Drug Fails Quality Test: ਦਿੱਲੀ ਦੇ ਹਸਪਤਾਲਾਂ ’ਚ ਦਿਤੀ ਜਾਣ ਵਾਲੀ ਮਿਰਗੀ ਦੀ ਦਵਾਈ ਵੀ ਕੁਆਲਿਟੀ ਟੈਸਟ ’ਚ ਫੇਲ੍ਹ
Published : Dec 27, 2023, 4:07 pm IST
Updated : Dec 28, 2023, 1:10 pm IST
SHARE ARTICLE
Another Delhi Hospital Drug Fails Quality Test
Another Delhi Hospital Drug Fails Quality Test

ਅਜ਼ਮਾਇਸ਼ ’ਚ ਅਸਫਲ ਰਹੀ ਦਵਾਈ ਮਿਰਗੀ ਅਤੇ ਦੌਰਿਆਂ ਦੇ ਇਲਾਜ ਲਈ ਮਹੱਤਵਪੂਰਨ ਹੈ

Drug Fails Quality Test: ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਦਿੱਲੀ ਸਰਕਾਰ ਨੂੰ ਉਸ ਸਮੇਂ ਵੱਡੀ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ ਜਦੋਂ ਸੂਬੇ ਦੇ ਸਰਕਾਰੀ ਹਸਪਤਾਲਾਂ ’ਚ ਵਰਤੀ ਜਾ ਰਹੀ ਇਕ ਹੋਰ ਦਵਾਈ ਘਟੀਆ ਮਿਆਰ ਦੀ ਮਿਲੀ। ਅਜ਼ਮਾਇਸ਼ ’ਚ ਅਸਫਲ ਰਹੀ ਦਵਾਈ ਮਿਰਗੀ ਅਤੇ ਦੌਰਿਆਂ ਦੇ ਇਲਾਜ ਲਈ ਮਹੱਤਵਪੂਰਨ ਹੈ ਅਤੇ ਅਧਿਕਾਰੀਆਂ ਅਨੁਸਾਰ, ਕਈ ਦਵਾਈਆਂ ਨਿਰਧਾਰਤ ਮਾਪਦੰਡਾਂ ਨੂੰ ਪੂਰਾ ਨਹੀਂ ਕਰ ਰਹੀਆਂ ਹਨ।

ਲੈਫਟੀਨੈਂਟ ਗਵਰਨਰ ਵੀ.ਕੇ. ਸਕਸੈਨਾ ਵਲੋਂ ਦਿੱਲੀ ਦੇ ਸਰਕਾਰੀ ਹਸਪਤਾਲਾਂ ਅਤੇ ਮੁਹੱਲਾ ਕਲੀਨਿਕਾਂ ਨੂੰ ਗੈਰ-ਮਿਆਰੀ ਦਵਾਈਆਂ ਦੀ ਖਰੀਦ ਅਤੇ ਸਪਲਾਈ ਦਾ ਮਾਮਲਾ ਸੀ.ਬੀ.ਆਈ. ਨੂੰ ਸੌਂਪੇ ਜਾਣ ਤੋਂ ਕੁੱਝ ਦਿਨ ਬਾਅਦ ਚੰਡੀਗੜ੍ਹ ਦੀ ਖੇਤਰੀ ਡਰੱਗ ਟੈਸਟਿੰਗ ਲੈਬਾਰਟਰੀ (ਆਰ.ਡੀ.ਟੀ.ਐਲ.) ਨੇ ਇਕ ਹੋਰ ਦਵਾਈ ਦਾ ਨਮੂਨਾ ਫੇਲ੍ਹ ਕਰ ਦਿਤਾ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਅਧਿਕਾਰੀਆਂ ਮੁਤਾਬਕ ਇਸ ਵਾਰ ਇਹ ਪਾਇਆ ਗਿਆ ਕਿ ਦਿੱਲੀ ਦੇ ਸਰਕਾਰੀ ਹਸਪਤਾਲਾਂ ’ਚ ਸਪਲਾਈ ਕੀਤੀ ਜਾਣ ਵਾਲੀ ਮਿਰਗੀ ਰੋਕੂ ਦਵਾਈ ਸੋਡੀਅਮ ਵੈਲਪ੍ਰੋਏਟ ਮਿਆਰੀ ਕੁਆਲਿਟੀ ਦੀ ਨਹੀਂ ਸੀ। ਉਪ ਰਾਜਪਾਲ ਵਲੋਂ ਦਿੱਲੀ ਦੇ ਸਰਕਾਰੀ ਹਸਪਤਾਲਾਂ ’ਚ ਘਟੀਆ ਦਵਾਈਆਂ ਦੇ ਮੁੱਦੇ ਦੀ ਸੀ.ਬੀ.ਆਈ. ਜਾਂਚ ਦੀ ਸਿਫਾਰਸ਼ ਕੀਤੇ ਜਾਣ ਤੋਂ ਬਾਅਦ ਸਰਕਾਰੀ ਵਿਸ਼ਲੇਸ਼ਕ (ਆਰ.ਡੀ.ਟੀ.ਐਲ.) ਨੇ 22 ਦਸੰਬਰ ਨੂੰ ਇਹ ਰੀਪੋਰਟ ਜਾਰੀ ਕੀਤੀ ਸੀ।

ਅਧਿਕਾਰੀਆਂ ਮੁਤਾਬਕ ਸਕਫ਼ੌਜ ਨੇ ਮੁੱਖ ਸਕੱਤਰ ਨੂੰ ਲਿਖੇ ਅਪਣੇ ਨੋਟ ’ਚ ਕਿਹਾ ਕਿ ਇਹ ਚਿੰਤਾਜਨਕ ਹੈ ਕਿ ਇਹ ਦਵਾਈਆਂ ਲੱਖਾਂ ਮਰੀਜ਼ਾਂ ਨੂੰ ਦਿਤੀਆਂ ਜਾ ਰਹੀਆਂ ਹਨ। ਉਪ ਰਾਜਪਾਲ ਨੇ ਖਰੀਦ ’ਚ ਭਾਰੀ ਬਜਟ ਅਲਾਟਮੈਂਟ ’ਤੇ ਵੀ ਚਿੰਤਾ ਜ਼ਾਹਰ ਕੀਤੀ।

 (For more Punjabi news apart from Another Delhi Hospital Drug Fails Quality Test, stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement