ। ਇਸ ਕਾਰਨ ਮੇਲਜੀਭਾਈ ਆਪਣੇ ਬੇਟੇ ਅਤੇ ਤਿੰਨ ਹੋਰ ਪਰਿਵਾਰਕ ਮੈਂਬਰਾਂ ਨਾਲ ਸ਼ਨੀਵਾਰ ਦੁਪਹਿਰ ਦੋਸ਼ੀ ਸ਼ੈਲੇਸ਼ ਦੇ ਘਰ ਉਸ ਨੂੰ ਸਮਝਾਉਣ ਲਈ ਪਹੁੰਚਿਆ। ਇਸ ਦੌਰਾਨ ਦੋਵਾਂ ਧਿਰਾਂ ਵਿੱਚ ਬਹਿਸ ਸ਼ੁਰੂ ਹੋ ਗਈ।

ਵਿਵਾਦ ਵਧਣ 'ਤੇ ਦੋਸ਼ੀ ਸ਼ੈਲੇਸ਼, ਉਸ ਦੇ ਪਿਤਾ ਛਾਬਭਾਈ ਜਾਦਵ, ਮਾਂ ਕੈਲਾਸ਼ਬੇਨ, ਚਾਚਾ ਅਰਵਿੰਦਭਾਈ, ਚਾਚੀ ਸ਼ਾਂਤਾਬੇਨ, ਦਾਦਾ ਛਬਾਭਾਈ, ਚਾਚੇ ਦੇ ਬੇਟੇ ਭਾਵੇਸ਼ ਨੇ ਮੇਲਜੀਭਾਈ ਅਤੇ ਉਸ ਦੇ ਪਰਿਵਾਰ 'ਤੇ ਹਮਲਾ ਕਰ ਦਿੱਤਾ।

ਹਮਲੇ ਵਿੱਚ ਮੇਲਜੀਭਾਈ, ਉਸ ਦਾ ਪੁੱਤਰ ਅਤੇ ਦੋ ਹੋਰ ਪਰਿਵਾਰਕ ਮੈਂਬਰ ਜ਼ਖ਼ਮੀ ਹੋ ਗਏ ਸਨ, ਜਿਨ੍ਹਾਂ ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਗਈ ਸੀ। ਪਿੰਡ ਵਾਸੀਆਂ ਨੇ ਸਾਰਿਆਂ ਨੂੰ 108 ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ। ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੇਲਜੀਭਾਈ ਦੀ ਮੌਤ ਹੋ ਗਈ ਸੀ। ਇਸ ਦੇ ਨਾਲ ਹੀ ਉਸ ਦੇ ਬੇਟੇ ਸਮੇਤ ਦੋ ਹੋਰ ਲੋਕ ਨਡਿਆਦ ਦੇ ਹਸਪਤਾਲ 'ਚ ਦਾਖਲ ਹਨ। ਨਡਿਆਦ ਹਸਪਤਾਲ ਤੋਂ ਮਿਲੀ ਜਾਣਕਾਰੀ ਅਨੁਸਾਰ ਤਿੰਨਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ।

ਜਾਣਕਾਰੀ ਅਨੁਸਾਰ ਮੇਲਜੀਭਾਈ ਅਤੇ ਉਸਦੇ ਪਰਿਵਾਰ 'ਤੇ ਹਮਲਾ ਕਰਨ ਵਾਲੇ ਸਾਰੇ ਦੋਸ਼ੀ ਘਟਨਾ ਤੋਂ ਬਾਅਦ ਪਿੰਡ ਛੱਡ ਕੇ ਫਰਾਰ ਹੋ ਗਏ ਸਨ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 302, 307, 323, 504, 143, 147, 149 ਤਹਿਤ ਕੇਸ ਦਰਜ ਕੀਤਾ ਸੀ। ਤਾਜ਼ਾ ਜਾਣਕਾਰੀ ਅਨੁਸਾਰ ਸਾਰੇ ਮੁਲਜ਼ਮਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ।
 

SHARE ARTICLE

ਏਜੰਸੀ

Advertisement

Goldy Brar Call Audio Viral | Lawrence Bishnoi and brar friendship broken now | Lawrence vs Brar

20 Jun 2025 3:14 PM

Punjab Police Arrest Fazilka Sattebaaz | Sattebaaz quarrel with police | Fazilka Sattebaaz hungama

20 Jun 2025 3:13 PM

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM
Advertisement